05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੁੱਖ ਚੌਕਸੀ ਅਫਸਰ ਵਲੋਂ 5 ਪ੍ਰਾਜੈਕਟਾਂ ਦੀਆਂ ਉਸਾਰੀਆਂ ਦੀਆਂ ਰਿਪੋਰਟਾਂ ਤਲਬ <br/>

ਅਜੀਤ ਡੈਸਕ 09-05-2026
ਜਲੰਧਰ, 8 ਮਈ (ਸ਼ਿਵ)-ਸਰਕਾਰ ਵਲੋਂ ਨਾਜਾਇਜ ਉਸਾਰੀਆਂ ਅਤੇ ਬਿਲਡਿੰਗ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ ਵਿਚ ਸ਼ਿਕੰਜਾ ਕੱਸਿਆ ਜਾਣ ਲੱਗਾ ਹੈ | ਅੱਜ ਸਥਾਨਕ ਸਰਕਾਰਾਂ ਵਿਭਾਗ ਵਲੋਂ ਵੱਡੀ ਕਾਰਵਾਈ ਕਰਦੇ ਹੋਏ ਸ਼ਹਿਰ ਦੇ 5 ਪ੍ਰਾਜੈਕਟਾਂ ਦੀਆਂ ਉਸਾਰੀਆਂ ਬਾਰੇ ਨਿਗਮ ਕਮਿਸ਼ਨਰ ਕੋਲ ਰਿਪੋਰਟਾਂ ਤਲਬ ਕਰ ਲਈਆਂ ਗਈਆਂ ਹਨ | ਮੁੱਖ ਚੌਕਸੀ ਅਫ਼ਸਰ ਵਲੋਂ ਨਿਗਮ ਕਮਿਸ਼ਨਰ ਨੂੰ ਇਸ ਮਾਮਲੇ ਵਿਚ ਨੋਟਿਸ ਭੇਜ ਕੇ ਇਨ੍ਹਾਂ ਪ੍ਰਾਜੈਕਟ ਦੇ ਉਸਾਰੀਆਂ ਦੀਆਂ 18 ਮਈ ਨੂੰ ਰਿਪੋਰਟਾਂ ਭੇਜਣ ਦੀ ਹਦਾਇਤ ਦਿੱਤੀ ਹੈ | ਕੁੱਝ ਸਮਾਂ ਪਹਿਲਾਂ ਆਰ. ਟੀ. ਆਈ. ਕਾਰਕੰੁਨ ਕਰਨਪ੍ਰੀਤ ਸਿੰਘ ਵਲੋਂ ਇਨ੍ਹਾਂ ਪ੍ਰਾਜੈਕਟਾਂ ਤਹਿਤ ਹੋਈਆਂ ਉਸਾਰੀਆਂ ਬਾਰੇ ਸ਼ਿਕਾਇਤਾਂ ਭੇਜ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ | ਮੁੱਖ ਚੌਕਸੀ ਅਫ਼ਸਰ ਵਲੋੇਂ ਇਸ ਮਾਮਲੇ ਵਿਚ ਜਿਹੜੇ ਨੋਟਿਸ ਨਗਰ ਨਿਗਮ ਕਮਿਸ਼ਨਰ ਨੂੰ ਭੇਜ ਕੇ ਜਾਣਕਾਰੀ ਮੰਗੀ ਗਈ ਹੈ | ਉਸ ਵਿਚ ਇਹ ਸਪਸ਼ਟ ਲਿਖਿਆ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਹੁਕਮਾਂ ਮੁਤਾਬਕ ਇਸ ਮਾਮਲੇ ਵਿਚ ਜਾਣਕਾਰੀ ਮੰਗੀ ਗਈ ਹੈ | ਮੁੱਖ ਚੌਕਸੀ ਅਫ਼ਸਰ ਵਲੋਂ ਨਿਗਮ ਕਮਿਸ਼ਨਰ ਤੋਂ ਜਿਨਾਂ ਪ੍ਰਾਜੈਕਟਾਂ ਦੀ ਜਾਣਕਾਰੀ ਮੰਗੀ ਹੈ, ਉਨਾਂ ਵਿਚ ਮਕਸੂਦਾਂ ਦੇ ਸੁਦਰਸ਼ਨ ਪਾਰਕ ਪਿੱਛੇ ਦੁਕਾਨਾਂ ਅਤੇ ਕੋਠੀਆਂ ਦੇ ਨਿਰਮਾਣ ਬਾਰੇ, ਨਕੋਦਰ ਰੋਡ 'ਤੇ ਇਕ ਸ਼ੋ-ਰੂਮ ਵਲੋਂ ਪਾਸ ਹੋਏ ਨਕਸ਼ੇ ਤੋਂ ਜ਼ਿਆਦਾ ਦਾ ਨਿਰਮਾਣ ਕਰਨਾ, ਕਪੂਰਥਲਾ ਰੋਡ ਇਕ ਬੈਂਕ ਦੇ ਸਾਹਮਣੇ ਨਾਜਾਇਜ ਫ਼ੈਕਟਰੀ ਦਾ ਨਿਰਮਾਣ, ਕਾਲਾ ਸੰਘਿਆ ਰੋਡ 'ਤੇ ਇਸ ਸਾਲ ਬਣ ਰਹੀਆਂ ਨੂੰ ਕੋਠੀਆਂ ਨੂੰ ਸਾਲ 2018 ਦੀ ਪਾਲਿਸੀ ਦੀਆਂ ਐਨ. ਓ. ਸੀ. ਜਾਰੀ ਕਰਨ ਦੇ ਨਿਗਮ ਦੇ ਫ਼ੈਸਲੇ ਨੂੰ ਚੁਨੌਤੀ ਬਾਰੇ ਅਤੇ ਇਕ ਲੱਧੇਵਾਲੀ ਸਥਿਤ ਗਰੀਨ ਕਾੳਾੂਟੀ ਪ੍ਰਾਜੈਕਟ ਦੀ ਸ਼ਿਕਾਇਤ ਸ਼ਾਮਿਲ ਹੈ | ਮੁੱਖ ਚੌਕਸੀ ਅਫ਼ਸਰ ਵਲੋਂ ਨਿਗਮ ਕਮਿਸ਼ਨਰ ਤੋਂ ਜਿਹੜੀ ਜਾਣਕਾਰੀ ਤਲਬ ਕੀਤੀ ਗਈ ਹੈ | ਉਸ ਵਿਚ ਕਿਹਾ ਗਿਆ ਹੈ ਕਿ ਉਹ ਬਿਲਡਿੰਗ ਵਿਭਾਗ ਦੇ ਸਬੰਧਿਤ ਅਧਿਕਾਰੀ ਨੂੰ ਹਦਾਇਤ ਕਰਨ ਕਿ ਸ਼ਿਕਾਇਤ ਵਿਚ ਦਰਜ ਉਸਾਰੀਆਂ ਦਾ ਮੌਕਾ ਚੌਕ ਕਰਨ ਉਪਰੰਤ ਕੀਤੀ ਗਈ ਕਾਰਵਾਈ ਰਿਪੋਰਟ, ਰਿਕਾਰਡ ਸਮੇਤ ਮੌਕੇ ਦੀ ਤਾਜ਼ਾ ਸਥਿਤੀ ਦੀਆਂ ਤਸਵੀਰਾਂ ਸਬੰਧਿਤ ਏ. ਟੀ. ਪੀ. , ਬਿਲਡਿੰਗ ਇੰਸਪੈਕਟਰ ਰਾਹੀਂ 18 ਮਈ ਤੱਕ ਪੁੱਜਦੀਆਂ ਕਰ ਦੇਣ | ਮੁੱਖ ਚੌਕਸੀ ਅਫ਼ਸਰ ਵਲੋਂ ਸ਼ਿਕਾਇਤਾਂ ਬਾਰੇ ਤਲਬ ਕੀਤੀਆਂ ਰਿਪੋਰਟਾਂ ਤਲਬ ਨੂੰ ਕਾਫੀ ਗੰਭੀਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਹੁਣ ਇਨ੍ਹਾਂ ਉਸਾਰੀਆਂ ਦੀਆਂ ਸ਼ਿਕਾਇਤਾਂ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਤੇ ਇਸ ਮਾਮਲੇ ਵਿਚ ਊਣਤਾਈਆਂ ਪਾਏ ਜਾਣ 'ਤੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ |
ਪਹਿਲਾਂ ਵੀ 42 ਉਸਾਰੀਆਂ ਚੈੱਕ ਕਰ ਚੁੱਕੇ ਨੇ ਮੁੱਖ ਚੌਕਸੀ ਅਫ਼ਸਰ
ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫ਼ਸਰ ਕੁਲਵਿੰਦਰ ਸਿੰਘ ਪਿਛਲੇ ਮਹੀਨੇ ਦੋ ਬਾਰ ਜਲੰਧਰ ਵਿਚ ਉਸਾਰੀਆਂ ਦੀਆਂ ਆਈਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਜਲੰਧਰ ਆ ਕੇ ਕਈ ਉਸਾਰੀਆਂ ਦਾ ਮੌਕਾ ਦੇਖ ਚੁੱਕੇ ਹਨ | ਉਨਾਂ ਨੇ ਇਸ ਮਾਮਲੇ ਵਿਚ ਨਿਗਮ ਤੋਂ ਰਿਪੋਰਟ ਵੀ ਤਲਬ ਕੀਤਾ ਸੀ ਪਰ ਦੱਸਿਆ ਜਾਂਦਾ ਹੈ ਕਿ ਨਿਗਮ ਵਲੋਂ ਅਜੇ ਤੱਕ ਪੂਰਾ ਰਿਕਾਰਡ ਨਹੀਂ ਭੇਜਿਆ ਗਿਆ ਹੈ | ਮੁੱਖ ਚੌਕਸੀ ਅਫ਼ਸਰ ਵਲੋਂ ਇਸ ਮਾਮਲੇ ਬਾਰੇ ਸਕੱਤਰ ਨੂੰ ਸਾਰੀਆਂ ਰਿਪੋਰਟਾਂ ਵੀ ਸੌਂਪੀਆਂ ਜਾਣੀਆਂ ਹਨ |

ਪਿਛਲੀ ਖ਼ਬਰ ਬੰਬ ਧਮਾਕਿਆਂ ਦੇ ਦੋਸ਼ਾਂ ਨੂੰ ਲੈ ਕੇ ਭਾਜਪਾ ਵਲੋਂ ਸਰਕਾਰ ਖ਼ਿਲਾਫ਼ ਰੋਸ ਮਾਰਚ <br/> ਅਗਲੀ ਖ਼ਬਰ ਜ਼ਿਲ੍ਹੇ 'ਚ ਟੀਮਾਂ ਵਲੋਂ 2537 ਘਰਾਂ ਦਾ ਕੀਤਾ ਗਿਆ ਡੇਂਗੂ ਸਰਵੇ, 5 ਥਾਵਾਂ 'ਤੇ ਮਿਲਿਆ ਲਾਰਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।