06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਆਦਮਪੁਰ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਵਧੀਆ ਪ੍ਰਦਰਸ਼ਨ ਕਰੇਗੀ-ਸੁਸ਼ੀਲ ਕੁਮਾਰ ਰਿੰਕੂ

ਅਜੀਤ ਡੈਸਕ 23-05-2026
ਆਦਮਪੁਰ, 22 ਮਈ (ਰਮਨ ਦਵੇਸਰ)-ਆਦਮਪੁਰ ਵਿਖੇ ਭਾਜਪਾ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਚੋਣ ਪ੍ਰਚਾਰ ਜੋਰ ਸ਼ੋਰ ਨਾਲ ਕਰ ਦਿੱਤਾ ਹੈ | ਜਿਸ ਦੇ ਤਹਿਤ ਸਾਬਕਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਆਦਮਪੁਰ ਪਹੁੰਚੇ ਉਨ੍ਹਾਂ ਦੇ ਨਾਲ ਜਿਲਾ ਇੰਚਾਰਜ ਭਾਜਪਾ ਦੇ ਅਮਰਜੀਤ ਸਿੰਘ ਅਮਰੀ ਵੀ ਸਨ | ਇਸ ਮੌਕੇ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਭਾਜਪਾ ਹਰ ਤਰ੍ਹਾਂ ਨਾਲ ਲੋਕਾਂ ਦੀ ਮਦਦ ਕਰੇਗੀ ਤੇ ਅਤੇ ਉਨ੍ਹਾਂ ਵੱਲੋਂ ਚੋਣ ਲੜ ਰਹੇ ਉਮੀਦਵਾਰ, ਇਮਾਨਦਾਰ ਤੇ ਨੌਜਵਾਨ ਹਨ ਅਤੇ ਉਨ੍ਹਾਂ ਉਮੀਦਵਾਰ ਨੂੰ ਕਿਹਾ ਕਿ ਉਹ ਲੋਕਾਂ ਵਿੱਚ ਜਾ ਕੇ ਆਪਣਾ ਪੱਖ ਰੱਖਣ | ਉਨ੍ਹਾਂ ਨੇ ਦੱਸਿਆ ਕਿ ਆਦਮਪੁਰ ਤੋਂ ਪੰਜ ਉਮੀਦਵਾਰ ਉਨ੍ਹਾਂ ਨੇ ਚੋਣ ਮੈਦਾਨ ਵਿੱਚ ਉਤਾਰੇ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਵੀ ਇਨ੍ਹਾਂ ਨੌਜਵਾਨ ਉਮੀਦਵਾਰਾਂ ਦਾ ਹੌਸਲਾ ਅਫ਼ਜ਼ਾਈ ਕਰਨ ਤੇ ਇਨ੍ਹਾਂ ਨੂੰ ਜਿਆਦਾ ਤੋਂ ਜਿਆਦਾ ਸਹਿਯੋਗ ਦੇਣ | ਉਨ੍ਹਾਂ ਨੇ ਚੋਣਾਂ 'ਚ ਖੜ੍ਹੇ ਹੋਏ ਉਮੀਦਵਾਰਾਂ ਨੂੰ ਕਿਹਾ ਵੀ ਉਹ ਬਿਨਾਂ ਕਿਸੇ ਡਰ ਦੇ ਲੋਕਾਂ ਵਿੱਚ ਜਾਣ ਤੇ ਉਨ੍ਹਾਂ ਨੂੰ ਭਾਜਪਾ ਦੀਆਂ ਨੀਤੀਆਂ ਬਾਰੇ ਦੱਸਣ ਤਾਂ ਕਿ ਇੱਕ ਭਾਜਪਾ ਹੀ ਸਰਕਾਰ ਇਦਾਂ ਦੀ ਹੈ ਜਿਹੜੀ ਕਿ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਵਾਉਂਦੀ ਹੈ | ਪਿਛਲੀ ਨਗਰ ਕੌਂਸਲ ਬਾਰੇ ਉਨ੍ਹਾਂ ਨੇ ਫ਼ਨਬਸਪ;ਕਿਹਾ ਕਿ ਇਹਨਾਂ ਨੇ ਪੰਜ ਸਾਲ ਕੁਝ ਨਹੀਂ ਕੀਤਾ ਕਾਂਗਰਸ ਹਮੇਸ਼ਾ ਹੀ ਭਰਸ਼ਟਾਚਾਰ ਕਰਦੀ ਰਹੀ ਹੈ ਔਰ ਇਹਨਾਂ ਨੇ ਵੀ ਭਰਸ਼ਟਾਚਾਰ ਹੀ ਕੀਤਾ | ਇਸ ਮੌਕੇ ਮੰਡਲ ਪ੍ਰਧਾਨ ਪਰਮਿੰਦਰ ਕੁਮਾਰ ਰਾਣਾ, ਮਨਮੀਤ ਵਿੱਕੀ, ਵਿਜੇ ਕੁਮਾਰ, ਚਰਨਜੀਤ ਅਤੇ ਚੋਣਾਂ ਚ ਖੜੇ ਉਮੀਦਵਾਰ ਫ਼ਨਬਸਪ; ਕਰਨ ਚੁਬਰ (ਵਾਰਡ ਨੰਬਰ 4), ਸੋਨਾਲੀ (ਵਾਰਡ ਨੰਬਰ1), ਸ਼ਿਵ ਕੁਮਾਰ (ਵਾਰਡ ਨੰਬਰ 2), ਪੂਨਮ (ਵਾਰਡ ਨੰਬਰ 5), ਸਰਬਜੀਤ ਕੌਰ ( ਵਾਰਡ ਨੰਬਰ 8), ਸਰਬਜੀਤ ਸਿੰਘ, ਮੰਜੀਤ ਸਿੰਘ, ਦਿਨੇਸ਼ ਕੁਮਾਰ ਅਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਫੇਰੀ ਨੇ ਉਮੀਦਵਾਰ ਪੂਜਾ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾਇਆ ਅਗਲੀ ਖ਼ਬਰ ਨੂਰਮਹਿਲ ਸ਼ਹਿਰ ਵਿਚ ਪੁਲਿਸ ਨੇ ਕੱਢਿਆ ਫਲੈਗ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।