09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ’ਚ 1687 ਸਿਖਿਆਰਥੀਆਂ ਦੀ ਸਿਖਲਾਈ ਸਮਾਪਤ

ਅਜੀਤ ਡੈਸਕ 02-07-2026
ਫਿਲੌਰ, 1 ਜੁਲਾਈ (ਸਤਿੰਦਰ ਸ਼ਰਮਾ, ਵਿਪਨ ਗੈਰੀ)-ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿਖੇ ਜ਼ਿਲ੍ਹਾ ਆਰਮਡ ਪੁਲਿਸ, ਇਨਵੈਸਟੀਗੇਸ਼ਨ ਅਤੇ ਤਕਨੀਕੀ ਸੇਵਾਵਾਂ ਕਾਡਰ ਦੇ 1687 ਸਿਖਿਆਰਥੀਆਂ ਲਈ ਅੱਪਰ ਅਤੇ ਇੰਟਰਮੀਡੀਏਟ ਸਕੂਲ ਕੋਰਸਾਂ ਸਮੇਤ ਪ੍ਰੀ-ਪ੍ਰਮੋਸ਼ਨਲ ਸਿਖਲਾਈ ਮੁਕੰਮਲ ਹੋਣ ’ਤੇ ਇਕ ਸ਼ਾਨਦਾਰ ਸਮਾਰੋਹ ਕਰਵਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੀ ਆਈ.ਜੀ.-ਕਮ-ਡਾਇਰੈਕਟਰ ਧਨਪ੍ਰੀਤ ਕੌਰ ਆਈ.ਪੀ.ਐਸ. ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ। ਉਨ੍ਹਾਂ ਸਿਖਿਆਰਥੀਆਂ ਨੂੰ ਸਿਖਲਾਈ ਮੁਕੰਮਲ ਹੋਣ ’ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਅਕੈਡਮੀ ਦੇ ਅਧਿਕਾਰੀਆਂ, ਸਟਾਫ਼ ਅਤੇ ਸਿਖਿਆਰਥੀਆਂ ਨਾਲ ਮੈਸ ਡਿਨਰ ਵਿਚ ਸ਼ਮੂਲੀਅਤ ਵੀ ਕੀਤੀ। ਇਸ ਦੌਰਾਨ ਟ੍ਰੇਨਿੰਗ ਪੂਰੀ ਕਰਨ ਵਾਲੇ ਸਿਖਿਆਰਥੀਆਂ ਵੱਲੋਂ ਸੱਭਿਆਚਾਰਕ ਸਮਾਗਮ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਬੈਂਡ ਦੇ ਪ੍ਰਦਰਸ਼ਨ ਤੋਂ ਇਲਾਵਾ ਗਿੱਧਾ ਤੇ ਭੰਗੜਾ ਆਦਿ ਵੰਨਗੀਆਂ ਸ਼ਾਮਲ ਸਨ।
ਪਿਛਲੀ ਖ਼ਬਰ ਦਲ ਖ਼ਾਲਸਾ ਨੇ ਭਾਈ ਗਜਿੰਦਰ ਸਿੰਘ ਦੀ ਸਿੱਖ ਅਜਾਇਬ ਘਰ ’ਚ ਤਸਵੀਰ ਲਗਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਪਿੰਡ ਧਾਮੀਆਂ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ-ਲੱਖਾਂ ਰੁਪਏ ਦੀ ਗ੍ਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।