ਆਦਮਪੁਰ, 2 ਜੂਨ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਅਤੇ ਹਰਦਮਨ ਸਿੰਘ ਮਿਨਹਾਸ (ਸਕੱਤਰ), ਉਪ-ਕੁਲਪਤੀ ਡਾ. ਵਿਜੈ ਧੀਰ ਦੀ ਅਗਵਾਈ ਹੇਠ ਸਾਈਬਰ ਸੁਰੱਖਿਆ ਚੁਨੌਤੀਆਂ ਅਤੇ ਮੌਕੇ ਵਿਸ਼ੇ 'ਤੇ ਇੱਕ ਰੋਜ਼ਾ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦਾ ਆਯੋਜਨ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਵਿਦਿਆਰਥੀਆਂ ਅਤੇ ਫੈਕਲਟੀ ਵਿੱਚ ਉੱਭਰ ਰਹੇ ਸਾਈਬਰ ਖਤਰਿਆਂ, ਡਿਜੀਟਲ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਮੌਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ | ਇਸ ਸਮਾਗਮ ਵਿੱਚ ਸ. ਹਰਵਿੰਦਰ ਸਿੰਘ ਵਿਰਕ, ਐੱਸ.ਐੱਸ.ਪੀ ਜਲੰਧਰ (ਦਿਹਾਤੀ), ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਮੁਕੇਸ਼ ਕੁਮਾਰ, ਐੱਸ.ਪੀ, ਪੰਜਾਬ ਸ਼ਾਮਿਲ ਸਨ | ਪ੍ਰੋਗਰਾਮ ਦੀ ਸ਼ੁਰੂਆਤ ਇੰਜੀ. ਨਵਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੇਸ਼ ਕੀਤੇ ਗਏ ਰੂਹਾਨੀ ਸ਼ਬਦ ਗਾਇਨ ਨਾਲ ਹੋਈ | ਉਪਰੰਤ ਪੰਜਾਬੀ ਵਿਭਾਗ ਤੋਂ ਡਾ. ਅਨੀਤਾ ਰਾਣੀ ਨੇ ਹਾਜ਼ਰੀਨ ਨੂੰ ਐੱਸ.ਬੀ.ਬੀ.ਐੱਸ ਯੂਨੀਵਰਸਿਟੀ ਦੀ ਅਮੀਰ ਵਿਰਾਸਤ, ਇਸ ਦੀ ਸਥਾਪਨਾ, ਪ੍ਰਾਪਤੀਆਂ ਅਤੇ ਵੱਖ-ਵੱਖ ਅਕਾਦਮਿਕ ਸੰਸਥਾਵਾਂ ਬਾਰੇ ਜਾਣੂ ਕਰਵਾਇਆ | ਵਾਈਸ ਚਾਂਸਲਰ ਪ੍ਰੋ. (ਡਾ.) ਵਿਜੇ ਧੀਰ ਨੇ ਡਿਜੀਟਲ ਯੁੱਗ ਵਿੱਚ ਸਾਈਬਰ ਸੁਰੱਖਿਆ ਦੀ ਵਧ ਰਹੀ ਮਹੱਤਤਾ 'ਤੇ ਜ਼ੋਰ ਦਿੱਤਾ | ਮੁੱਖ ਮਹਿਮਾਨ ਅਤੇ ਸਨਮਾਨਿਤ ਮਹਿਮਾਨਾਂ ਨੂੰ ਮਾਨਯੋਗ ਚਾਂਸਲਰ, ਵਾਈਸ ਚਾਂਸਲਰ ਅਤੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਮਾਜ ਅਤੇ ਜਨਤਕ ਸੇਵਾ ਵਿੱਚ ਉਨ੍ਹਾਂ ਦੇ ਕੀਮਤੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਮੁੱਖ ਬੁਲਾਰੇ ਵਜੋਂ ਜਾਗਰੂਕਤਾ ਲੈਕਚਰ ਦਿੰਦਿਆਂ ਹਰਵਿੰਦਰ ਸਿੰਘ ਵਿਰਕ, ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਪ੍ਰਚਲਿਤ ਸਾਈਬਰ ਖਤਰਿਆਂ, ਆਨਲਾਈਨ ਧੋਖਾਧੜੀ, ਸਾਈਬਰ ਅਪਰਾਧ ਦੇ ਰੁਝਾਨਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋਂ ਬਾਰੇ ਜਾਗਰੂਕ ਕੀਤਾ | ਇਸ ਵਰਕਸ਼ਾਪ ਵਿੱਚ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਲਗਭਗ 150 ਵਿਦਿਆਰਥੀਆਂ, 20 ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਭਾਗੀਦਾਰਾਂ ਨੇ ਸਾਈਬਰ ਸੁਰੱਖਿਆ ਦੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਆਪਣੀ ਸਮਝ ਨੂੰ ਕਾਫੀ ਹੱਦ ਤੱਕ ਵਧਾਇਆ, ਜਿਸ ਨਾਲ ਨੌਜਵਾਨਾਂ ਵਿੱਚ ਸਾਈਬਰ ਜਾਗਰੂਕਤਾ ਪੈਦਾ ਕਰਨ ਦਾ ਵਰਕਸ਼ਾਪ ਦਾ ਉਦੇਸ਼ ਸਫਲਤਾਪੂਰਵਕ ਪੂਰਾ ਹੋਇਆ | ਇਸ ਮੌਕੇ 'ਤੇ ਰਜਿੰਦਰ ਕੁਮਾਰ (ਰਜਿਸਟਰਾਰ), ਸ.ਰੂਪ ਸਿੰਘ (ਡਿਪਟੀ ਰਜਿਸਟਰਾਰ) ਵੱਖ ਵੱਖ ਵਿਭਾਗਾਂ ਦੇ ਡੀਨ ਡਾ. ਗੁਰਮਾਣਿਕ ਕੌਰ (ਡਿਪਟੀ ਡੀਨ ਅਕਾਦਮਿਕਸ), ਡਾ. ਜਗਦੀਪ ਕੌਰ (ਡੀਨ ਯੂ.ਆਈ.ਈ.ਟੀ), ਡਾ. ਪੂਜਾ ਬਾਲੀ (ਡੀਨ ਯੂ.ਆਈ ਐਲ) ਡਾ. ਨੀਸ਼ਾ (ਆਰ. ਐਂਡ. ਡੀ. ਡਾਇਰੈਕਟਰ), ਡਾ.ਅਨੀਲ ਕੁਮਾਰ (ਆਈ. ਕਿਊ. ਏ. ਸੀ.), ਡਾ.ਜਗਤੇਸ਼ਵਰ ਸਿੰਘ (ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ), ਡਾ. ਅਮਰਿੰਦਰ ਸਿੰਘ, (ਡੀਨ ਐਲੂਮਨਾਈਜ)ਡਾ. ਕੁਲਵੀਰ ਸਿੰਘ (ਡੀਨ ਯੂ.ਆਈ. ਏ ), ਡਾ.ਅਮਰਜੀਤ ਸਿੰਘ, (ਡਨਿ.ਯੂ.ਆਈ.ਈ) ਡਾ. ਮਨਦੀਪ ਸਿੰਘ (ਡੀਨ ਯੂ.ਆਈ.ਐੱਚ) ਡਾ. ਸਵੇਤਾ ਸਿੰਘ (ਡੀਨ ਯੂ.ਆਈ ਏ. ਐੱਚ. ਐੱਸ), ਮੁਖੀ ਅਤੇ ਪ੍ਰੋਫ਼ਸਰ ਸਹਿਬਾਨ ਵੀ ਹਾਜ਼ਰ ਸਨ | ਪ੍ਰੋਗਰਾਮ ਦੀ ਸਮਾਪਤੀ ਵਰਕਸ਼ਾਪ ਦੇ ਕਨਵੀਨਰ ਅਤੇ ਦੇ ਡੀਨ ਪ੍ਰੋ. (ਡਾ.) ਜਗਦੀਪ ਕੌਰ ਵੱਲੋਂ ਦਿੱਤੇ ਗਏ | ਰਸਮੀ ਧੰਨਵਾਦ ਦੇ ਮਤੇ ਨਾਲ ਹੋਈ |