10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਡੇਰਾ ਪੰਜ ਪੀਰ ਦਾਦੂਵਾਲ ਵਿਖੇ ਕਰਵਾਇਆ ਚਾਰ ਰੋਜ਼ਾ ਜੋੜ ਮੇਲਾ

ਅਜੀਤ ਡੈਸਕ 06-06-2026
ਜੰਡਿਆਲਾ ਮੰਜਕੀ, 5 ਜੂਨ (ਸੁਰਜੀਤ ਸਿੰਘ ਜੰਡਿਆਲਾ)-ਪਿੰਡ ਦਾਦੂਵਾਲ ਦੇ ਪੰਜ ਪੀਰ ਦਰਬਾਰ ਤੇ ਪ੍ਰਵਾਸੀ ਪੰਜਾਬੀਆਂ, ਗ੍ਰਾਮ ਪੰਚਾਇਤ ਅਤੇ ਪਤਵੰਤਿਆਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਕਰਵਾਇਆ ਗਿਆ | ਚਾਰ ਰੋਜ਼ਾ ਸਮਾਗਮ ਸਾਈਾ ਫੱਕਰ ਸ਼ਾਹ ਨੌਸ਼ਾਹੀ ਕਾਦਰੀ ਦੀ ਅਗਵਾਈ ਹੇਠ ਕਰਵਾਏ ਗਏ | ਪਹਿਲੇ ਦਿਨ ਝੰਡੇ ਦੀ ਰਸਮ, ਦੂਜੇ ਦਿਨ ਵਿਸ਼ਾਲ ਹਵਨ ਯੱਗ ਅਤੇ ਚਿਰਾਗਾਂ ਦੀ ਰਸਮ ਅਦਾ ਕੀਤੀ ਗਈ | ਸ਼ਾਮ ਢਲਦੇ ਹੀ ਖੁੱਲੇ ਪੰਡਾਲ ਵਿੱਚ ਮਹਿਫ਼ਲ ਏ ਕਵਾਲੀ ਕਰਵਾਈ ਗਈ | ਜਿਸ ਵਿੱਚ ਪ੍ਰਸਿੱਧ ਕਵਾਲ ਪਾਰਟੀਆਂ ਨੇ ਹਿੱਸਾ ਲਿਆ | ਤੀਸਰੇ ਦਿਨ ਪ੍ਰਸਿੱਧ ਕਲਾਕਾਰਾਂ, ਦੁਗਾਣਾ ਜੋੜੀਆਂ ਅਤੇ ਗਾਇਕਾਂ ਨੇ ਸ਼ਿਰਕਤ ਕੀਤੀ | ਸਾਈਾ ਫੱਕਰ ਸ਼ਾਹ ਵੱਲੋਂ ਗਾਇਕਾਂ, ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ | ਆਖਰੀ ਦਿਨ ਬੇੜਿਆਂ ਦੀ ਰਸਮ ਬੜੀ ਸ਼ਰਧਾ ਨਾਲ ਅਦਾ ਕੀਤੀ ਗਈ | ਸਾਈ ਫੱਕਰ ਸ਼ਾਹ ਨੌਸ਼ਾਹੀ ਕਾਦਰੀ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਸਦਕਾ ਹੀ ਅਜਿਹੇ ਧਾਰਮਿਕ ਸਮਾਗਮ ਸਫਲਤਾ ਨਾਲ ਨੇਪਰੇ ਚੜ੍ਹਦੇ ਹਨ | ਸਮਾਗਮਾਂ ਦੌਰਾਨ ਵੱਖ-ਵੱਖ ਡੇਰਿਆਂ ਦੇ ਗੱਦੀ ਨਸ਼ੀਨ, ਸਾਈ ਲੋਕਾਂ ਅਤੇ ਸੰਤਾਂ ਨੇ ਹਾਜ਼ਰੀਆਂ ਭਰੀਆਂ |
ਪਿਛਲੀ ਖ਼ਬਰ ਸੂਬੇ ਦਾ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਚੱਟਾਨ ਵਾਂਗ ਖੜ੍ਹਾ ਹੈ-ਸੱਤੀ ਅਗਲੀ ਖ਼ਬਰ ਆਦਮਪੁਰ ਦੇ ਮੁਹੱਲਾ ਕਾਲਰਿਆਂ ਵਿਖੇ ਨੌਜਵਾਨ 'ਤੇ ਜਾਨਲੇਵਾ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।