05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੇਅਰ ਵਲੋਂ ਫੋਕਲ ਪੁਆਇੰਟ ਵਿਚ ਨਾਜਾਇਜ਼ ਵਸੂਲੀ ਖ਼ਿਲਾਫ਼ ਪੁਲਿਸ ਕਾਰਵਾਈ ਦੀ ਸਿਫਾਰਸ਼ <br/>

ਅਜੀਤ ਡੈਸਕ 09-05-2026
ਜਲੰਧਰ, 8 ਮਈ (ਸ਼ਿਵ)-ਫੋਕਲ ਪੁਆਇੰਟ ਵਿਚ ਕਈ ਰੇਹੜੀ, ਫੜੀ ਵਾਲਿਆਂ ਤੋਂ ਨਾਜਾਇਜ਼ ਪਰਚੀ ਵਸੂਲੀ ਕਰਨ ਵਾਲਿਆਂ ਖ਼ਿਲਾਫ਼ ਮੇਅਰ ਵਨੀਤ ਧੀਰ ਨੇ ਪੁਲਿਸ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ | ਉਨਾਂ ਨੇ ਇਹ ਸਿਫ਼ਾਰਸ਼ ਉਸ ਵੇਲੇ ਕੀਤੀ ਜਦੋਂ ਅੱਜ ਫੋਕਲ ਪੁਆਇੰਟ ਵਿਚ ਕੁੱਝ ਲੋਕਾਂ ਵਲੋਂ ਰੇਹੜੀ ਵਾਲਿਆਂ ਤੋਂ 3000 -3000 ਰੁਪਏ ਜਬਰੀ ਲੈਣ ਦੀ ਲਿਖਤੀ ਸ਼ਿਕਾਇਤ ਕੀਤੀ ਗਈ ਕਿ ਇਸ ਵਸੂਲੀ ਨਾਲ ਰੇਹੜੀ, ਫੜੀ ਵਾਲਿਆਂ ਵਿਚ ਡਰ ਪਾਇਆ ਜਾ ਰਿਹਾ ਹੈ ਤੇ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਰੇਹੜੀ ਵਾਲਿਆਂ ਵਲੋਂ ਮੇਅਰ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਕਿ ਫੋਕਲ ਪੁਆਇੰਟ ਦੀ ਸਬਜ਼ੀ ਮੰਡੀ ਵਿਚ ਕੁੱਝ ਲੋਕ ਰਿਵਾਲਵਰ ਦਿਖਾ ਕੇ ਪਰਚੀ ਕੱਟਦੇ ਹਨ ਤੇ ਪੈਸੇ ਨਾ ਦੇਣ 'ਤੇ ਰੇਹੜੀ ਨਾ ਲੱਗਣ ਦੀ ਧਮਕੀ ਦਿੰਦੇ ਹਨ | ਸ਼ਿਕਾਇਤ ਵਿਚ ਕਿਹਾ ਗਿਆ ਕਿ ਉਹ ਲੋਕ ਆਪਣੇ ਆਪ ਨੂੰ ਆਪ ਦਾ ਪ੍ਰਧਾਨ ਦੱਸਦੇ ਹਨ | ਉਨਾਂ ਨੇ ਮੇਅਰ ਤੋਂ ਇਨ੍ਹਾਂ ਖ਼ਿਲਾਫ਼ ਪੁਲਿਸ ਤੋਂ ਕਾਰਵਾਈ ਕਰਵਾਉਣ ਦੀ ਮੰਗ ਕੀਤੀ | ਰੇਹੜੀ, ਫੜੀ ਵਾਲਿਆਂ ਦੀ ਸ਼ਿਕਾਇਤ ਸੁਣ ਮੇਅਰ ਵਨੀਤ ਧੀਰ ਨੇ ਆਪਣੇ ਪੀ. ਏ. ਦਰਸ਼ਨ ਭਗਤ ਨੂੰ ਇਸ ਬਾਰੇ ਹਦਾਇਤ ਦਿੰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਵਿਚ ਕਾਰਵਾਈ ਕਰਨ ਲਈ ਪੁਲਿਸ ਨੂੰ ਸਿਫ਼ਾਰਸ਼ ਕਰਨ ਕਿਉਂਕਿ ਇਸ ਤਰਾਂ ਦੀ ਕੋਈ ਵੀ ਵਸੂਲੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ | ਕ੍ਰਿਸ਼ਨ ਦੇਵ ਭੰਡਾਰੀ ਤੇ ਉਨਾਂ ਨਾਲ 150 ਤੋਂ ਜ਼ਿਆਦਾ ਆਏ ਰੇਹੜੀ ਤੇ ਫੜੀ ਵਾਲਿਆਂ ਨੇ ਮੇਅਰ ਨੂੰ ਦੱਸਿਆ ਕਿ ਉਨਾਂ ਕੋਲ ਕਿਸ ਤਰਾਂ ਨਾਲ ਇਹ ਵਸੂਲੀ ਕੀਤੀ ਜਾ ਰਹੀ ਹੈ | ਮੇਅਰ ਦਾ ਕਹਿਣਾ ਸੀ ਕਿ ਜਦਕਿ ਸਾਰੀਆਂ ਸਹੂਲਤਾਂ ਨਿਗਮ ਵਲੋਂ ਦਿੱਤੀਆਂ ਜਾ ਰਹੀਆਂ ਹਨ ਤਾਂ ਇਸ ਤਰਾਂ ਦੀ ਕੋਈ ਵੀ ਵਸੂਲੀ ਨਹੀਂ ਕੀਤੀ ਜਾ ਸਕਦੀ ਹੈ | ਉਨਾਂ ਨੇ ਐੱਸ. ਡੀ. ਓ. ਤਰੁਣਪ੍ਰੀਤ ਸਿੰਘ ਨੂੰ ਸੱਦ ਕੇ ਫੋਕਲ ਪੁਆਇੰਟ ਵਿਚ ਪਾਈ ਗਈ ਮਿੱਟੀ ਨੂੰ ਪੱਧਰਾ ਕਰਨ ਦੀ ਵੀ ਹਦਾਇਤ ਦਿੱਤੀ ਕਿ ਆਪ ਸਰਕਾਰ ਆਮ ਲੋਕਾਂ ਦੇ ਨਾਲ ਹੀ ਕਿਸੇ ਤਰਾਂ ਦੀ ਉਹ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ |

ਪਿਛਲੀ ਖ਼ਬਰ ਜ਼ਿਲ੍ਹੇ 'ਚ ਟੀਮਾਂ ਵਲੋਂ 2537 ਘਰਾਂ ਦਾ ਕੀਤਾ ਗਿਆ ਡੇਂਗੂ ਸਰਵੇ, 5 ਥਾਵਾਂ 'ਤੇ ਮਿਲਿਆ ਲਾਰਵਾ <br/> ਅਗਲੀ ਖ਼ਬਰ ਡਰੇਨਾਂ ਪ੍ਰਦੂਸ਼ਿਤ ਕਰਨ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕੀਤੀ ਜਾਵੇ ਸਖ਼ਤ ਕਾਰਵਾਈ-ਸੰਤ ਸੀਚੇਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।