27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੇਵਾ ਮੁਕਤੀ ਮੌਕੇ ਲੈਕਚਰਾਰ ਪਰਦੀਪ ਸਿੰਘ ਨੂੰ ਸਮੂਹ ਸਟਾਫ਼ ਨੇ ਨਿੱਘੀ ਵਿਦਾਇਗੀ ਦਿੱਤੀ

ਅਜੀਤ ਡੈਸਕ 03-06-2026
ਫਿਲੌਰ, 2 ਜੂਨ (ਸਤਿੰਦਰ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ (ਫਿਲੌਰ) ਵਿਖੇ ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰ ਪਰਦੀਪ ਸਿੰਘ ਨੂੰ ਸਮੂਹ ਸਟਾਫ਼ ਨੇ ਨਿੱਘੀ ਵਿਦਾਇਗੀ ਦਿੱਤੀ | ਸਕੂਲ ਦੇ ਪਿ੍ੰਸੀਪਲ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਪਰਦੀਪ ਸਿੰਘ ਵੱਲੋਂ ਵੱਖ ਵੱਖ ਸਕੂਲਾਂ ਵਿਚ ਨਿਭਾਈਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ | ਅਮਰਜੀਤ ਖਟਕੜ ਰਿਟਾਇਰਡ ਡਿਪਟੀ ਡੀ ਈ ਓ ਸ਼ਹੀਦ ਭਗਤ ਸਿੰਘ ਨਗਰ, ਮੈਡਮ ਦਵਿੰਦਰ ਕੌਰ ਕਜਲਾ ਜ਼ਿਲ੍ਹਾ ਸਪੋਰਟਸ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ, ਪਿ੍ੰਸੀਪਲ ਹਰਦੀਪ ਸਿੰਘ, ਪਿ੍ੰਸੀਪਲ ਜੁਗਲ ਕਿਸ਼ੋਰ ਟੂਰਾ, ਪਿ੍ੰਸੀਪਲ ਵਿਸ਼ਵਿੰਦਰ ਦੱਤ, ਪਿ੍ੰਸੀਪਲ ਕਿ੍ਸ਼ਨ ਚੰਦ ਮੁਕੰਦਪੁਰ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਪੁਆਰੀ,ਅਮਰਜੀਤ ਮਹਿਮੀ, ਹੈਡ ਮਾਸਟਰ ਸੁਰਿੰਦਰ ਪਾਲ, ਜਸਪਾਲਪ੍ਰੀਤ ਸੰਧੂ, ਡਾ. ਹਰਗੁਣ, ਲੈਕਚਰਾਰ ਮੱਖਣ ਰੱਤੂ, ਮਾਸਟਰ ਅਵਤਾਰ ਲਾਲ, ਲੈਕਚਰਾਰ ਅਸ਼ੋਕ ਕੁਮਾਰ ਮਹਿਮੀ, ਕੁਲਵੰਤ ਕੌਰ ਨਗਰ (ਮਾਨਵਤਾ ਕਲਾ ਮੰਚ), ਸ਼ਰਨਦੀਪ ਕੌਰ, ਪਰਦੀਪ ਸਿੰਘ ਦੇ ਪੁਰਾਣੇ ਵਿਦਿਆਰਥੀਆਂ ਚੋਂ ਲੈਕਚਰਾਰ ਬਲਵਿੰਦਰ ਸਿੰਘ, ਲੈਕਚਰਾਰ ਅਨੀਤਾ, ਜੈਜਵੀਰ ਚੱਕ ਦੇਸ ਰਾਜ, ਪਰਮਜੀਤ ਬਾਂਸਲ, ਲੈਕਚਰਾਰ ਪਰਦੀਪ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਅਤੇ ਪ੍ਰਾਪਤੀਆਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ | ਕੁਲਵਿੰਦਰ ਕੌਰ ਨੇ ਪਰਦੀਪ ਸਿੰਘ ਦੇ ਸਤਿਕਾਰ ਵਿਚ ਸਨਮਾਨ ਪੱਤਰ ਪੜਿ੍ਹਆ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਭੇਂਟ ਕੀਤਾ ਗਿਆ | ਇਸ ਮੌਕੇ ਪਰਦੀਪ ਸਿੰਘ ਦੀ ਆਪਣੀ ਲਿਖੀ ਸਵੈ-ਜੀਵਨੀ 'ਜਿੰਦਗੀ ਦੇ ਰਾਹ ਤੁਰਦਿਆਂ..' ਉਨ੍ਹਾਂ ਦੀ ਪਤਨੀ ਮਨਜੀਤ ਕੌਰ, ਹਰਬੰਸ ਲਾਲ, ਲੈਕਚਰਾਰ ਅਨੀਤਾ ਅਤੇ ਜਸਪਾਲ ਕੌਰ ਬੰਡਾਲਾ ਨੇ ਲੋਕ ਅਰਪਣ ਕੀਤੀ | ਸੁੱਚਾ ਸਿੰਘ ਰਾਹੀ ਯੂ ਐੱਸ ਏ, ਜਸਵਿੰਦਰ ਸਿੰਘ ਵਿਰਕ, ਕਰਨਵੀਰ ਸਿੰਘ ਵਿਰਕ ਅਤੇ ਬਲਜੀਤ ਕੌਰ ਵਿਰਕ, ਸਕੂਲ ਦੇ ਸਮੂਹ ਸਟਾਫ਼ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ, ਰਿਸ਼ਤੇਦਾਰਾਂ ਆਦਿ ਨੇ ਲੈਕਚਰਾਰ ਪਰਦੀਪ ਸਿੰਘ ਨੂੰ ਸਤਿਕਾਰ ਵਜੋਂ ਤੌਹਫੇ ਭੇਂਟ ਕੀਤੇ | ਸ਼ਰਨਦੀਪ ਕੌਰ ਨੇ ਆਏ ਮਹਿਮਾਨਾਂ, ਸਕੂਲ ਪਿ੍ੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ | ਮੰਚ ਦਾ ਸੰਚਾਲਨ ਲੈਕਚਰਾਰ ਅਵਤਾਰ ਲਾਲ ਨੇ ਬਾਖੂਬੀ ਨਿਭਾਇਆ | ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਦੇਵ ਸਿੰਘ ਜੌਹਲ, ਪਿ੍ੰਸੀਪਲ ਮੋਨਿਕਾ ਸ਼ਰਮਾ, ਮੀਨੂੰ ਸ਼ਰਮਾ, ਮੈਡਮ ਨਿਰਮਲ ਕਾਂਤਾ, ਲੈਕਚਰਾਰ ਚੂਹੜ ਸਿੰਘ, ਲੈਕਚਰਾਰ ਰਾਜਵਿੰਦਰ, ਸਰਵਣ ਸਿੰਘ, ਵਰਿੰਦਰ ਕਲੇਰ, ਮੈਡਮ ਅੰਤਾ ਰਾਣੀ, ਸਨੀ ਕੁਮਾਰ, ਜਤਿੰਦਰ ਪਾਲ ਕੌਰ, ਲੈਕਚਰਾਰ ਸੀਤਾ ਰਾਣੀ, ਸੁਖਮਨ ਸਿੰਘ, ਜਸਵਿੰਦਰ ਕੌਰ ਬੰਡਾਲਾ, ਨਵਦੀਪ ਸਿੰਘ ਬੰਡਾਲਾ, ਸਿਮਰਨਜੀਤ ਕੌਰ ਛੋਕਰਾਂ, ਲੈਕਚਰਾਰ ਕਮਲ ਕੁਮਾਰ ਰਾਏ, ਅਸ਼ੋਕ ਕੁਮਾਰ ਪੱਦੀ ਜਗੀਰ, ਪ੍ਰੋਮਿਲਾ, ਮੱਖਣ ਕ੍ਰਾਂਤੀ, ਮਾਸਟਰ ਵਿਜੈ ਕੁਮਾਰ, ਲੈਕਚਰਾਰ ਸੰਦੀਪ ਕੁਮਾਰ, ਅਜੈ ਬਾਂਸਲ, ਸੋਨੂੰ ਬਾਂਸਲ, ਐਡਵੋਕੇਟ ਸੁਖਪਾਲ ਸਿੰਘ ਡਾਹਰੀ, ਮਨਜੀਤ ਕੌਰ ਡਾਹਰੀ, ਗੁਰਦੀਪ ਕੁਮਾਰ, ਬਲਵੀਰ ਕੁਮਾਰ ਅੱਟੀ, ਆਰਤੀ ਭਾਰਦਵਾਜ, ਕੁਲਵਿੰਦਰ ਕੌਰ, ਹਰਜਸ ਪਾਲ, ਸ਼ੁਭਮ ਗੋਇਲ, ਅਵਤਾਰ ਲਾਲ, ਸੁਰਜੀਤ ਕੁਮਾਰ, ਚਰਨਜੀਤ ਸਿੰਘ, ਹਿਨਾ, ਰਾਕੇਸ਼, ਵਸੁਧਾ, ਸ਼ੀਤਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੋਹੀਆਂ ਦੇ 'ਵੋਟਰ ਦੇਵਤਾ' ਦਾ 'ਫਤਵਾ' ਕਾਂਗਰਸ ਲਈ ਰਿਹਾ ਅਣਕਿਆਸਾ! ਅਗਲੀ ਖ਼ਬਰ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਮਿੱਟੀ ਚੁੱਕਣ ਦੇ ਕੰਮ 'ਚ ਤੇਜ਼ੀ ਲਿਆਂਦੀ ਜਾਵੇਗੀ-ਬਰਿੰਦਰ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।