08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਜਲੰਧਰ ਭਾਜਪਾ ਨੇ ਐਮਰਜੈਂਸੀ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਇਆ

ਅਜੀਤ ਡੈਸਕ 26-06-2026
ਜਲੰਧਰ, 25 ਜੂਨ (ਸ਼ਿਵ ) -ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਕਾਰਜਕਾਰੀ ਪ੍ਰਧਾਨ ਦਵਿੰਦਰ ਭਾਰਦਵਾਜ ਦੀ ਅਗਵਾਈ ਹੇਠ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਕਾਂਗਰਸ ਵਲੋਂ 25 ਜੂਨ 1975 ਨੂੰ ਗੈਰ-ਕਾਨੂੰਨੀ ਢੰਗ ਨਾਲ ਲੋਕਤੰਤਰ ਦਾ ਗਲਾ ਘੁੱਟ ਕੇ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਭਾਜਪਾ ਦਫ਼ਤਰ ਸੀਤਲਾ ਮੰਦਰ ਵਿਖੇ ਆਯੋਜਿਤ ਕੀਤਾ ਗਿਆ।ਇਸ ਮੌਕੇ ‘ਤੇ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵਲੋਂ ਜਲੰਧਰ ਕੈਂਟੋਨਮੈਂਟ ਬੋਰਡ ਵਿੱਚ ਨਾਮਜ਼ਦ ਸਿਵਲ ਮੈਂਬਰ ਪੁਨੀਤ ਸ਼ੁਕਲਾ, ਸਾਬਕਾ ਪ੍ਰਧਾਨ ਸੁਭਾਸ਼ ਸੂਦ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਕਈ ਬੁਲਾਰਿਆਂ ਨੇ ਸੰਬੋਧਨ ਕੀਤ ਮੁੱਖ ਵਕਤਾ ਵਜੋਂ ਪੁਨੀਤ ਸ਼ੁਕਲਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਜਬਰਦਸਤੀ ਐਮਰਜੈਂਸੀ ਲਗਾ ਕੇ ਲੋਕਤੰਤਰ ਦਾ ਕਤਲ ਕੀਤਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਜੇਲ੍ਹਾਂ ਭਰ ਦਿੱਤੀਆਂ ਗਈਆਂ ਸਨ। ਇਸ ਮੌਕੇ ਉਪ ਪ੍ਰਧਾਨ ਅਸ਼ਵਨੀ ਭੰਡਾਰੀ, ਮਨੀਸ਼ ਵਿਜ, ਦਰਸ਼ਨ ਲਾਲ ਭਗਤ, ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਅਮਰਜੀਤ ਸਿੰਘ ਗੋਲਡੀ, ਅਰੁਣ ਬਜਾਜ, ਹਨੀ ਕੰਬੋਜ, ਸਕੱਤਰ ਅਨੂ ਸ਼ਰਮਾ, ਮਹਿਲਾ ਮੋਰਚਾ ਮਹਾਮੰਤਰੀ ਸ਼ਾਲੂ, ਮੰਡਲ ਪ੍ਰਧਾਨ ਰਾਜੇਸ਼ ਮਲਹੋਤਰਾ, ਆਸ਼ੀਸ਼ ਸਹਿਗਲ, ਮਨੀਸ਼ ਬਲ, ਅਜੈ ਠਾਕੁਰ, ਪ੍ਰਦੀਪ ਖੁੱਲਰ, ਪਾਰਸ਼ਦ ਕਵਰ ਸਰਤਾਜ, ਹਿਮਾਂਸ਼ੂ ਸ਼ਰਮਾ, ਡਿੰਪੀ ਲੁਭਾਣਾ, ਸਨੀ ਸ਼ਰਮਾ, ਮਨੀਸ਼ ਸਹਿਗਲ, ਸੁਮਨ ਰਾਣਾ, ਕਿਰਨ ਭਗਤ, ਸੀਮਾ ਰਾਣੀ, ਅਜਮੇਰ ਸਿੰਘ ਬਾਦਲ, ਮਨਜੀਤ ਸਿੰਘ ਸਰੋਆ, ਲਲਿਤ ਬੱਬੂ, ਪ੍ਰਮੋਦ ਕਸ਼ਯਪ, ਹੈਪੀ ਦੀਵਾਨ, ਅਨੁਜ ਸ਼ਰਦਾ, ਮੋਹਿਤ ਤ੍ਰੇਹਾਨ, ਅਜੈ ਭਾਰਦਵਾਜ, ਅਰੁਣ ਕੁਮਾਰ, ਅਜੈ ਸਹਿਗਲ, ਗੌਰਵ ਰਾਏ, ਅਰਜੁਨ ਸਿੰਘ ਹੈਪੀ, ਦਿਨੇਸ਼ ਮਹਿੰਦਰੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 30 ਰੁਪਏ ਦਾ ਪੈਟਰੋਲ ਪਵਾਉਣ ਵਾਲੇ ਬਾਈਕ ਸਵਾਰਾਂ ਨੇ ਪੈਸੇ ਮੰਗਣ ’ਤੇ ਕੀਤੀ ਗੁੰਡਾਗਰਦੀ, ਕਰਿੰਦੇ ਦੀ ਕੀਤੀ ਕੁੱਟਮਾਰ ਅਗਲੀ ਖ਼ਬਰ ਐੱਸ. ਆਈ. ਆਰ. ਦੇ ਸਰਵੇਖਣ ਦਾ ਡੀ.ਸੀ. ਨੇ ਵੱਖ-ਵੱਖ ਇਲਾਕਿਆਂ ’ਚ ਜਾ ਕੇ ਜ਼ਮੀਨੀ ਪੱਧਰ ’ਤੇ ਲਿਆ ਜਾਇਜ਼ਾ ਵੋਟਰਾਂ ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।