ਮਕਸੂਦਾਂ, (ਜਲੰਧਰ), 8 ਅਗਸਤ (ਸੌਰਵ ਮਹਿਤਾ)- ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਮਕਸੂਦਾਂ ਪੁਲ ਨੇੜੇ ਉਸ ਵੇਲੇ ਭਿਆਨਕ ਸੜਕੀ ਹਾਦਸਾ ਵਾਪਰ ਗਿਆ, ਜਦ ਖੜੇ ਟਰੱਕ ਦੇ ਵਿਚ ਪਿੱਛੋਂ ਤੋਂ ਆ ਰਹੀ ਕਾਰ ਜਾ ਵੱਜੀ | ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ’ਤੇ ਦਿੱਤੀ ਗਈ ਤਾਂ ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਮੌਕੇ ’ਤੇ ਪੁੱਜੀ। ਫਿਲਹਾਲ ਪੁਲਿਸ ਵਲੋਂ ਸਾਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਮਕਸੂਦਾਂ ਪੁੱਲ ’ਤੇ ਵਾਪਰਿਆ ਹਾਦਸਾ, ਤਿੰਨ ਦੀ ਮੌਕੇ ’ਤੇ ਮੌਤ
ਮਕਸੂਦਾਂ, (ਜਲੰਧਰ), 8 ਅਗਸਤ (ਸੌਰਵ ਮਹਿਤਾ)- ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਮਕਸੂਦਾਂ ਪੁਲ ਨੇੜੇ ਉਸ ਵੇਲੇ ਭਿਆਨਕ ਸੜਕੀ ਹਾਦਸਾ ਵਾਪਰ ਗਿਆ, ਜਦ ਖੜੇ ਟਰੱਕ ਦੇ ਵਿਚ ਪਿੱਛੋਂ ਤੋਂ ਆ ਰਹੀ ਕਾਰ ਜਾ...
ਅਜੀਤ ਡੈਸਕ
08-08-2026