ਮਕਸੂਦਾਂ 2 ਜੂਨ (ਸÏਰਵ ਮਹਿਤਾ)-ਉੱਤਰੀ ਹਲਕੇ ਅਧੀਨ ਆਉਂਦੇ ਥਾਣਾ ਡਵੀਜ਼ਨ ਨੰਬਰ-8 ਦੇ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ¢ ਬੀਤੀ ਰਾਤ ਕੁਝ ਹੀ ਸਮੇਂ ਦੇ ਅੰਤਰਾਲ ਵਿੱਚ ਹੋਈਆਂ ਦੋ ਲੁੱਟ ਦੀਆਂ ਘਟਨਾਵਾਂ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹÏਲ ਪੈਦਾ ਕਰ ਦਿੱਤਾ ਹੈ¢ ਪਹਿਲੀ ਵਾਰਦਾਤ ਵਿੱਚ ਨਕਲੀ ਪਿਸਤÏਲ ਦੀ ਨੋਕ 'ਤੇ ਖੋਖਾ ਚਾਲਕ ਨੂੰ ਨਿਸ਼ਾਨਾ ਬਣਾਇਆ ਗਿਆ, ਜਦਕਿ ਦੂਜੀ ਘਟਨਾ ਵਿੱਚ ਐਕਟੀਵਾ ਸਵਾਰ ਤਿੰਨ ਲੁਟੇਰਿਆਂ ਨੇ ਘਰ ਵਾਪਸ ਜਾ ਰਹੇ ਇੱਕ ਨÏਜਵਾਨ 'ਤੇ ਹਮਲਾ ਕਰਕੇ ਉਸ ਨੂੰ ਲੁੱਟ ਲਿਆ¢ਪੀੜਤ ਦੀਪਕ, ਜੋ ਕਿ ਰੇਰੂ ਪਿੰਡ ਦਾ ਰਹਿਣ ਵਾਲਾ ਹੈ ਅਤੇ ਭਗਵਤੀ ਟਿੰਬਰ 'ਤੇ ਕੰਮ ਕਰਦਾ ਹੈ, ਨੇ ਦੱਸਿਆ ਕਿ ਰਾਤ ਨੂੰ ਕੰਮ ਖਤਮ ਕਰਨ ਤੋਂ ਬਾਅਦ ਉਹ ਆਪਣੇ ਘਰ ਵਾਪਸ ਜਾ ਰਿਹਾ ਸੀ¢ ਜਿਵੇਂ ਹੀ ਉਹ ਪਠਾਨਕੋਟ ਚੌਕ ਨੇੜੇ ਬੱਲੇ-ਬੱਲੇ ਫਾਰਮ ਕੋਲ ਪਹੁੰਚਿਆ ਤਾਂ ਐਕਟੀਵਾ ਸਵਾਰ ਤਿੰਨ ਨÏਜਵਾਨਾਂ ਨੇ ਉਸ ਨੂੰ ਘੇਰ ਲਿਆ¢ ਇੱਕ ਨੇ ਉਸ ਦੀਆਂ ਬਾਹਾਂ ਫੜ ਲਈਆਂ ਜਦਕਿ ਦੂਜੇ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ¢ ਹਮਲੇ ਤੋਂ ਬਾਅਦ ਲੁਟੇਰੇ ਉਸ ਪਾਸੋਂ ਕਰੀਬ 7 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ¢ ਦੀਪਕ ਅਨੁਸਾਰ ਤਿੰਨਾਂ ਵਿੱਚੋਂ ਦੋ ਨÏਜਵਾਨ ਪ੍ਰਵਾਸੀ ਅਤੇ ਇੱਕ ਨੇਪਾਲੀ ਮੂਲ ਦਾ ਲੱਗ ਰਿਹਾ ਸੀ¢ ਸਿਰ 'ਤੇ ਸੱਟ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਇੱਕ ਰਾਹਗੀਰ ਨੇ ਉਸ ਦੀ ਮਦਦ ਕਰਦਿਆਂ ਪੱਟੀ ਕਰਵਾਈ ਅਤੇ ਉਸ ਨੂੰ ਘਰ ਪਹੁੰਚਾਇਆ¢ ਘਟਨਾ ਦੀ ਜਾਣਕਾਰੀ ਮਿਲਣ 'ਤੇ ਪਰਿਵਾਰਕ ਮੈਂਬਰ ਤੁਰੰਤ ਥਾਣਾ ਡਿਵੀਜ਼ਨ ਨੰਬਰ-8 ਪਹੁੰਚੇ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ¢ ਇਸ ਦÏਰਾਨ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇੱਕ ਪਾਸੇ ਪੁਲਿਸ ਸ਼ਹਿਰ ਵਿੱਚ ਅਮਨ-ਕਾਨੂੰਨ ਦੇ ਵੱਡੇ ਦਾਅਵੇ ਕਰਦੀ ਹੈ, ਜਦਕਿ ਦੂਜੇ ਪਾਸੇ ਅਪਰਾਧੀ ਬੇਖ਼Ïਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ¢ ਉੱਥੇ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਏ.ਐੱਸ.ਆਈ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਦੀਪਕ ਦੀ ਸ਼ਿਕਾਇਤ ਦੇ ਆਧਾਰ ਤੇ ਦੋਸ਼ੀਆਂ ਦੀ ਪਹਿਚਾਨ ਕਰਵਾ ਕੇ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ¢