ਭੋਗਪੁਰ ਵਿਖੇ ਗੁਰਮਤਿ ਸਿਖਲਾਈ ਕੈਂਪ 8 ਤੋਂ
ਅਜੀਤ ਡੈਸਕ
03-06-2026
ਭੋਗਪੁਰ, 2 ਜੂਨ (ਡੱਲੀ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਥਾਨਕ ਸਰਕਲ ਵੱਲੋਂ ਬੱਚਿਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਵਿਸ਼ੇਸ਼ ਗੁਰਮਤਿ ਸਿਖਲਾਈ ਕੈਂਪ 8 ਜੂਨ ਤੋਂ 20 ਜੂਨ ਤੱਕ ਸਵੇਰੇ 7:30 ਵਜੇ ਤੋਂ 12 ਵਜੇ ਤੱਕ ਨੋਬਲ ਟ੍ਰੇਨਿੰਗ ਸੈਂਟਰ ਪ੍ਰੀਤ ਨਗਰ ਡੱਲੀ ਵਿਖੇ ਲਾਇਆ ਜਾ ਰਿਹਾ ਹੈ, ਜਿਸ ਵਿਚ ਬੱਚਿਆਂ ਨੂੰ ਨੈਤਿਕ ਸਿੱਖਿਆ, ਗੁਰਮੁਖ ਲਿਪੀ, ਸੁੰਦਰ ਲਿਖਾਈ, ਅੰਗਰੇਜ਼ੀ ਵਿਅਕਰਨ, ਕੀਰਤਨ ਤੇ ਗੱਤਕੇ ਦੀ ਮੁਫਤ ਸਿਖਲਾਈ ਦਿੱਤੀ ਜਾਵੇਗੀ | ਸਰਕਲ ਇੰਚਾਰਜ ਬੀਬੀ ਕੁਲਵੀਰ ਕੌਰ ਨੇ ਦੱਸਿਆ ਕਿ ਕੈਂਪ ਲਈ ਰਜਿਸਟ੍ਰੇਸ਼ਨ 5 ਜੂਨ ਤੱਕ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸਿੱਖ ਮਿਸ਼ਨਰੀ ਕਾਲਜ ਵੱਲੋਂ ਅਕਤੂਬਰ 2026 ਵਿਚ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਸ ਕੈਂਪ ਵਿਚ ਦਾਖਲੇ ਲਈ ਤਰਜੀਹ ਦਿੱਤੀ ਜਾਵੇਗੀ ਅਤੇ ਕੈਂਪ ਦੌਰਾਨ ਵੀ ਧਾਰਮਿਕ ਪ੍ਰੀਖਿਆ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਕੈਂਪ ਦੇ ਆਖਰੀ ਦਿਨ ਬੱਚਿਆਂ ਨੂੰ ਧਾਰਮਿਕ ਅਸਥਾਨ ਦੀ ਯਾਤਰਾ ਵੀ ਕਰਵਾਈ ਜਾਵੇਗੀ |