24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਆਦਮਪੁਰ 'ਚ ਬੇਖੌਫ਼ ਲੁਟੇਰੇ : ਪੁਲਿਸ ਮੁਲਾਜ਼ਮ ਦੀ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ <br/>

ਅਜੀਤ ਡੈਸਕ 15-06-2026

ਆਦਮਪੁਰ, 14 ਜੂਨ (ਹਰਪ੍ਰੀਤ ਸਿੰਘ)-ਆਦਮਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਪੁਲਿਸ ਪ੍ਰਸ਼ਾਸਨ ਦੇ ਪਰਿਵਾਰਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਡਰ ਰਹੇ | ਤਾਜ਼ਾ ਮਾਮਲੇ ਵਿੱਚ ਕਸਬਾ ਅਲਾਵਲਪੁਰ ਦੇ ਰਹਿਣ ਵਾਲੇ ਪੁਲਿਸ ਅਧਿਕਾਰੀ ਏਐਸਆਈ ਚਰਨਦਾਸ ਦੀ ਪਤਨੀ ਦਿਨ-ਦਿਹੜੇ ਲੁੱਟ-ਖੋਹ ਦਾ ਸ਼ਿਕਾਰ ਹੋ ਗਈ | ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਪੁਲਿਸ ਮੁਲਾਜ਼ਮ ਦੀ ਪਤਨੀ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਮੌਕੇ ਤੋਂ ਫਰਾਰ ਹੋ ਗਏ | ਜਾਣਕਾਰੀ ਦਿੰਦੇ ਮਨਪ੍ਰੀਤ ਪੁੱਤਰ ਚਰਨਦਾਸ ਨੇ ਦੱਸਿਆ ਕਿ ਦੁਪਹਿਰ ਕਰੀਬ ਵਜੇ ਆਪਣੀ ਮਾਤਾ ਸੁਰਿੰਦਰ ਕੌਰ ਨੂੰ ਆਪਣੇ ਮੋਟਰਸਾਈਕਲ ਤੇ ਲੈ ਕੇ ਆਦਮਪੁਰ ਤੋਂ ਵਾਪਸ ਆਪਣੇ ਘਰ ਅਲਾਵਲਪੁਰ ਨੂੰ ਜਾ ਰਿਹਾ ਸੀ ਤੇ ਪਿੰਡ ਮਹਿਮਦਪੁਰ ਦੇ ਨੇੜੇ ਪਿੱਛੋਂ ਆਏ ਤੇਜ਼ ਰਫ਼ਤਾਰ ਪਲਸਰ ਮੋਟਰਸਾਈਕਲ ਸਵਾਰ 2 ਵਿਅਕਤੀਆਂ ਸਵਾਰ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ੍ਹ ਹੋਏ ਸਨ | ਉਨ੍ਹਾਂ ਨੂੰ ਘੇਰ ਲਿਆ | ਇਸ ਤੋਂ ਪਹਿਲਾਂ ਕਿ ਮਹਿਲਾ ਕੁਝ ਸਮਝ ਪਾਉਂਦੀ, ਲੁਟੇਰਿਆਂ ਨੇ ਝਪਟਾ ਮਾਰ ਕੇ ਉਨ੍ਹਾਂ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਅਤੇ ਬੜੀ ਆਸਾਨੀ ਨਾਲ ਫਰਾਰ ਹੋ ਗਏ | ਜਿਸ ਜਾਣਕਾਰੀ ਥਾਣਾ ਆਦਮਪੁਰ ਅਧੀਨ ਆਉਂਦੀ ਚੌਂਕੀ ਅਲਾਵਲਪੁਰ ਨੂੰ ਦਿੱਤੀ ਗਈ | ਅਲਾਵਲਪੁਰ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ | ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਅਤੇ ਦਹਿਸ਼ਤ ਪਾਈ ਜਾ ਰਹੀ ਹੈ |

ਪਿਛਲੀ ਖ਼ਬਰ ਮੌਤ ਨੂੰ ਮਾਤ ਦੇ ਕੇ ਪਰਤਿਆ ਪਰਿਵਾਰ, ਰੇਰੂ ਚੁੂੰਗੀ ਨੇੜੇ ਭਿਆਨਕ ਹਾਦਸੇ ਨੇ ਉਡਾਏ ਹੋਸ਼ ਅਗਲੀ ਖ਼ਬਰ ਡਰੇਨੇਜ ਵਿਭਾਗ ਵਲੋਂ ਡਰੇਨਾਂ ਦੀ ਸਫਾਈ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।