08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮਾਲਕ ਨੇ ਖੁਦ ਲੱਭੀ ਚੋਰੀ ਹੋਈ ਬੱਕਰੀ, ਪੁਲਿਸ ਨੇ ਸ਼ਿਕਾਇਤ ਦੇ ਬਾਵਜੂਦ ਨਹੀਂ ਕੀਤੀ ਕਾਰਵਾਈ

ਅਜੀਤ ਡੈਸਕ 08-07-2026
ਜਲੰਧਰ, 7 ਜੁਲਾਈ (ਜਤਿੰਦਰ ਪੰਮੀ)–ਥਾਣਾ ਡਵੀਜ਼ਨ ਨੰਬਰ ਪੰਜ ਅਧੀਨ ਪੈਂਦੇ ਇਲਾਕੇ ’ਚੋਂ ਚੋਰੀ ਹੋਈ ਬੱਕਰੀ ਮਾਲਕ ਨੇ ਖੁਦ ਹੀ ਲੱਭੀ ਜਦੋਂਕਿ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ’ਤੇ ਮਾਲਕ ਤੇ ਸਾਥੀਆਂ ਨੇ ਕਿਹਾ ਕਿ ਪੁਲਿਸ ਸਿਰਫ਼ ਚਾਲਾਨ ਕੱਟਣ ਦਾ ਕੰਮ ਹੀ ਕਰਦੀ ਹੈ ਕਿਉਂਕਿ ਸ਼ਿਕਾਇਤ ਦੇਣ ’ਤੇ ਥਾਣਾ ਪੰਜ ਦੀ ਪੁਲਿਸ ਨੇ ਪੀੜਤ ਨੂੰ ਇਹ ਕਹਿ ਕੇ ਤੋਰ ਦਿੱਤਾ ਸੀ ਕਿ ਆਪ ਹੀ ਬੱਕਰੀ ਤੇ ਚੋਰ ਲੱਭ ਲਿਆਓ। ਉਕਤ ਮਾਮਲਾ ਸਾਹਮਣੇ ਆਉਣ ਨਾਲ ਜਿੱਥੇ ਪੁਲਿਸ ਦੀ ਅਪਰਾਧਾਂ ਨੂੰ ਠੱਲ੍ਹ ਪਾਉਣ ਦੇ ਦਾਅਵਿਆਂ ’ਤੇ ਸਵਾਲੀਆ ਨਿਸ਼ਾਨ ਲੱਗਾ ਹੈ, ਉਥੇ ਹੀ ਲੋਕਾਂ ’ਚ ਪੁਲਿਸ ਦਾ ਅਕਸ ਹੋਰ ਖਰਾਬ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਥਾਣਾ ਪੰਜ ਅਧੀਨ ਪੈਂਦੇ ਇਲਾਕੇ ’ਚੋਂ ਕਿਸੇ ਦੀ ਬੱਕਰੀ ਚੋਰੀ ਹੋ ਗਈ ਸੀ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਕਾਰਵਾਈ ਦਾ ਭਰੋਸਾ ਦੇਣ ਦੀ ਬਜਾਏ ਪੀੜਤਾਂ ਨੂੰ ਚੋਰ ਫੜ ਕੇ ਲਿਆਉਣ ਲਈ ਕਹਿ ਦਿੱਤਾ। ਇਸ ’ਤੇ ਪੀੜਤ ਨੇ ਮੀਟ ਦਾ ਕਾਰੋਬਾਰ ਕਰਨ ਵਾਲੇ ਆਪਣੇ ਸਾਰੇ ਸਾਥੀਆਂ ਬੱਕਰੀ ਚੋਰੀ ਹੋਣ ਬਾਰੇ ਸੁਨੇਹਾ ਲਾ ਦਿੱਤਾ ਅਤੇ ਕਿਹਾ ਕਿ ਜੇਕਰ ਕੋਈ ਬੱਕਰੀ ਵੇਚਣ ਆਵੇ ਤਾਂ ਦੱਸਿਆ ਜਾਵੇ। ਇਸ ਦੌਰਾਨ ਅੱਜ ਜਦੋਂ ਦੁਕਾਨਦਾਰ ਕੋਲ ਇਕ ਵਿਅਕਤੀ ਬੱਕਰੀ ਵੇਚਣ ਆਇਆ ਤਾਂ ਉਸ ਨੇ ਬੱਕਰੀ ਦੀ ਪਛਾਣ ਕਰਕੇ ਮਾਲਕ ਨੂੰ ਫੋਨ ਕਰ ਦਿੱਤਾ, ਜਿਸ ’ਤੇ ਮਾਲਕ ਮੌਕੇ ’ਤੇ ਪੁੱਜੇ ਅਤੇ ਆਪਣੀ ਬੱਕਰੀ ਬਰਾਮਦ ਕਰ ਲਈ। ਇਸ ਮਾਮਲੇ ਦੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਚੱਲ ਰਹੀ ਹੈ ਅਤੇ ਲੋਕ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਵੀ ਚੁੱਕੇ ਰਹੇ ਹਨ।
ਪਿਛਲੀ ਖ਼ਬਰ ਸੂਰਵੀਰ ਸੇਵਕ ਦਲ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕਰਵਾਇਆ ਗੁਰਮਤਿ ਸਮਾਗਮ ਅਗਲੀ ਖ਼ਬਰ ਫੋਲ਼ੜੀਵਾਲ ਕੋਲ ਬਣਾਈ ਕੰਕਰੀਟ ਦੀ ਸੜਕ ਕੁੱਝ ਸਮੇਂ ਵਿਚ ਹੋਈ ਖ਼ਰਾਬ ਪੰਜਾਬ ਸਰਕਾਰ ਸੜਕ ਦੀ ਗੁਣਵੱਤਾ ਦੀ ਕਰਵਾਏ ਜਾਂਚ-ਸੁਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।