18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕਰਤਾਰਪੁਰ ਨਾਲ ਲੱਗਦੀਆਂ ਕਾਲੋਨੀਆਂ 'ਚ ਪਾਣੀ ਸਹੂਲਤ ਵਿਵਸਥਾ ਆਪ ਸੰਭਾਲੇਗੀ ਨਿਗਮ <br/>

ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਸ਼ਿਵ)-ਕਰਤਾਰਪੁਰ ਦੇ ਨਾਲ ਲਗਦੀਆਂ ਕਾਲੋਨੀਆਂ ਵਿਚ ਨਗਰ ਨਿਗਮ ਵਲੋਂ ਪਾਣੀ ਸਹੂਲਤ ਦੀ ਵਿਵਸਥਾ ਆਪ ਸੰਭਾਲਣ ਦਾ ਫ਼ੈਸਲਾ ਕੀਤਾ ਗਿਆ ਹੈ | ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਤੇ ਸਾਬਕਾ ਮੰਤਰੀ ਬਲਕਾਰ ਸਿੰਘ ਦੀ ਨਿਗਮ ਕੰਪਲੈਕਸ 'ਚ ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੇ ਹੋਰ ਅਫ਼ਸਰਾਂ ਦੇ ਨਾਲ ਕਰਤਾਰਪੁਰ ਹਲਕੇ ਦੇ ਨਾਲ ਲਗਦੇ ਇਲਾਕਿਆਂ 'ਚ ਪਾਣੀ ਸਹੂਲਤ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਚਰਚਾ ਕਰਕੇ ਉਨ੍ਹਾਂ ਨੂੰ ਹੱਲ ਕਰਨ ਦਾ ਫ਼ੈਸਲਾ ਕੀਤਾ ਗਿਆ | ਇਨ੍ਹਾਂ 'ਚ ਕਰਤਾਰਪੁਰ ਹਲਕੇ ਦੇ ਨਾਲ ਲਗਦੀਆਂ ਕਾਲੋਨੀਆਂ ਰਮਣੀਕ ਐਵੇਨਿਊ ਤੋਂ ਇਲਾਵਾ ਜਲੰਧਰ ਕੁੰਜ, ਜਲੰਧਰ ਪ੍ਰਾਈਮ, ਜਲੰਧਰ ਵਿਹਾਰ 'ਚ ਜਿਥੇ ਲੋਕਾਂ ਵਲੋਂ ਹੀ ਪਾਣੀ ਸਪਲਾਈ ਦੀ ਵਿਵਸਥਾ ਸੰਭਾਲੀ ਗਈ ਹੈ ਤੇ ਹੁਣ ਨਗਰ ਨਿਗਮ ਆਪ ਇਨ੍ਹਾਂ ਕਾਲੋਨੀਆਂ 'ਚ ਪਾਣੀ ਸਪਲਾਈ ਦੀ ਵਿਵਸਥਾ ਸੰਭਾਲਣ ਦਾ ਕੰਮ ਕਰੇਗਾ | ਇਸ ਤੋਂ ਇਲਾਵਾ ਮੀਟਿੰਗ ਵਿਚ ਹੋਰ ਮਸਲੇ ਹੱਲ ਕਰਵਾਉਣ ਤੋਂ ਇਲਾਵਾ ਗਦਈਪੁਰ ਜਿੱਥੇ ਕਿ ਕਈ ਸਨਅਤੀ ਇਕਾਈਆਂ ਹਨ, ਉਥੇ ਸੀਵਰ ਸਫ਼ਾਈ ਵੀ ਕਰਵਾਉਣ ਦੀ ਹਦਾਇਤ ਦਿੱਤੀ ਗਈ ਕਿਉਂਕਿ ਇਸ ਇਲਾਕੇ ਵਿਚ ਸੀਵਰੇਜ ਬੰਦ ਨੂੰ ਲੈ ਕੇ ਲੋਕਾਂ ਵਲੋਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ | ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਜਲਦੀ ਹੀ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਕੌਂਸਲਰ ਗੁਰਜੀਤ ਘੁੰਮਣ, ਜਤਿੰਦਰ ਜਿੰਦ ਤੇ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ-ਡੀ.ਸੀ. ਅਗਲੀ ਖ਼ਬਰ ਨੁੱਸੀ 'ਚ ਸਾਲਾਨਾ ਗੁਰਮਤਿ ਸਮਾਗਮ ਤੇ ਮੁਫ਼ਤ ਮੈਡੀਕਲ ਕੈਂਪ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।