03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪਾਣੀ ਭਰਨ ਨਾਲ ਫੋਕਲ ਪੁਆਇੰਟ, ਟਰਾਂਸਪੋਰਟ ਨਗਰ ਤੇ ਸਰਵਿਸ ਰੋਡ ਦੀ ਹਾਲਤ ਖ਼ਰਾਬ

ਅਜੀਤ ਡੈਸਕ 05-07-2026
ਜਲੰਧਰ, 4 ਜੁਲਾਈ (ਸ਼ਿਵ)-ਅੱਜ ਜਿਥੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਪਰ ਜਲੰਧਰ ਤੋਂ ਲੰਘਦੇ ਹਾਈਵੇ ਦੇ ਸਰਵਿਸ ਰੋਡ ਤੇ ਪਠਾਨਕੋਟ ਚੌਕ ਦੇ ਕੋਲ ਪਾਣੀ ਭਰਨ ਕਰਕੇ ਗੱਡੀਆਂ ਦੇ ਲੰਬੇ ਜਾਣ ਕਾਰਨ ਲੋਕਾਂ ਨੂੰ ਕਾਫੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਫੇਸ ਵਾਟਰ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਲਈ ਪਠਾਨਕੋਟ ਚੌਕ ਤੋਂ ਲੈ ਕੇ ਫੋਕਲ ਪੁਆਇੰਟ ਤੱਕ ਅਤੇ ਪਠਾਨਕੋਟ ਚੌਕ ਤੋਂ ਲੈ ਕੇ ਮਕਸੂਦਾਂ ਵਲ ਪਾਈਪਾਂ ਪਾਉਣ ਲਈ ਸੜਕਾਂ ਤੋੜੀਆਂ ਗਈਆਂ ਸੀ, ਜਿਸ ਕਾਰਨ ਮੀਂਹ ਪੈਣ ਨਾਲ ਉਕਤ ਸਰਵਿਸ ਰੋਡ ’ਤੇ ਪਾਣੀ ਭਰਨ ਨਾਲ ਚਿੱਕੜ ਬਣ ਜਾਂਦਾ ਹੈ ਜਦੋਂ ਗੱਡੀਆਂ ਨਿਕਲਦੀਆਂ ਹਨ ਤਾਂ ਉਹ ਅੱਜ ਚਿੱਕੜ ਵਿਚ ਫਸਦੀਆਂ ਨਜ਼ਰ ਆਈਆਂ। ਫੋਕਲ ਪੁਆਇੰਟ ਦੇ ਕੋਲ ਵੀ ਸਰਵਿਸ ਰੋਡ ’ਤੇ ਲੋਕਾਂ ਲਈ ਉਸ ਵੇਲੇ ਕਾਫੀ ਪੇ੍ਸ਼ਾਨੀ ਵਾਲੀ ਸਥਿਤੀ ਬਣ ਗਈ ਜਦੋਂ ਚਿੱਕੜ ਬਣੀਆਂ ਸੜਕਾਂ ’ਤੇ ਜਾਮ ਲੱਗ ਗਿਆ ਤੇ ਕਈ ਗੱਡੀਆਂ ਉਲਟੀ ਸਾਈਡ ਵੱਲ ਜਾਂਦੀਆਂ ਰਹੀਆਂ। ਕਈ ਲੋਕ ਇਸ ਥਾਂ ’ਤੇ ਕਾਫੀ ਸਮੇਂ ਤੱਕ ਫਸੇ ਰਹੇ। ਇਸੇ ਤਰ੍ਹਾਂ ਨਾਲ ਪਠਾਨਕੋਟ ਚੌਕ ਦੇ ਕੋਲ ਵੀ ਗੱਡੀਆਂ ਦੇ ਜਾਮ ਲੱਗਾ ਹੋਇਆ ਸੀ। ਮੇਅਰ ਵਨੀਤ ਧੀਰ ਵਲੋਂ ਸਰਵਿਸ ਰੋਡ ਦੀ ਹਾਲਤ ਵਿਚ ਸੁਧਾਰ ਕਰਨ ਲਈ ਹਾਈਵੇ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਸੀ ਤੇ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਕੋਲ ਵੀ ਇਸ ਬਾਰੇ ਸ਼ਿਕਾਇਤਾਂ ਕੀਤੀਆਂ ਗਈਆਂ ਸੀ। ਮੇਅਰ ਪਿਛਲੇ ਸਾਲ ਤੋਂ ਜਲੰਧਰ ਹਾਈਵੇ ਤੇ ਸਰਵਿਸ ਰੋਡ ਦੀ ਹਾਲਤ ਵਿਚ ਸੁਧਾਰ ਕਰਨ ਦੀ ਮੰਗ ਕੀਤੀ ਗਈ ਸੀ ਪਰ ਅਜੇ ਤੱਕ ਇਸ ਵਿਚ ਸੁਧਾਰ ਕਰਵਾਏ ਜਾਣ ਦੀ ਲੋੜ ਹੈ। ਜਦੋਂ ਮੀਂਹ ਨਾਲ ਪਾਣੀ ਭਰਦਾ ਹੈ ਤਾਂ ਲੋਕਾਂ ਦਾ ਲੰਘਣਾ ਔਖਾ ਹੋ ਜਾਂਦਾ ਹੈ। ਉਂਜ ਇਸ ਬਾਰ ਬਰਸਾਤਾਂ ਵਿਚ ਰਸਤਾ ਖ਼ਰਾਬ ਹੋਣ ਕਰਕੇ ਲੋਕਾਂ ਦੀ ਪੇ੍ਸ਼ਾਨੀ ਘਟਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ।
ਪਿਛਲੀ ਖ਼ਬਰ ਫੈਂਸੀ ਨੰਬਰ ਦੀ ਸਮਾਂ-ਸੀਮਾ ’ਤੇ ਉੱਠੇ ਸਵਾਲ, ਲੋਕਾਂ ਨੇ ਨੀਤੀ ਵਿਚ ਸੋਧ ਦੀ ਕੀਤੀ ਮੰਗ ਅਗਲੀ ਖ਼ਬਰ ਜ਼ਮੀਨਾਂ ਦਾ ਰਿਕਾਰਡ ਅਨਲਾਈਨ ਨਾ ਹੋਣ ਕਾਰਨ ਕਿਸਾਨ ਆਈਡੀਆਂ ਬਣਾਉਣ ਲਈ ਹੋ ਰਹੇ ਖੱਜਲ-ਖੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।