26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਅਸ਼ਟਾਮ ਫਰੋਸ਼ਾਂ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ-ਪੱਤਰ

ਆਪਣੀਆਂ ਮੰਗਾਂ ਦੇ ਹੱਕ 'ਚ ਮੁੱਖ ਮੰਤਰੀ ਪੰਜਾਬ ਦੇ ਨਾਂਅ ਭੇਜੇ ਗਏ ਮੰਗ-ਪੱਤਰ ਭੇਜਣ ਬਾਰੇ ਦੱਸਦੇ ਹੋਏ ਅਸ਼ਟਾਮ ਫਰੋਸ਼ ਸਤੀਸ਼ ਬਾਲੀ, ਸੁਰਿੰਦਰ ਕੁਮਾਰ, ਮਨੀਸ਼ ਮਹਾਜਨ, ਵਰਿੰਦਰ ਕੁਮਾਰ, ਨਰਿੰਦਰ ਕੁਮਾਰ ਮਲਹੋਤਰਾ, ਬਿ੍ਜ ਭੂਸ਼ਣ ਗੁਪਤਾ ਤੇ ਹੋਰ | ਤਸਵੀਰ-ਮੁਨੀਸ਼ <br/> 03-06-2026
ਜਲੰਧਰ, 2 ਜੂਨ (ਜਤਿੰਦਰ ਪੰਮੀ)-ਜ਼ਿਲ੍ਹੇ ਦੇ ਅਸ਼ਟਾਮ ਫਰੋਸ਼ਾਂ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਮੁੱਖ ਮੰਤਰੀ ਦੇ ਨਾਂ ਮੰਗ-ਪੱਤਰ ਭੇਜਿਆ | ਇਸ ਸੰਬੰਧੀ ਗੱਲਬਾਤ ਕਰਦਿਆਂ ਅਸ਼ਟਾਮ ਫਰੋਸ਼ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਸਤੀਸ਼ ਬਾਲੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਅਸ਼ਟਾਮ ਫਰੋਸ਼ਾਂ ਵਲੋਂ ਅਸ਼ਟਾਮ ਵੇਚੇ ਜਾਣ ਦੀ ਹੱਦ 50,000 ਰੁਪਏ ਹੁੰਦੀ ਸੀ, ਜਿਸ ਨੂੰ ਗਠਾ ਕੇ 20,000 ਰੁਪਏ ਕਰ ਦਿੱਤਾ ਗਿਆ ਹੈ ਅਤੇ ਅਸ਼ਟਾਮ ਪੇਪਰ 'ਤੇ 2 ਫੀਸਦੀ ਤੇ ਕੋਰਟ ਫੀਸ 'ਤੇ 1 ਫੀਸਦੀ ਕਮਿਸ਼ਨ ਮਿਲਦੀ ਹੈ ਜੋ ਕਿ ਅੱਜ ਦੀ ਮਹਿੰਗਾਈ ਦੇ ਦੌਰ ਵਿਚ ਬਹੁਤ ਘੱਟ ਹੈ | ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਕਮਿਸ਼ਨ ਘੱਟ ਤੋਂ ਘੱਟ 10 ਫੀਸਦੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ 2022 ਤੋਂ ਅਸ਼ਟਾਮ ਫਰੋਸ਼ਾਂ ਦਾ ਸਾਰਾ ਕੰਮ ਆਨਲਾਈਨ ਕਰ ਦਿੱਤਾ ਗਿਆ ਹੈ, ਜਿਸ ਨਾਲ ਜਿਹੜੇ ਅਸ਼ਟਾਮ ਫਰੋਸ਼ 60 ਸਾਲ ਦੀ ਉਮਰ ਤੋਂ ਵੱਧ ਹਨ ਤੇ ਪਿਛਲੇ 30-30 ਸਾਲ ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਈ-ਸਟੈਂਪਿੰਗ ਕਰਨ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਲਈ ਜ਼ਿਲ੍ਹਾ ਖਜ਼ਾਨਾ ਦਫਤਰਾਂ 'ਚ ਸਿਹੜੇ ਛੋਟੇ ਅਸ਼ਟਾਮ ਤੇ ਕੋਰਟ ਫੀਸ ਪਏ ਹਨ, ਉਨ੍ਹਾਂ ਨੂੰ ਮੈਨੂਅਲ ਕਰਕੇ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਬਜ਼ੁਰਗ ਅਸ਼ਟਾਮ ਫਰੋਸ਼ਾਂ ਦੀ ਰੋਜ਼ੀ-ਰੋਟੀ ਚੱਲ ਸਕੇ | ਉਨ੍ਹਾਂ ਨੇ ਅਸ਼ਟਾਮ ਫਰੋਸ਼ਾਂ ਦੇ ਲਾਇਸੈਂਸ ਰਿਨਿਊ ਕਰਵਾਉਣ 'ਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਲਾਇਸੈਂਸ ਪੰਜ ਸਾਲ ਵਾਸਤੇ ਰੀਨਿਊ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਨਾਲ ਅਸ਼ਟਾਮ ਫਰੋਸ਼ ਸੁਰਿੰਦਰ ਕੁਮਾਰ, ਮਨੀਸ਼ ਮਹਾਜਨ, ਵਰਿੰਦਰ ਕੁਮਾਰ, ਨਰਿੰਦਰ ਕੁਮਾਰ ਮਲਹੋਤਰਾ, ਬਿ੍ਜ ਭੂਸ਼ਣ ਗੁਪਤਾ ਵੀ ਮੌਜੂਦ ਸਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਭਗਤ ਨੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ 5 ਲੱਖ ਰੁਪਏ ਦੇ ਚੈੱਕ ਵੰਡੇ ਅਗਲੀ ਖ਼ਬਰ ਜਲੰਧਰ ਵਿੱਚ ਲੁੱਟ-ਖੋਹ ਦਾ ਖ਼ੌਫ਼ ਵਧਿਆ, ਇਕ ਹੀ ਰਾਤ ਵਿਚ ਦੋ ਵਾਰਦਾਤਾਂ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਖੜ੍ਹੇ ਕੀਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।