08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ, ਬਾਬਾ ਸੰਗ ਢੇਸੀਆਂ ਵਿਖੇ ਵਿਸ਼ੇਸ਼ ਸੈਮੀਨਾਰ

ਗੁਰਾਇਆ,7 ਅਗਸਤ (ਬਲਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ, ਬਾਬਾ ਸੰਗ ਢੇਸੀਆਂ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ‘’ਨੈਤਿਕ ਸਿੱਖਿਆ” ‘ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ‘ਤੇ ਸ.

ਅਜੀਤ ਡੈਸਕ 08-08-2026
ਗੁਰਾਇਆ,7 ਅਗਸਤ (ਬਲਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ, ਬਾਬਾ ਸੰਗ ਢੇਸੀਆਂ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ‘’ਨੈਤਿਕ ਸਿੱਖਿਆ” ‘ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ‘ਤੇ ਸ.ਰਾਜਪਾਲ ਸਿੰਘ (ਸ਼੍ਰੀ ਸਹਿਜ ਪਾਠ ਸੇਵਾ ਸੁਸਾਇਟੀ,ਅੰਮ੍ਰਿਤਸਰ) ਉਚੇਚੇ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਦੇ ਨਾਲ ਪੂਨਮ ਕੌਰ ਵੀ ਹਾਜ਼ਰ ਹੋਏ। ਕਾਲਜ ਵਲੋਂ ਪ੍ਰਿੰਸੀਪਲ ਡਾ.ਗੁਰਸ਼ਰਨਜੀਤ ਬੈਂਸ, ਡਾ. ਮਨਿੰਦਰਜੀਤ ਕੌਰ, ਪ੍ਰੋ. ਡਾ.ਰੁਪਿੰਦਰ ਮਾਹਲ, ਪ੍ਰੋ. ਅਮਰਪ੍ਰੀਤ ਕੌਰ ਅਤੇ ਹੋਰ ਸਟਾਫ਼ ਮੈਂਬਰਜ਼ ਦੇ ਨਾਲ ਸਮੂਹ ਵਿਦਿਆਰਥੀ ਇਸ ਸੈਮੀਨਾਰ ਵਿਚ ਸ਼ਾਮਿਲ ਹੋਏ। ਸ.ਰਾਜਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਮਾਤਮਾ ਹਰ ਜੀਵ ਨੂੰ ਅਣ ਮੰਗਿਆ ਹੀ ਬਹੁਤ ਕੁੱਝ ਦਿੰਦਾ ਹੈ, ਪਰ ਅਸੀਂ ਆਪਣੇ ਸੰਸਾਰਿਕ ਜੀਵਨ ਵਿਚ ਇਸ ਤਰ੍ਹਾਂ ਉਲਝ ਗਏ ਹਾਂ ਕਿ ਅਸੀਂ ਪ੍ਰਮਾਤਮਾ ਦੀਆਂ ਦਾਤਾ ਦਾ ਸ਼ੁਕਰਾਨਾ ਨਹੀਂ ਕਰਦੇ। ਸੋਸ਼ਲ ਮੀਡੀਆ ਨੇ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਦੀ ਜੀਵਨ ਸ਼ੈਲੀ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਕਿ ਰੋਜ਼ਾਨਾ ਸਵੇਰ ਵੇਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਲੈਣ ਦੀ ਬਜਾਇ ਅਸੀਂ ਪਹਿਲਾ ਫ਼ੋਨ ਦੇਖਣਾ ਜ਼ਰੂਰੀ ਸਮਝਦੇ ਹਾਂ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੋਂ ਪਾਸਾ ਕਰਕੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ,ਤਾਂ ਜੋ ਚੰਗੀ ਜੀਵਨ ਸੋਝੀ ਪਾਈ ਜਾ ਸਕੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਆਏ ਹੋਏ ਮਹਿਮਾਨਾਂ ਦਾ ਸਿਰੋਪਾਓ ਤੇ ਕਾਲਜ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਪਿੰਡ ਮੋਰੋਂ ’ਚ ਤੀਆਂ ਦਾ ਮੇਲਾ ਅੱਜ ਅਗਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਹਾਦਰ ਜਰਨੈਲ ਜਥੇ. ਮਾਇਆ ਸਿੰਘ ਦੇ ਪਰਿਵਾਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।