24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ 'ਚ ਇਕ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖ਼ਮੀ <br/>

ਹਾਦਸੇ ਵਾਲੀ ਥਾਂ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਪੁਲਿਸ ਮੁਲਾਜ਼ਮ | (ਸੱਜੇ) ਸ਼ੰਕਰ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਬੇਗਮਪੁਰ ਦੇ ਸਰਪੰਚ ਹਰਕਮਲ ਸਿੰਘ | (ਇਨਸੈੱਟ) ਹਾਦਸੇ ਵਿੱਚ ਮਿ੍ਤਕ ਰਵਿੰਦਰ ਕੁਮਾਰ ਰਵੀ (ਫਾਈਲ ਫੋਟੋ) | ਤਸਵੀਰਾਂ : ਤਜਿੰਦਰ ਕੁਮਾਰ <br/> 15-06-2026
ਬਿਲਗਾ, 14 ਜੂਨ (ਤਜਿੰਦਰ ਕੁਮਾਰ)-ਬਿਲਗਾ ਦੇ ਨਜ਼ਦੀਕੀ ਪਿੰਡ ਮੁਆਈ ਵਿਖੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਅਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬੇਗਮਪੁਰ ਦੇ ਸਰਪੰਚ ਹਰਕਮਲ ਸਿੰਘ ਨੇ ਦੱਸਿਆ ਕਿ ਰਵਿੰਦਰ ਕਮਾਰ ਰਵੀ ਪੁੱਤਰ ਮਨੋਹਰ ਲਾਲ ਵਾਸੀ ਬੇਗਮਪੁਰ ਦੀ ਹਾਦਸੇ ਦੌਰਾਨ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਰਮਜੀਤ ਸਿੰਘ ਪੰਮਾ ਪੁੱਤਰ ਜੋਗਾ ਸਿੰਘ ਵਾਸੀ ਬੇਗਮਪੁਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ | ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨ ਬਿਲਡਿੰਗ ਨਿਰਮਾਣ ਦਾ ਕੰਮ ਕਰਦੇ ਸਨ ਅਤੇ ਬਿਲਗਾ ਤੋਂ ਆਪਣੇ ਪਿੰਡ ਬੇਗਮਪੁਰ ਰੋਟੀ ਖਾਣ ਲਈ ਆ ਰਹੇ ਸਨ | ਇਸ ਦੌਰਾਨ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਪ੍ਰਵਾਸੀ ਸ਼ੰਕਰ ਪੁੱਤਰ ਸੰਤੋਸ਼, ਜੋ ਪਿੰਡ ਮੁਆਈ ਵਿਖੇ ਇਕ ਬਿਲਡਿੰਗ ਦੀ ਦੁਕਾਨ 'ਤੇ ਕੰਮ ਕਰਦਾ ਹੈ, ਉਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਹਾਦਸਾ ਇੰਨਾ ਭਿਆਨਕ ਸੀ ਕਿ ਰਵਿੰਦਰ ਕਮਾਰ ਰਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦਕਿ ਪਰਮਜੀਤ ਪੰਮਾ ਅਤੇ ਸ਼ੰਕਰ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ | ਦੋਵਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ | ਇਸ ਦੁਖਦਾਈ ਘਟਨਾ ਕਾਰਨ ਪਿੰਡ ਬੇਗਮਪੁਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ | ਜਿਸ ਦੀ ਸੂਚਨਾ ਬਿਲਗਾ ਪੁਲਿਸ ਨੂੰ ਦੇ ਦਿੱਤੀ ਹੈ | ਜਦ ਇਸ ਘਟਨਾ ਵਾਰੇ ਡਿਊਟੀ ਅਫਸਰ ਏ.ਐੱਸ.ਆਈ. ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰ ਜੋ ਵੀ ਬਿਆਨ ਲਿਖਵਾਉਣਗੇ ਉਸ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੋਵਾਂ ਵਾਹਨਾਂ ਨੂੰ ਬਿਲਗਾ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ |

ਪਿਛਲੀ ਖ਼ਬਰ ਨਿਤਿਨ ਕੋਹਲੀ ਨੇ ਸੂਰੀਆ ਇਨਕਲੇਵ ਵਿਖੇ ਬਣ ਰਹੀਆਂ ਸੜਕਾਂ ਦੇ ਕੰਮ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਮੌਤ ਨੂੰ ਮਾਤ ਦੇ ਕੇ ਪਰਤਿਆ ਪਰਿਵਾਰ, ਰੇਰੂ ਚੁੂੰਗੀ ਨੇੜੇ ਭਿਆਨਕ ਹਾਦਸੇ ਨੇ ਉਡਾਏ ਹੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।