05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕੇਂਦਰ ਵਲੋਂ ਕੈਬਨਿਟ ਸਕੱਤਰ ਵਜੋਂ ਇਕ ਸਾਲ ਦੀ ਹੋਰ ਮਿਆਦ ਲਈ ਟੀਵੀ ਸੋਮਨਾਥਨ ਦੀ ਸੇਵਾ ਵਿਚ ਵਾਧਾ

ਨਵੀਂ ਦਿੱਲੀ, 5 ਅਗਸਤ - ਕੇਂਦਰ ਸਰਕਾਰ ਨੇ ਕੈਬਨਿਟ ਦੀ ਨਿਯੁਕਤੀ ਕਮੇਟੀ (ਏ.ਸੀ.ਸੀ.) ਰਾਹੀਂ ਕੈਬਨਿਟ ਸਕੱਤਰ ਵਜੋਂ ਟੀਵੀ ਸੋਮਨਾਥਨ ਨੂੰ 30 ਅਗਸਤ, 2026 ਤੋਂ ਬਾਅਦ ਇਕ ਸਾਲ ਦੀ ਹੋਰ ਮਿਆਦ...

ਅਜੀਤ ਡੈਸਕ 05-08-2026

ਨਵੀਂ ਦਿੱਲੀ, 5 ਅਗਸਤ - ਕੇਂਦਰ ਸਰਕਾਰ ਨੇ ਕੈਬਨਿਟ ਦੀ ਨਿਯੁਕਤੀ ਕਮੇਟੀ (ਏ.ਸੀ.ਸੀ.) ਰਾਹੀਂ ਕੈਬਨਿਟ ਸਕੱਤਰ ਵਜੋਂ ਟੀਵੀ ਸੋਮਨਾਥਨ ਨੂੰ 30 ਅਗਸਤ, 2026 ਤੋਂ ਬਾਅਦ ਇਕ ਸਾਲ ਦੀ ਹੋਰ ਮਿਆਦ ਲਈ ਸੇਵਾ ਵਿਚ ਵਾਧਾ ਦਿੱਤਾ ਹੈ। ਉਨ੍ਹਾਂ ਦਾ ਕਾਰਜਕਾਲ ਹੁਣ 30 ਅਗਸਤ, 2027 ਤੱਕ ਵਧਾ ਦਿੱਤਾ ਗਿਆ ਹੈ।
ਡਾ.ਟੀ.ਵੀ. ਸੋਮਨਾਥਨ 1987 ਬੈਚ ਦੇ ਤਾਮਿਲਨਾਡੂ ਕੇਡਰ ਦੇ ਆਈ.ਏ.ਐਸ. ਅਧਿਕਾਰੀ ਹਨ। ਇਸ ਹੁਕਮ ਦੇ ਤਹਿਤ, ਸਰਕਾਰ ਨੇ ਗ੍ਰਹਿ ਸਕੱਤਰ ਗੋਵਿੰਦ ਮੋਹਨ ਨੂੰ ਵੀ ਸੇਵਾ ਵਿਚ ਇਕ ਸਾਲ ਦਾ ਵਾਧਾ ਦਿੱਤਾ ਹੈ। 

 

ਪਿਛਲੀ ਖ਼ਬਰ ਅਸੀਂ ਚਾਹੁੰਦੇ ਹਾਂ, ਦੇਸ਼ ਨਾਲ ਜੁੜੇ ਮੁੱਦਿਆਂ 'ਤੇ ਸਦਨ ਵਿਚ ਚਰਚਾ ਹੋਵੇ - ਡਿੰਪਲ ਯਾਦਵ ਅਗਲੀ ਖ਼ਬਰ ਹੁਸ਼ਿਆਰਪੁਰ ਵਿਖੇ ਭੇਦਭਰੀ ਹਾਲਤ ’ਚ ਵਿਅਕਤੀ ਦੀ ਮੌਤ