09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਪਿੰਡ ਧਾਮੀਆਂ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ-ਲੱਖਾਂ ਰੁਪਏ ਦੀ ਗ੍ਰਾਂਟ ਮਨਜ਼ੂਰ

ਅਜੀਤ ਡੈਸਕ 02-07-2026
ਆਦਮਪੁਰ, 1 ਜੁਲਾਈ (ਹਰਪ੍ਰੀਤ ਸਿੰਘ )- ਪਿੰਡ ਦੀ ਭਲਾਈ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਪਿੰਡ ਵਿੱਚ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸਬੰਧੀ ਸਰਕਾਰ ਵਲੋਂ 55 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ, ਜਿਸ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਡਿਸਪੈਂਸਰੀ ਦਾ ਪਿੰਡ ਵਾਸੀਆਂ ਨੂੰ ਵੱਡਾ ਫਾਇਦਾ ਮਿਲੇਗਾ। ਇਸ ਦੇ ਨਾਲ ਹੀ, ਇਸ ਦੋ-ਮੰਜ਼ਿਲੀ ਇਮਾਰਤ ਵਿਚ ਖਾਸ ਤੌਰ ‘ਤੇ ਬਜ਼ੁਰਗ ਬੀਬੀਆਂ ਅਤੇ ਤਾਈਆਂ ਦੀ ਸਹੂਲਤ ਲਈ ਲਿਫਟ ਵੀ ਲਗਾਈ ਜਾਵੇਗੀ, ਜੋ ਆਪਣੇ ਆਪ ਵਿੱਚ ਇੱਕ ਵਿਲੱਖਣਤਾ ਦੀ ਮਿਸਾਲ ਪੇਸ਼ ਕਰੇਗੀ।ਦੂਸਰੇ ਪਾਸੇ, ਪਿੰਡ ਦੀ ਭਲਾਈ ਲਈ ਕਮਿਊਨਿਟੀ ਹਾਲ ਦਾ ਵੀ ਨੀਂਹ ਪੱਥਰ ਰੱਖਿਆ ਗਿਆ, ਜਿਸ ਦੇ ਨਿਰਮਾਣ ਲਈ 2 ਲੱਖ 30 ਹਜ਼ਾਰ ਰੁਪਏ ਆ ਚੁੱਕੇ ਹਨ। ਇਸ ਦੇ ਨਾਲ ਹੀ ਮੰਤਰੀ ਸਾਹਿਬ ਵਲੋਂ ਬਾਕੀ ਰਹਿੰਦੇ 20 ਲੱਖ ਰੁਪਏ ਵੀ ਜਲਦੀ ਹੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਭੁਪਿੰਦਰ ਪਾਲ ਸਿੰਘ ਵੱਲੋਂ ਜਿੱਥੇ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਨੂੰ ਜੀ ਆਇਆਂ ਨੂੰ ਆਖਿਆ ਅਤੇ ਧੰਨਵਾਦ ਕੀਤਾ, ਉੱਥੇ ਹੀ ਪਿੰਡ ਦੀ ਸਮੁੱਚੀ ਪੰਚਾਇਤ, ਪਿੰਡ ਵਾਸੀਆਂ ਅਤੇ ਆਏ ਸਰਪੰਚ ਸਾਹਿਬਾਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਰਪੰਚ ਭੁਪਿੰਦਰ ਪਾਲ ਸਿੰਘ ਨੇ ਡਾਕਟਰ ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਦਾ ਅਤੇ ਹਾਜ਼ਰੀਨ ਸਾਰੇ ਪਤਵੰਤੇ ਸੱਜਣਾਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਹੀ ਆਪਸ ਵਿੱਚ ਰਲ-ਮਿਲ ਕੇ ਰਹਿਣ ਅਤੇ ਇੱਕ-ਦੂਜੇ ਨਾਲ ਸਹਿਯੋਗ ਕਰਨ ਦਾ ਵੀ ਭਰੋਸਾ ਦਿੱਤਾ । ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਇਲਾਕੇ ਦੇ ਕਈ ਪਤਵੰਤੇ ਸੱਜਣ ਅਤੇ ਆਗੂ ਹਾਜ਼ਰ ਸਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਸ਼ਾਮਲ ਸਨ:ਪੰਚਾਇਤ ਮੈਂਬਰ: ਸੰਤੋਖ ਸਿੰਘ, ਦਿਲਪ੍ਰੀਤ ਸਿੰਘ, ਰਾਜ ਕੁਮਾਰ, ਹਰਜਿੰਦਰ ਸਿੰਘ, ਪ੍ਰਵੀਨ ਕੌਰ, ਦਰਸ਼ਨ ਕੌਰ, ਪਰਮਜੀਤ ਕੌਰ, ਪ੍ਰਦੀਪ ਸਿੰਘ ਧਾਮੀ, ਮਾਸਟਰ ਅਮਰਜੀਤ ਸਿੰਘ, ਕੈਪਟਨ ਗੁਰਦੀਪ ਸਿੰਘ, ਨਿਰਮਲ ਜੀਤ ਸਿੰਘ, ਸੱਤਨਾਮ ਸਿੰਘ ਧਾਮੀ, ਜਥੇਦਾਰ ਅਜੀਤ ਸਿੰਘ, ਸੈਕਟਰੀ ਕਾਕਾ ਧਾਮੀ, ਹਰਸਿਮਰਤ ਸਿੰਘ ਗਾਇਕ, ਠਾਕੁਰ ਦਾਸ, ਬੰਟੀ, ਕਰਮ ਚੰਦ, ਪੱਪੂ ਧਾਮੀ, ਬਲਵੀਰ ਬਾਲੀ, ਅਜੀਤ ਸਿੰਘ।ਸੁਖਵਿੰਦਰ ਸਿੰਘ (ਸਾਬਕਾ ਬਲਾਕ ਸੰਮਤੀ ਮੈਂਬਰ), ਸ੍ਰੀਮਤੀ ਕਮਲਪ੍ਰੀਤ ਕੌਰ, ਸੁਖਵਿੰਦਰ ਕੌਰ (ਸਾਬਕਾ ਮੈਂਬਰ ਪੰਚਾਇਤ), ਹਰਬੰਸ ਕੌਰ (ਸਾਬਕਾ ਸਰਪੰਚ), ਸੁਖਵਿੰਦਰ ਕੌਰ ਸੂਚੀ, ਬਲਵੀਰ ਕੌਰ ਵੀਰੋ, ਨੀਲਮ ਕੁਮਾਰੀ, ਪਰਮਜੀਤ ਕੌਰ। ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਰਪੰਚਾਂ ਵਿੱਚ ਤਰਲੋਚਨ ਸਿੰਘ (ਚੁਲ੍ਹਪੁਰ), ਪਾਸੀ (ਰਾਏਪੁਰ), ਰਾਜੂ ਤਲਵੰਡੀ ਅਰਾਈਆਂ, ਸੁਰਜੀਤ ਸਿੰਘ ਕਾਲਕਟ (ਸਰਪੰਚ ਕਾਠੇ), ਸਰਪੰਚ ਅਧਿਕਾਰੇ, ਸਰਪੰਚ ਖੰਡਾਲਾ ਮਾਰੀ, ਅਤੇ ਹਰਭਜਨ ਸਿੰਘ ਕੰਡਿਆਣਾ ਸਮੇਤ ਹੋਰ ਵੀ ਬਹੁਤ ਸਾਰੇ ਮੋਹਤਬਰ ਹਾਜ਼ਰ ਸਨ। ਸਟੇਜ ਦੀ ਭੂਮਿਕਾ ਨੂੰ ਬਲਵਿੰਦਰ ਜੀਤ ਸਿੰਘ ਬਿੱਟੂ (ਇੰਟਰਨੈਸ਼ਨਲ ਮਿਸ਼ਨਰੀ) ਵਲੋਂ ਬਾਖ਼ੂਬੀ ਨਿਭਾਇਆ ਗਿਆ।
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ’ਚ 1687 ਸਿਖਿਆਰਥੀਆਂ ਦੀ ਸਿਖਲਾਈ ਸਮਾਪਤ ਅਗਲੀ ਖ਼ਬਰ ਮੋਬਾਈਲ ਦੀ ‘ਟੂੰ, ਟੂੰ’ ਨੂੰ ਸਵੇਰ ਤੋਂ ਉਡੀਕਦੀਆਂ ਬੀਬੀਆਂ ਦੇ ਖਾਤੇ ’ਚ ‘ਦੇਰ ਰਾਤ’ ਪੈਸੇ ਆਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।