ਕਿਸਾਨਾਂ ਦੀ ਦੋਖੀ ਭਾਜਪਾ ਨਾਲ ਹੱਥ ਮਿਲਾਉਣ ਲਈ ਤਰਲੋ ਮੱਛੀ ਹੋਇਆ ਅਕਾਲੀ ਦਲ - ਮੁੱਖ ਮੰਤਰੀ ਮਾਨ ਕਾਹਲਵਾਂ ਪਿੰਡ ’ ਚ ਵਿਧਾਇਕ ਬਲਕਾਰ ਸਿੰਘ ਵਲੋਂ ਕਰਵਾਈ ‘ ਲੋਕ ਮਿਲਣੀ ਨੂੰ ਕੀਤਾ ਸੰਬੋਧਨ
ਕੜਕਦੀ ਧੁੱਪ ’ਚ ਕਰੀਬ 50 ਮਿੰਟ ਦੇ ਭਾਸ਼ਨ ਦੌਰਾਨ ਵਿਰੋਧੀਆਂ ਨੂੰ ਲਾਏ ਰਗੜੇ
ਉਮੀਦਵਾਰਾਂ ਨੇ ਚੋਣ ਪ੍ਰਚਾਰ ’ ਚ ਝੋਕੀ ਪੂਰੀ ਤਾਕਤ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ-ਵੋਟਾਂ 30 ਅਗਸਤ ਨੂੰ
ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ।
ਜਲੰਧਰ, 27 ਅਗਸਤ (ਜਸਪਾਲ ਸਿੰਘ)- ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਮਹਿਜ ਦੋ ਦਿਨ ਦਾ ਸਮਾਂ ਹੀ ਰਹਿ ਜਾਣ ਕਾਰਨ ਚੋਣਾਂ ਲੜ ਰਹੇ ਉਮੀਦਵਾਰਾਂ ਨੇ ਚੋਣ ਪ੍ਰਚਾਰ ’ਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ । ਹਾਲਾਂਕਿ ਉਮੀਦਵਾਰਾਂ ਵਲੋਂ ਇਹ ਚੋਣ ਪ੍ਰਚਾਰ ਆਮ ਚੋਣਾਂ ਤੋਂ ਬਿਲਕੁੱਲ ਹਟ ਕੇ ਇਕ ਵੱਖਰੀ ਤਰ੍ਹਾਂ ਨਾਲ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੋਰ-ਸ਼ਰਾਬਾ ਸੁਣਾਈ ਨਹੀਂ ਦੇ ਰਿਹਾ ਤੇ ਇਹ ਚੋਣਾਂ ਇਕ ਤਰ੍ਹਾਂ ਨਾਲ ਸ਼ੋਸ਼ਲ ਮੀਡੀਆ ’ਤੇ ਪੋਸਟਰ ‘ਜੰਗ’ ਦੇ ਰੂਪ ’ਚ ਲੜੀ ਜਾ ਰਹੀ ਹੈ ।
ਖ
ਖਜ਼ਾਨਚੀ ਦੇ ਅਹੁਦੇ ਦੇ ਉਮੀਦਵਾਰ।
ਪ੍ਰੋਗਰੈਸਿਵ ਗਰੁੱਪ ਦੇ ਐਗਜ਼ੈਕਟਿਵ ਕਮੇਟੀ ਉਮੀਦਵਾਰ।
28-08-2026
ਜਲੰਧਰ, 27 ਅਗਸਤ (ਜਸਪਾਲ ਸਿੰਘ)- ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਮਹਿਜ ਦੋ ਦਿਨ ਦਾ ਸਮਾਂ ਹੀ ਰਹਿ ਜਾਣ ਕਾਰਨ ਚੋਣਾਂ ਲੜ ਰਹੇ ਉਮੀਦਵਾਰਾਂ ਨੇ ਚੋਣ ਪ੍ਰਚਾਰ ’ਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ । ਹਾਲਾਂਕਿ ਉਮੀਦਵਾਰਾਂ ਵਲੋਂ ਇਹ ਚੋਣ ਪ੍ਰਚਾਰ ਆਮ ਚੋਣਾਂ ਤੋਂ ਬਿਲਕੁੱਲ ਹਟ ਕੇ ਇਕ ਵੱਖਰੀ ਤਰ੍ਹਾਂ ਨਾਲ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੋਰ-ਸ਼ਰਾਬਾ ਸੁਣਾਈ ਨਹੀਂ ਦੇ ਰਿਹਾ ਤੇ ਇਹ ਚੋਣਾਂ ਇਕ ਤਰ੍ਹਾਂ ਨਾਲ ਸ਼ੋਸ਼ਲ ਮੀਡੀਆ ’ਤੇ ਪੋਸਟਰ ‘ਜੰਗ’ ਦੇ ਰੂਪ ’ਚ ਲੜੀ ਜਾ ਰਹੀ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਜਿਮਖਾਨਾ ਕਲੱਬ ਦੀਆਂ ਚੋਣਾਂ ਦੌਰਾਨ ਵੱਡੀਆਂ-ਵੱਡੀਆਂ ਪਾਰਟੀਆਂ ਦਾ ਰੁਝਾਣ ਕਾਫੀ ਦੇਖਣ ਨੂੰ ਮਿਲਦਾ ਰਿਹਾ ਹੈ ਪਰ ਇਸ ਵਾਰ ਜ਼ਿਆਦਾਤਰ ਉਮੀਦਵਾਰਾਂ ਨੇ ਅਜਿਹੀਆਂ ਪਾਰਟੀਆਂ ਤੋਂ ਕਿਨਾਰਾ ਕੀਤਾ ਹੈ ਤੇ ਕੁੱਝ ਕੁ ਮੈਂਬਰਾਂ ਵਲੋਂ ਆਪਣੇ ਖਾਸ ਸਮਰਥਕਾਂ ਨੂੰ ਛੋਟੇ ਗਰੁੱਪਾਂ ’ਚ ਰਾਤ ਦੇ ਖਾਣੇ ’ਤੇ ਬੁਲਾ ਕੇ ਸਮਰਥਨ ਮੰਗਿਆ ਜਾ ਰਿਹਾ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ’ਚ ਕੁੱਲ 23 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ ਇਕ ਉਮੀਦਵਾਰ ਨਿਰਵਿਰੋਧ ਚੋਣ ਜਿੱਤਣ ’ਚ ਸਫਲ ਰਹੇ ਹਨ ਤੇ ਜੁਆਇੰਟ ਸੈਕਟਰੀ ਦੇ ਅਹੁਦੇ ਨਿਰਵਿਰੋਧ ਚੋਣ ਜਿੱਤਣ ਵਾਲੇ ਇਕੋ ਇਕ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਅਚੀਵਰਜ਼ ਗਰੁੱਪ ਨਾਲ ਸੰਬੰਧਿਤ ਹਨ । ਉਨ੍ਹਾਂ ਦੀ ਵਿਰੋਧੀ ਉਮੀਦਵਾਰ ਅਨੂੰ ਮਾਟਾ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਗਏ ਸਨ । ਓਧਰ ਸੈਕਟਰੀ ਦੇ ਅਹੁਦੇ ਲਈ ਅਚੀਵਰਜ਼ ਗਰੁੱਪ ਦੇ ਅਮਿਤ ਕੁਕਰੇਜਾ ਅਤੇ ਪ੍ਰੋਗਰੈਸਿਵ ਗਰੁੱਪ ਦੇ ਵਿਜੇ ਸਹਿਦੇਵ ਤੋਂ ਇਲਾਵਾ ਆਜ਼ਾਦ ਉਮੀਦਵਾਰ ਮਾਈਕਲ ਓਹਰੀ ਵਿਚਕਾਰ ਤਿਕੋਣਾ ਮੁਕਾਬਲਾ ਹੈ, ਜਦਕਿ ਬਾਕੀ ਅਹੁਦਿਆਂ ’ਤੇ ਉਮੀਦਵਾਰਾਂ ਵਿਚਕਾਰ ਸਿੱਧੀ ਟੱਕਰ ਹੈ । ਸੈਕਟਰੀ ਦੀ ਚੋਣ ਤੋਂ ਬਾਅਦ ਜੇਕਰ ਕਿਸੇ ਅਹੁਦੇ ’ਤੇ ਫਸਵੀਂ ਟੱਕਰ ਦੇਖੀ ਜਾ ਰਹੀ ਹੈ ਤਾਂ ਉਹ ਹੈ ਜੂਨੀਅਰ ਮੀਤ ਪ੍ਰਧਾਨ ਦਾ ਅਹੁਦਾ, ਜਿਸ ’ਤੇ ਅਚੀਵਰਜ਼ ਗਰੁੱਪ ਵਲੋਂ ਧੀਰਜ ਸੇਠ ਤੇ ਪ੍ਰੋਗਰੈਸਿਵ ਗਰੁੱਪ ਵਲੋਂ ਐਡ. ਦਲਜੀਤ ਸਿੰਘ ਛਾਬੜਾ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਤਰ੍ਹਾਂ ਖਜ਼ਾਨਚੀ ਦੇ ਅਹੁਦੇ ਲਈ ਅਚੀਵਰਜ਼ ਗਰੁੱਪ ਦੇ ਸੌਰਭ ਖੁੱਲ੍ਹਰ ਤੇ ਪ੍ਰੋਗਰੈਸਿਵ ਦੇ ਨੌਜਵਾਨ ਉਮੀਦਵਾਰ ਗੁਰਦਰਸ਼ਨ ਸਿੰਘ ਕੋਛੜ ਵਿਚਕਾਰ ਮੁਕਾਬਲਾ ਹੈ। ਓਧਰ 10 ਮੈਂਬਰੀ ਐਗਜ਼ੈਕਟਿਵ ਕਮੇਟੀ ਲਈ ਕੁੱਲ 16 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ’ਚ ਅਚੀਵਰਜ਼ ਗਰੁੱਪ ਦੀ ਤਰਫੋਂ ਨਿਤਿਨ ਬਹਿਲ, ਮਹਿੰਦਰ ਸਿੰਘ, ਸ਼ਾਲਿਨੀ ਕਾਲੜਾ, ਸੀ. ਏ. ਰਾਜੀਵ ਬਾਂਸਲ, ਅਤੁਲ ਤਲਵਾੜ, ਐਮ. ਬੀ. ਬਾਲੀ, ਜੁਬਿਨ ਸ਼ੰਗਾਰੀ, ਵਿਨੀ ਸ਼ਰਮਾ ਧਵਨ ਤੇ ਰਿਸ਼ੂ ਝਾਂਜੀ ਸ਼ਾਮਿਲ ਹਨ, ਜਦਕਿ ਪ੍ਰੋਗਰੈਸਿਵ ਗਰੁੱਪ ਵਲੋਂ ਪ੍ਰੋ. ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਐਡ. ਤਰਨਜੋਤ ਸਿੰਘ ਸਿਡਾਨਾ, ਕੈਪਟਨ ਰਮਨ ਸਿੰਘ, ਜਸਮੀਤ ਸਿੰਘ ਛਾਬੜਾ, ਗਗਨਦੀਪ ਉੱਪਲ ਤੇ ਮਨਿੰਦਰ ਸਿੰਘ ਬੇਦੀ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ 4600 ਤੋਂ ਉੱਪਰ ਮੈਂਬਰਾਂ ਵਾਲੇ ਜਿਮਖਾਨਾ ਕਲੱਬ ਲਈ 30 ਅਗਸਤ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਤੇ ਇਸ ਮੌਕੇ 4078 ਮੈਂਬਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ । ਵੋਟਾਂ ਪੈਣ ਦਾ ਅਮਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀਂ 5 ਵਜੇ ਤੱਕ ਚੱਲੇਗਾ ਤੇ ਨਾਲ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਨਤੀਜੇ ਵੀ ਨਾਲੋ-ਨਾਲ ਐਲਾਨ ਦਿੱਤੇ ਜਾਣਗੇ। ਐਡ. ਦਲਜੀਤ ਸਿੰਘ ਛਾਬੜਾ ਪ੍ਰੋਗਰੈਸਿਵ ਗਰੁੱਪ ਤੋਂ ਜੂਨੀਅਰ ਮੀਤ ਪ੍ਰਧਾਨ ਦੇ ਉਮੀਦਵਾਰ ਐਡਵੋਕੇਟ ਦਲਜੀਤ ਸਿੰਘ ਛਾਬੜਾ ਦਾ ਤਜਰਬਾ ਹੁਣ ਇਕ ਵਾਰ ਫਿਰ ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਮਜ਼ਬੂਤ ਦਾਅਵੇਦਾਰ ਬਣਾ ਰਿਹਾ ਹੈ। ਦਲਜੀਤ ਛਾਬੜਾ ਦਾ ਕਹਿਣਾ ਹੈ ਕਿ ਕਲੱਬ ਦਾ ਵਿਕਾਸ ਸਿਰਫ਼ ਨਵੀਆਂ ਇਮਾਰਤਾਂ ਜਾਂ ਸਹੂਲਤਾਂ ਤਿਆਰ ਕਰਨ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਮੈਂਬਰਾਂ ਨੂੰ ਬਿਹਤਰ ਸੇਵਾਵਾਂ ਅਤੇ ਸੁਖਦਾਈ ਮਾਹੌਲ ਪ੍ਰਦਾਨ ਕਰਵਾਉਣਾ ਵੀ ਉਨਾ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਲੱਬ ਨੇ ਪਿਛਲੇ ਸਾਲਾਂ ਦੌਰਾਨ ਵਿਕਾਸ ਦੇ ਖੇਤਰ ਵਿਚ ਜੋ ਮੁਕਾਮ ਹਾਸਲ ਕੀਤਾ ਹੈ, ਉਸ ਨੂੰ ਅੱਗੇ ਵਧਾਉਂਦਿਆਂ ਮੈਂਬਰਾਂ ਦੀਆਂ ਜ਼ਰੂਰਤਾਂ ਅਨੁਸਾਰ ਨਵੀਆਂ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ। ਪ੍ਰੋਗਰੈਸਿਵ ਗਰੁੱਪ ਨੇ ਜਾਰੀ ਕੀਤਾ ਆਪਣਾ ਚੋਣ ਮਨੋਰਥ ਪੱਤਰ ਪ੍ਰੋਗਰੈਸਿਵ ਗਰੁੱਪ ਨੇ ਜਿਮਖਾਨਾ ਕਲੱਬ ਦੀਆਂ ਚੋਣਾਂ ਦੇ ਮੱਦੇਨਜ਼ਰ ਆਪਣਾ ਮੈਨੀਫੈਸਟੋ ਜਾਰੀ ਕਰਦਿਆਂ ਕਲੱਬ ਨੂੰ ਹੋਰ ਬਿਹਤਰ, ਪਰਿਵਾਰਕ-ਮਿੱਤਰ, ਅਨੁਸ਼ਾਸਿਤ ਅਤੇ ਪੇਸ਼ੇਵਰ ਢੰਗ ਨਾਲ ਚਲਾਉਣ ਦਾ ਵਾਅਦਾ ਕੀਤਾ ਹੈ । ਗਰੁੱਪ ਦਾ ਨਾਅਰਾ ‘ਬਿਹਤਰ ਸਹੂਲਤਾਂ- ਬਿਹਤਰ ਪ੍ਰਬੰਧਨ-ਬਿਹਤਰ ਕਲੱਬ’ ਰੱਖਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਦਲਜੀਤ ਸਿੰਘ ਛਾਬੜਾ ਨੇ ਕਿਹਾ ਕਿ ਗਰੁੱਪ ਵਲੋਂ ਚੋਣਾਂ ਜਿੱਤਣ ਤੋਂ ਬਾਅਦ ਸੀਨੀਅਰ ਮੈਂਬਰਾਂ ਦੀ ਇੱਜ਼ਤ, ਮਾਣ-ਸਨਮਾਨ ਅਤੇ ਭਲਾਈ ਨੂੰ ਪਹਿਲ ਦਿੱਤੀ ਜਾਵੇਗੀ ਤੇ ਕਲੱਬ ਦੀਆਂ ਸਹੂਲਤਾਂ ਤੱਕ ਉਨ੍ਹਾਂ ਦੀ ਤਰਜੀਹੀ ਪਹੁੰਚ ਯਕੀਨੀ ਬਣਾਈ ਜਾਵੇਗੀ ।