26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਰਤਾਰਪੁਰ 'ਚ ਹੋਈ ਮਹੀਨਾਵਾਰ ਮੀਟਿੰਗ <br/>

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਰਤਾਰਪੁਰ 'ਚ ਹੋਈ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਬਹਾਦਰ ਸਿੰਘ ਮੱਲ੍ਹੀਆਂ, ਸਰਬਜੀਤ ਸਿੰਘ ਬਾਠ ਤੇ ਚਰਨਜੀਤ ਸਿੰਘ ਆਦਿ ਕਿਸਾਨ ਆਗੂ | ਤਸਵੀਰ- ਧੀਰਪੁਰ <br/> 15-06-2026
ਕਰਤਾਰਪੁਰ, 14 ਜੂਨ (ਭਜਨ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਮਹੀਨਾਵਾਰ ਮੀਟਿੰਗ ਅੱਜ ਕਰਤਾਰਪੁਰ 'ਚ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲ੍ਹੀਆਂ ਤੇ ਚਰਨਜੀਤ ਸਿੰਘ ਕਾਲਾ ਖੇੜਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ ਵਿੱਚ ਹੋਈ | ਜਿਸ ਵਿੱਚ ਸੈਂਕੜੇ ਕਿਸਾਨਾਂ ਨੇ ਭਾਗ ਲਿਆ | ਇਸ ਮੌਕੇ ਕਿਸਾਨ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲੰਧਰ ਤੇ ਕਪੂਰਥਲਾ ਵਿੱਚ ਝੋਨੇ ਦੀ ਲੁਆਈ ਜੋ 9 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਲਈ ਬਿਜਲੀ ਸਪਲਾਈ ਦਿਨ ਸਮੇਂ 10 ਘੰਟੇ ਕਿਸਾਨਾਂ ਨੂੰ ਨਿਰਵਿਘਨ ਦਿੱਤੀ ਜਾਵੇ, ਸੜੇ ਟਰਾਂਸਫਾਰਮਰ 24 ਘੰਟੇ ਵਿੱਚ ਬਦਲੇ ਜਾਣ ਤੇ ਬਿਜਲੀ ਸਪਲਾਈ ਨੂੰ ਨਿਰਵਿਘਨ ਚਲਾਉਣ ਲਈ ਬਿਜਲੀ ਲਾਈਨਾਂ ਦੀ ਤਰੁੰਤ ਮਰੁੰਮਤ ਕੀਤੀ ਜਾਵੇ | ਪ੍ਰਧਾਨ ਬਹਾਦਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਆ ਰਹੇ ਝੋਨੇ ਦੇ ਸੀਜ਼ਨ ਲਈ ਸਭਾ ਸੁਸਾਇਟੀਆਂ ਤੇ ਦੁਕਾਨਦਾਰਾਂ ਤੋਂ ਕਿਸਾਨਾਂ ਨੂੰ ਯੂਰੀਆ, ਡੀ. ਏ. ਪੀ., ਪੌਟਾਸ, ਜਿੰਕ ਆਦਿ ਸਰਕਾਰੀ ਰੇਟ ਉੱਪਰ ਸਮੇਂ ਸਿਰ ਦਿੱਤੀ ਜਾਵੇ | ਪ੍ਰਾਈਵੇਟ ਦੁਕਾਨਦਾਰਾਂ ਵਲੋਂ ਧੱਕੇ ਨਾਲ ਖਾਦ ਨਾਲ ਦਿੱਤੇ ਜਾਣ ਵਾਲੇ ਬਾਈਓ ਪਦਾਰਥ ਅਤੇ ਪੈਸਟੀ ਸਾਈਡ ਦੇਣ ਵਾਲੇ ਦੁਕਾਨਦਾਰਾਂ ਦੇ ਲਾਇਸੰਸ ਰੱਦ ਕੀਤੇ ਜਾਣ ਇਸ ਮੌਕੇ ਕਿਸਾਨ ਯੂਨੀਅਨ ਨੇ ਮੰਗ ਕੀਤੀ ਕੀ ਪੁਲਿਸ ਪ੍ਰਸ਼ਾਸਨ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿੱਚ ਹਰ ਰੋਜ਼ ਹੋ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਨੱਥ ਪਾਵੇ ਤੇ ਪਿੰਡਾਂ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ | ਇਸ ਮੌਕੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ, ਸਰਬਜੀਤ ਸਿੰਘ ਬਾਠ, ਚਰਨਜੀਤ ਸਿੰਘ ਕਾਲਾ ਖੇੜਾ, ਮੋਹਣ ਸਿੰਘ ਨੰਬਰਦਾਰ ਆਲਮਪੁਰ, ਭੁਪਿੰਦਰ ਸਿੰਘ ਕਾਹਲਵਾਂ,ਦਲਜੀਤ ਸਿੰਘ ਘੁੱਗਸ਼ੋਰ, ਸਾਹਿਬ ਸਿੰਘ ਅਲੀ ਖੇਲਾਂ, ਨੰਬਰਦਾਰ ਬਲਬੀਰ ਸਿੰਘ, ਜੋਗਿੰਦਰ ਸਿੰਘ ਰੱਜਬ, ਸੁਖਵੀਰ ਸਿੰਘ ਸਿਵਦਾਸਪੁਰ, ਹਰਵਿੰਦਰ ਸਿੰਘ ਸਿੱਧੂ ਦਿਆਲਪੁਰ, ਸੁੱਚਾ ਸਿੰਘ ਕਾਲਾ ਖੇੜਾ, ਜਰਨੈਲ ਸਿੰਘ ਫੋਜੀ ਆਲਮਪੁਰ, ਰਵੀ ਸ਼ੇਰ ਸਿੰਘ ਬੜਾ ਪਿੰਡ, ਅਨੋਖ ਸਿੰਘ ਕਰਤਾਰਪੁਰ, ਜੀਤ ਸਿੰਘ ਧੀਰਪੁਰ , ਗੁਰਪ੍ਰੀਤ ਸਿੰਘ ਮੱਲ੍ਹੀਆਂ, ਸੰਤੋਖ ਸਿੰਘ ਕਾਲਾ ਖੇੜਾ, ਸੁਖਦੇਵ ਸਿੰਘ ਜੱਲਾ ਸਿੰਘ, ਸਤਨਾਮ ਸਿੰਘ ਅੰਬਗੜ, ਰਣਜੀਤ ਸਿੰਘ ਦਿਆਲਪੁਰ, ਬਲਜੀਤ ਸਿੰਘ ਮੱਲੀਆਂ, ਜੋਗਾ ਸਿੰਘ ਮੱਲ੍ਹੀਆਂ, ਸੁਖਦੇਵ ਸਿੰਘ ਕਾਲਾ ਖੇੜਾ, ਸਤਨਾਮ ਸਿੰਘ ਮੱਲ੍ਹੀਆਂ, ਕੇਵਲ ਸਿੰਘ ਆਲਮਪੁਰ ਆਦਿ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਨੌਜਵਾਨ ਗੁਰਵਿੰਦਰ ਸਿੰਘ ਬਿੱਲਾ ਦੀ ਵਿਦੇਸ਼ 'ਚ ਹੋਈ ਮੌਤ ਉਪਰੰਤ ਫਿਲੌਰ ਦੇ ਪਿੰਡ ਪਾਲ ਕਦੀਮ 'ਚ ਕੀਤਾ ਸਸਕਾਰ <br/> ਅਗਲੀ ਖ਼ਬਰ ਛੱਪੜ ਨੂੰ ਪਿੰਡ ਤੋਂ ਬਾਹਰ ਕੱਢਣ ਲਈ ਮੰਡਿਆਲਾ ਵਿਖੇ ਕੀਤੀ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।