26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਜਲੰਧਰ ਪਬਲਿਕ ਸਕੂਲ ’ਚ ਕਰਵਾਏ ਦਸਤਾਰ ਸਜਾਉਣ ਦੇ ਮੁਕਾਬਲੇ

ਲੋਹੀਆਂ ਖਾਸ, 26 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਜੇ. ਪੀ.

ਅਜੀਤ ਡੈਸਕ 27-11-2026
ਲੋਹੀਆਂ ਖਾਸ, 26 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਜੇ.ਪੀ.ਐੱਸ. ਵਜੋਂ ਜਾਣੇ ਜਾਂਦੇ ‘ਜਲੰਧਰ ਪਬਲਿਕ ਸਕੂਲ, ਲੋਹੀਆਂ ਖ਼ਾਸ’ ’ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ| ਨੌਜਵਾਨ ਪੀੜੀ ਨੂੰ ਆਪਣੇ ਸਿੱਖ ਵਿਰਸੇ ਤੇ ਸੱਭਿਆਚਾਰ ਵਿੱਚ ਦਸਤਾਰ ਦੀ ਮਹੱਤਤਾ ਦੇ ਉਦੇਸ਼ ਨਾਲ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ| ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸ਼ੈਲੀਆਂ ’ਚ ਦਸਤਾਰਾਂ ਸਜਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ| ਦਸਤਾਰ ਮੁਕਾਬਲੇ ’ਚ ਅਕਾਸ਼ਦੀਪ ਸਿੰਘ ਤੇ ਗੁਰਨੂਰਪ੍ਰੀਤ ਸਿੰਘ ਦੁਆਰਾ ਪਹਿਲਾ ਸਥਾਨ, ਸੁਖਮਨਦੀਪ ਸਿੰਘ ਨੇ ਦੂਜਾ ਸਥਾਨ ਤੇ ਪਰਮਯੋਧ ਸਿੰਘ ਦੁਆਰਾ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਅ| ਸਕੂਲ ਦੇ ਐੱਮ.ਡੀ ਰਣਜੀਤ ਸਿੰਘ ਮਰੋਕ ਤੇ ਕੁਲਵਿੰਦਰ ਕੌਰ ਮਰੋਕ, ਪ੍ਰਿੰਸੀਪਲ ਤਿਲਕ ਰਾਜ ਅਰੋੜਾ ਅਤੇ ਪ੍ਰਿੰਸੀਪਲ ਸਰਬਜੀਤ ਕੌਰ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਤਕਸੀਮ ਕੀਤੇ ਗਏ| ਇਸ ਮੌਕੇ ਮੈਡਮ ਗੁਰਮੀਤ ਕੌਰ, ਤਜਿੰਦਰਜੀਤ ਕੌਰ, ਸੋਨਿਕਾ, ਮਨਜੋਤ ਕੌਰ, ਸਤਵਿੰਦਰਜੀਤ, ਹਰਜਿੰਦਰ ਸਿੰਘ ਅਤੇ ਸਾਜਨ ਸਮੇਤ ਹੋਰ ਅਧਿਆਪਕ, ਸਟਾਫ਼ ਮੈਂਬਰ ਤੇ ਵਿਦਿਆਰਥੀ ਵੀ ਹਾਜਰ ਸਨ|
ਪਿਛਲੀ ਖ਼ਬਰ ਨੂਰਮਹਿਲ ਕਲੋਨੀਆਂ ਵਿਖੇ ਲੱਗਾ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਮਹਿਤਪੁਰ ਸ਼ਹਿਰ ’ਚ ਮੁਜ਼ਾਹਰੇ ਬਾਅਦ ਥਾਣੇ ਅੱਗੇ ਕੱਲ੍ਹ ਜਥੇਬੰਦੀਆ ਕਰਨਗੀਆਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।