21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਅਗਲੇ ਚਾਰ ਦਿਨਾਂ ਤੱਕ ਪੰਜਾਬ ਤੇ ਚੰਡੀਗੜ੍ਹ ’ ਚ ਮੌਸਮ ਰਹੇਗਾ ਖ਼ੁਸ਼ਕ

ਚੰਡੀਗੜ੍ਹ, 21 ਸਤੰਬਰ- ਅੱਜ (21 ਸਤੰਬਰ) ਤੋਂ ਅਗਲੇ ਚਾਰ ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਖੁਸ਼ਕ ਰਹੇਗਾ।

ਅਜੀਤ ਡੈਸਕ 21-09-2026

ਚੰਡੀਗੜ੍ਹ, 21 ਸਤੰਬਰ- ਅੱਜ (21 ਸਤੰਬਰ) ਤੋਂ ਅਗਲੇ ਚਾਰ ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਖੁਸ਼ਕ ਰਹੇਗਾ। ਕੋਈ ਚਿਤਾਵਨੀ ਨਹੀਂ ਹੈ। ਇਸ ਦੌਰਾਨ ਰਾਜਸਥਾਨ ਤੋਂ ਮੌਨਸੂਨ ਵਾਪਸ ਜਾਣਾ ਸ਼ੁਰੂ ਹੋ ਗਿਆ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਤਿੰਨ ਦਿਨਾਂ ਵਿਚ ਮੌਨਸੂਨ ਰਾਜ ਤੋਂ ਚਲੇ ਜਾਵੇਗਾ। ਪਿਛਲੇ 24 ਘੰਟਿਆਂ ਵਿਚ ਰਾਜ ਵਿਚ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਵਧਿਆ ਹੈ, ਜੋ ਆਮ ਦੇ ਨੇੜੇ ਪਹੁੰਚ ਗਿਆ ਹੈ। ਪਟਿਆਲਾ ਵਿਚ ਸਭ ਤੋਂ ਵੱਧ ਤਾਪਮਾਨ 35.7 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਅਨੁਸਾਰ ਹੁਣ ਪੱਛਮੀ ਹਵਾਵਾਂ ਚੱਲ ਰਹੀਆਂ ਹਨ। ਇਸ ਨਾਲ ਬੱਦਲ ਬਣਨਾ ਬੰਦ ਹੋ ਗਿਆ ਹੈ ਅਤੇ ਨਮੀ ਦੂਰ ਹੋ ਗਈ ਹੈ, ਜਿਸ ਨਾਲ ਅਸਮਾਨ ਸਾਫ਼ ਹੋ ਗਿਆ ਹੈ। 

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜਨਾਲਾ ’ਚ ਕਰਨਗੇ ਲੋਕ ਮਿਲਣੀ ਅਗਲੀ ਖ਼ਬਰ ਏਸ਼ਿਆਈ ਖ਼ੇਡਾਂ:ਪੁਰਸ਼ ਟੀਮ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ’ਚ ਜਿੱਤਿਆ ਚਾਂਦੀ ਦਾ ਤਗਮਾ