21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਯੂਥ ਸਪੋਰਟਸ ਕਲੱਬ ਮਿੱਠਾਪੁਰ ਵਲੋਂ ਜੂਨੀਅਰ ਏਸ਼ੀਆ ਕੱਪ ਜੇਤੂ ਖਿਡਾਰੀਆਂ ਦਾ ਸਨਮਾਨ

ਜਲੰਧਰ, 20 ਸਤੰਬਰ (ਡਾ ਜਤਿੰਦਰ ਸਾਬੀ)–ਚੀਨ ਵਿੱਚ ਏਸ਼ੀਆ ਕੱਪ ਜੇਤੂ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦੇ ਜਲੰਧਰ ਨਾਲ ਸਬੰਧਤ ਤਿੰਨ ਖਿਡਾਰੀਆਂ ਦਾ ਯੂਥ ਸਪੋਰਟਸ ਕਲੱਬ ਮਿੱਠਾਪੁਰ ਵਲੋਂ ਮਿੱਠਾਪੁਰ ਦੇ ਦਰਸ਼ਨ ਸਿੰਘ ਕੇਪੀ ਹਾਕੀ ਸਟੇਡੀਅਮ ਵਿਖੇ ਸਨਮਾਨ ਕੀਤਾ ਗਿਆ। ਸਨਮਾਨਿਤ ਖਿਡਾਰੀਆਂ ਵਿੱਚ ਮਿੱਠਾਪੁਰ ਨਿਵਾਸੀ ਪ੍ਰਭਦੀਪ ਸਿੰਘ, ਖੁਸਰੋਪੁਰ ਨਿਵਾਸੀ ਮਨਮੀਤ ਸਿੰਘ ਰਾਏ, ਪੀਏਪੀ ਜਲੰਧਰ ਨਿਵਾਸੀ ਲਵਨੂਰ ਸਿੰਘ ਸ਼ਾਮਲ ਹਨ।

ਅਜੀਤ ਡੈਸਕ 21-09-2026
ਜਲੰਧਰ, 20 ਸਤੰਬਰ (ਡਾ ਜਤਿੰਦਰ ਸਾਬੀ)–ਚੀਨ ਵਿੱਚ ਏਸ਼ੀਆ ਕੱਪ ਜੇਤੂ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦੇ ਜਲੰਧਰ ਨਾਲ ਸਬੰਧਤ ਤਿੰਨ ਖਿਡਾਰੀਆਂ ਦਾ ਯੂਥ ਸਪੋਰਟਸ ਕਲੱਬ ਮਿੱਠਾਪੁਰ ਵਲੋਂ ਮਿੱਠਾਪੁਰ ਦੇ ਦਰਸ਼ਨ ਸਿੰਘ ਕੇਪੀ ਹਾਕੀ ਸਟੇਡੀਅਮ ਵਿਖੇ ਸਨਮਾਨ ਕੀਤਾ ਗਿਆ। ਸਨਮਾਨਿਤ ਖਿਡਾਰੀਆਂ ਵਿੱਚ ਮਿੱਠਾਪੁਰ ਨਿਵਾਸੀ ਪ੍ਰਭਦੀਪ ਸਿੰਘ, ਖੁਸਰੋਪੁਰ ਨਿਵਾਸੀ ਮਨਮੀਤ ਸਿੰਘ ਰਾਏ, ਪੀਏਪੀ ਜਲੰਧਰ ਨਿਵਾਸੀ ਲਵਨੂਰ ਸਿੰਘ ਸ਼ਾਮਲ ਹਨ। ਹਾਕੀ ਪੰਜਾਬ ਦੇ ਸਕੱਤਰ ਜਨਰਲ ਅਤੇ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ ਆਪਣੀਆਂ ਪ੍ਰਾਪਤੀ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਪੰਜਾਬ ਨਾਲ ਸਬੰਧਤ ਸੀਨੀਅਰ ਖਿਡਾਰੀਆਂ ਦੀ ਰਹਿਨੁਮਾਈ ਹੇਠ ਉਨ੍ਹਾਂ ਨੇ ਇਹ ਸ਼ਾਨਦਾਰ ਪ੍ਰਾਪਤੀ ਕੀਤੀ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਉਹ ਲਗਾਤਾਰ ਮਿਹਨਤ ਕਰਕੇ ਆਉਣ ਵਾਲੇ ਸਮੇਂ ਵਿੱਚ ਸੀਨੀਅਰ ਭਾਰਤੀ ਹਾਕੀ ਟੀਮ ਦਾ ਹਿਸਾ ਬਣ ਕੇ ਜਿਥੇ ਦੇਸ਼ ਦਾ ਨਾਂਅ ਰੋਸ਼ਨ ਕਰਨਗੇ । ਇਸ ਮੌਕੇ ਤੇ ਯੂਥ ਸਪੋਰਟਸ ਕਲੱਬ ਮਿੱਠਾਪੁਰ ਵੱਲੋਂ ਇਨ੍ਹਾਂ ਖਿਡਾਰੀਆਂ ਦੇ ਮਾਪਿਆਂ ਅਤੇ ਕੋਚਾਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ । ਇਸ ਮੌਕੇ ਮਨਮੀਤ ਸਿੰਘ ਦੇ ਪਿਤਾ ਲਵਲੀ ਪਾਜੀ ਐਸ ਪੀ ਪੁਲਿਸ, ਪ੍ਰਭਦੀਪ ਸਿੰਘ ਦੇ ਪਿਤਾ ਰਜਿੰਦਰ ਸਿੰਘ ਅਤੇ ਪਰਿਵਾਰ, ਲਵਨੂਰ ਸਿੰਘ ਅਤੇ ਪਰਿਵਾਰ, ਤਲਵਿੰਦਰ ਸਿੰਘ , ਕੁਲਬੀਰ ਸਿੰਘ ਸੀਈੳ ਹਾਕੀ ਪੰਜਾਬ, ਰਵਿੰਦਰ ਸਿੰਘ, ਬਲਵਿੰਦਰ ਸਿੰਘ ਲਾਲੀ , ਕੁਲਦੀਪ ਸਿੰਘ ਬੌਸ, ਰਣਬੀਰ ਸਿੰਘ, ਰਘਵੀਰ ਸਿੰਘ, ਨਵਜੋਸ਼ ਸਿੰਘ, ਕੁਲਦੀਪ ਸਿੰਘ, ਜ਼ੋਰਾਵਰ ਸਿੰਘ, ਕੋਚ ਅਵਤਾਰ ਸਿੰਘ, ਭੁਪਿੰਦਰ ਸਿੰਘ, ਵਿੱਕੀ ਪਵਾਰ, ਜਰਨੈਲ ਸਿੰਘ, ਦਵਿੰਦਰ ਸਿੰਘ, ਸਤਿਪਾਲ ਸਿੰਘ, ਸਰਬਜੀਤ ਸਿੰਘ, ਗੁਰਦੁਆਰਾ ਕਮੇਟੀ, ਖਿਡਾਰੀ ਅਤੇ ਉੱਨਾਂ ਦੇ ਪਰਿਵਾਰ ਹਾਜ਼ਰ ਸਨ । ਇਸ ਮੌਕੇ ਮਿੱਠਾਪੁਰ ਹਾਕੀ ਸਟੇਡੀਅਮ ਵਿੱਚ ਲਗਾਤਾਰ ਅਭਿਆਸ ਕਰਨ ਵਾਲੇ ਛੋਟੇ ਬੱਚੇ ਅਤੇ ੳੇਨ੍ਹਾਂ ਦੇ ਮਾਪੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਰੌਸ਼ਨ ਸਿੰਘ ਮੱਕੜ ਦੀ ਯਾਦ ’ਚ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਪ੍ਰੋਮੋ ਰਨ ਵਿੱਚ ਬੱਚਿਆਂ ਤੋਂ ਲੈ ਕੇ ਵੈਟਰਨ ਦੌੜਾਕਾਂ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।