03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮੀਏਂਵਾਲ ਅਰਾਈਆਂ ਤੋਂ ਸੀਨੀਅਰ ਕਾਂਗਰਸੀ ਆਗੂ ਬੇਅੰਤ ਸਿੰਘ ਧੰਜੂ ਨਹੀਂ ਰਹੇ ਵਿਧਾਇਕ ਲਾਡੀ ਸ਼ੇਰੋਵਾਲੀਆ ਸਮੇਤ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਸ਼ਾਹਕੋਟ, 2 ਨਵੰਬਰ (ਦਲਜੀਤ ਸਿੰਘ ਸਚਦੇਵਾ)- ਪਿੰਡ ਮੀਏਂਵਾਲ ਅਰਾਈਆਂ (ਸ਼ਾਹਕੋਟ) ਤੋਂ ਬਲਰਾਜ ਸਿੰਘ ਧੰਜੂ ਕੈਨੇਡਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਤੇ ਗੁਰਸ਼ਾਨ ਸਿੰਘ ਧੰਜੂ ਤੇ ਨਵਲੀਨ ਕੌਰ ਧੰਜੂ ਦੇ ਦਾਦਾ ਬੇਅੰਤ ਸਿੰਘ ਧੰਜੂ ਸੀਨੀਅਰ ਕਾਂਗਰਸੀ ਆਗੂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ। ਇਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ।

ਸਵ. ਬੇਅੰਤ ਸਿੰਘ ਧੰਜੂ 03-11-2026
ਸ਼ਾਹਕੋਟ, 2 ਨਵੰਬਰ (ਦਲਜੀਤ ਸਿੰਘ ਸਚਦੇਵਾ)- ਪਿੰਡ ਮੀਏਂਵਾਲ ਅਰਾਈਆਂ (ਸ਼ਾਹਕੋਟ) ਤੋਂ ਬਲਰਾਜ ਸਿੰਘ ਧੰਜੂ ਕੈਨੇਡਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਤੇ ਗੁਰਸ਼ਾਨ ਸਿੰਘ ਧੰਜੂ ਤੇ ਨਵਲੀਨ ਕੌਰ ਧੰਜੂ ਦੇ ਦਾਦਾ ਬੇਅੰਤ ਸਿੰਘ ਧੰਜੂ ਸੀਨੀਅਰ ਕਾਂਗਰਸੀ ਆਗੂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ। ਇਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ। ਚਿਖਾ ਨੂੰ ਅਗਨੀ ਇਨ੍ਹਾਂ ਦੇ ਪੁੱਤਰ ਬਲਰਾਜ ਸਿੰਘ ਧੰਜੂ ਵਲੋਂ ਦਿਖਾਈ ਗਈ। ਅੰਤਿਮ ਸੰਸਕਾਰ ਮੌਕੇ ਸ਼ਾਹਕੋਟ ਹਲਕੇ ਦੇ ਵਿਧਾਇਕ ਤੇ ਜਲੰਧਰ ਦਿਹਾਤੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਧੰਜੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਬੇਅੰਤ ਸਿੰਘ ਧੰਜੂ ਦੇ ਜਾਣ ਨਾਲ ਕਾਂਗਰਸ ਪਾਰਟੀ ਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ’ਚ ਅਸ਼ਵਿੰਦਰਪਾਲ ਸਿੰਘ ਨੀਟੂ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਨਕੋਦਰ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਤੀਸ਼ ਰਿਹਾਨ ਐੱਮ.ਸੀ ਸ਼ਾਹਕੋਟ, ਚਰਨਜੀਤ ਸਿੰਘ ਕੜਾਲਾ, ਨਿਰਮਲ ਸਿੰਘ ਥਿੰਦ ਮਲਸੀਆਂ ਸਮਾਜ ਸੇਵਕ, ਭਜਨ ਸਿੰਘ ਨਿਹਾਲੂਵਾਲ, ਤਰਲੋਕ ਸਿੰਘ ਰੂਪਰਾ ਸਾਬਕਾ ਪ੍ਰਧਾਨ ਰਾਮਗੜ੍ਹੀਆ ਸਕੂਲ, ਹਰਦੇਵ ਸਿੰਘ ਪੀਟਾ ਸਾਬਕਾ ਐੱਮ.ਸੀ, ਦਲਬੀਰ ਸਿੰਘ ਜਾਫ਼ਰਵਾਲ ਸਮਾਜ ਸੇਵਕ, ਸਰਬਜੀਤ ਸਿੰਘ ਥਿੰਦ, ਰਸ਼ਪਾਲ ਸਿੰਘ ਥਿੰਦ, ਰਾਜਵਿੰਦਰ ਚੰਦੀ, ਯਾਦਵਿੰਦਰ ਮੂਲੇਵਾਲ, ਬਲਜੀਤ ਸਿੰਘ ਸਰਪੰਚ, ਗੁਰਮੇਲ ਸਿੰਘ ਸਾਬਕਾ ਸਰਪੰਚ, ਕਮਲਜੀਤ ਸਿੰਘ ਰਾਣਾ, ਜਗੀਰ ਸਿੰਘ, ਕੁਲਵੰਤ ਸਿੰਘ ਲੋਹੀਆਂ, ਗੁਰਦੇਵ ਸਿੰਘ, ਸੁਰਜੀਤ ਸਿੰਘ ਥਿੰਦ ਸੇਵਾ ਮੁਕਤ ਲੇਖਾਕਾਰ ਤੇ ਹੋਰਨਾਂ ਵੱਡੀ ਗਿਣਤੀ ’ਚ ਲੋਕਾਂ ਨੇ ਦੁੱਖ ਪ੍ਰਗਟ ਕੀਤਾ।
ਪਿਛਲੀ ਖ਼ਬਰ ਯੂਨੀਵਰਸਿਟੀ ਦੇ ਜੀਵਨ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਯੂਨਿਸ ਅਹਿਮਦ ਹਜਾਮ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ... ਅਗਲੀ ਖ਼ਬਰ ਐੱਸ. ਜੀ. ਐੱਨ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਚੌਥੇ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।