03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜ਼ਮੀਨਾਂ ਦਾ ਰਿਕਾਰਡ ਅਨਲਾਈਨ ਨਾ ਹੋਣ ਕਾਰਨ ਕਿਸਾਨ ਆਈਡੀਆਂ ਬਣਾਉਣ ਲਈ ਹੋ ਰਹੇ ਖੱਜਲ-ਖੁਆਰ

ਅਜੀਤ ਡੈਸਕ 05-07-2026
ਮਜਾਰੀ/ਸਾਹਿਬਾ, 4 ਜੁਲਾਈ (ਨਿਰਮਲਜੀਤ ਸਿੰਘ ਚਾਹਲ)-ਸੜੋਆ ਬਲਾਕ ਦੇ ਬਹੁਤ ਸਾਰੇ ਪਿੰਡਾਂ ਦਾ ਜ਼ਮੀਨੀ ਰਿਕਾਰਡ ਅਨਾਲਈਨ ਨਾ ਹੋਣ ਕਰਕੇ ਇਨਾਂ ਪਿੰਡਾਂ ਦੇ ਕਿਸਾਨ ਆਪਣੀਆਂ ਆਈਡੀਆਂ ਬਣਾਉਣ ਲਈ ਖੱਜਲ-ਖੁਆਰ ਹੋ ਰਹੇ ਹਨ। ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਸਬੰਧੀ ਸਰਕਾਰੀ ਸਹੂਲਤਾਂ ਲੈਣ ਵਾਸਤੇ ਜ਼ਮੀਨ ਦੀ ਕਿਸਾਨ ਆਈ.ਡੀ. ਬਣਾਉਣੀ ਜ਼ਰੂਰੀ ਕਰ ਦਿੱਤੀ ਗਈ ਹੈ। ਸੜੋਆ ਬਲਾਕ ਦੇ ਵੱਖ-ਵੱਖ ਪਿੰਡ ਮਜਾਰੀ, ਪੋਜੇਵਾਲ, ਟੋਰੋਵਾਲ, ਮਾਲੇਵਾਲ, ਕਟਵਾਰਾ, ਮੋਜੋਵਾਲ, ਭੋਲੇਵਾਲ, ਚੰਦਿਆਣੀ ਕਲਾਂ, ਖਰੌੜ ਤੇ ਟੱਪਰੀਆਂ ਖੁਰਦ ਦਾ ਰਿਕਾਰਡ ਮਾਲ ਮਹਿਕਮੇ ਵਲੋਂ ਪੂਰੀ ਤਰਾਂ ਆਨਲਾਈਨ ਨੀ ਕੀਤਾ ਗਿਆ। ਇਹਨਾਂ ਪਿੰਡਾਂ ਦੀਆਂ ਫਰਦਾਂ ਤਾਂ ਆਨਲਾਈਨ ਨਿਕਲ ਰਹੀਆਂ ਹਨ ਪਰ ਜਦੋਂ ਕਿਸਾਨ ਫਰਦਾਂ ਲੈ ਕੇ ਆਪਣੀਆਂ ਕਿਸਾਨ ਆਈਡੀਆਂ ਬਣਾਉਣ ਜਾਂਦੇ ਹਨ ਤਾਂ ਇਹਨਾਂ ਪਿੰਡਾਂ ਦਾ ਜ਼ਮੀਨੀ ਰਿਕਾਰਡ ਸ਼ੋਅ ਨਹੀ ਹੁੰਦਾਂ। ਇਨਾਂ ਪਿੰਡਾਂ ਦੇ ਕਿਸਾਨਾਂ ਨੂੰ ਇਸ ਵਾਰ ਮੋਦੀ ਸਰਕਾਰ ਵਲੋਂ ਭੇਜੀ ਗਈ 2000 ਰੁਪਏ ਦੀ ਕਿਸ਼ਤ ਵੀ ਨਹੀਂ ਮਿਲੀ। ਖੇਤੀਬਾੜੀ ਵਿਭਾਗ ਵਲੋਂ ਮਿਲਦੀਆਂ ਸਹੂਲਤਾਂ ਵੀ ਨਹੀ ਮਿਲ ਰਹੀਆਂ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਜਲਦੀ ਅਨਲਾਈਨ ਕੀਤਾ ਜਾਵੇ ਤਾਂ ਜੋ ਇਹਨਾਂ ਕਿਸਾਨਾਂ ਨੂੰ ਵੀ ਖੇਤੀਬਾੜੀ ਸਹੂਲਤਾਂ ਦਾ ਲਾਭ ਮਿਲ ਸਕੇ।
ਪਿਛਲੀ ਖ਼ਬਰ ਪਾਣੀ ਭਰਨ ਨਾਲ ਫੋਕਲ ਪੁਆਇੰਟ, ਟਰਾਂਸਪੋਰਟ ਨਗਰ ਤੇ ਸਰਵਿਸ ਰੋਡ ਦੀ ਹਾਲਤ ਖ਼ਰਾਬ ਅਗਲੀ ਖ਼ਬਰ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਕੂਲ ਮਾਲੇਵਾਲ ਵਿਖੇ ਬੱਚਿਆਂ ਨੂੰ ਵਰਦੀਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।