18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਇਆ ਗੁਰਮਤਿ ਸਮਾਗਮ

ਅਜੀਤ ਡੈਸਕ 17-04-2026
ਚੁਗਿੱਟੀ/ ਜੰਡੂ ਸਿੰਘਾ, 16 ਅਪ੍ਰੈਲ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ 'ਚ ਸੁਸ਼ੋਭਿਤ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਦੇ 33ਵੇਂ ਸਥਾਪਨਾ ਦਿਵਸ ਸੰਬੰਧੀ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਿਤ ਸਮਾਗਮ ਕਰਵਾਇਆ | ਇਸ ਮÏਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਹੋਏ ਦੀਵਾਨ ਵਿਚ ਹਜ਼ੂਰੀ ਰਾਗੀ ਭਾਈ ਤਜਿੰਦਰ ਸਿੰਘ, ਕਥਾਵਾਚਕ ਭਾਈ ਅਜੇ ਪ੍ਰਤਾਪ ਸਿੰਘ ਤੇ ਭਾਈ ਕਰਨੈਲ ਸਿੰਘ ਕੋਮਲ ਦੇ ਢਾਡੀ ਜਥੇ ਵਲੋਂ ਗੁਰਬਾਣੀ ਦਾ ਗਾਇਨ ਕਰਕੇ ਹਾਜ਼ਰੀਨ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ | ਇਸ ਮÏਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਕਤ ਗੁਰੂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਾਈ ਜੋਗਾ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਭ ਵਰਗਾਂ ਦੇ ਲੋਕਾਂ ਲਈ ਸਾਂਝੀਆਂ ਹਨ ਜਿਨ੍ਹਾਂ 'ਤੇ ਅਮਲ ਕਰਕੇ ਜਨਮ ਮਰਨ ਦੇ ਗੇੜ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਤੋਂ ਇਲਾਵਾ ਵੱਖ-ਵੱਖ ਹੋਰ ਸ਼ਖ਼ਸੀਅਤਾਂ ਵਲੋਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸੰਗਤਾਂ ਨੂੰ ਲੋਕ ਭਲਾਈ ਦੇ ਕੰਮਾਂ ਪ੍ਰਤੀ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ | ਇਸ ਦÏਰਾਨ ਸਟੇਜ ਸੈਕਟਰੀ ਵਜੋਂ ਸੇਵਾ ਭਾਈ ਹਰਜਿੰਦਰ ਸਿੰਘ ਜੱਜ ਵਲੋਂ ਨਿਭਾਈ ਗਈ | ਸਮਾਪਤੀ 'ਤੇ ਪ੍ਰਬੰਧਕਾਂ ਵਲੋਂ ਰਾਗੀ, ਢਾਡੀ ਜਥਿਆਂ ਤੋਂ ਇਲਾਵਾ ਆਏ ਹੋਏ ਆਗੂਆਂ ਨੂੰ ਸਿਰੋਪਾਓ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਤੇ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ | ਇਸ ਮÏਕੇ ਜਥੇਦਾਰ ਜਸਵੰਤ ਸਿੰਘ, ਬਾਬਾ ਗਿਆਨ ਸਿੰਘ, ਚਰਨ ਸਿੰਘ, ਸੰਤੋਖ ਸਿੰਘ, ਬਹਾਦਰ ਸਿੰਘ, ਸੁਖਚੈਨ ਸਿੰਘ, ਕਸ਼ਮੀਰਾ ਸਿੰਘ ਬੈਂਕ ਵਾਲੇ, ਚਰਨ ਸਿੰਘ, ਵਿਕਰਮਜੀਤ ਸਿੰਘ ਵਿੱਕੀ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਸੋਢੇ ਵਾਲੇ, ਬਲਦੇਵ ਸਿੰਘ, ਕਸ਼ਮੀਰਾ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਭਾਜਪਾ ਆਗੂ ਕਿਰਨਦੀਪ ਸਿੰਘ ਰੰਧਾਵਾ, ਪ੍ਰਦੀਪ ਸਿੰਘ, ਸੰਦੀਪ ਸਿੰਘ, ਅਕਾਲੀ ਆਗੂ ਮਾਨ ਪਾਰਟੀ ਜਸਦੀਪ ਸਿੰਘ ਬਜਾਜਾਂ, ਬਲਵਿੰਦਰ ਸਿੰਘ ਦੇਵਲਾਵਾਲ ਤੇ ਪ੍ਰਵਿੰਦਰ ਕੁਮਾਰ ਸਮਸਾਬਾਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਰਥਿਕ ਤੰਗੀ ਕਾਰਨ ਵੇਚਣ ਲੱਗਾ ਨਸ਼ਾ, 195 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਲੋਂ ਸਪੋਰਟਸ ਸਕੂਲ ਜਲੰਧਰ ਦੇ ਖੇਡ ਵਿੰਗਾਂ ਦੀਆਂ ਸੀਟਾਂ 'ਚ ਕੀਤਾ ਵਾਧਾ-ਗੁਰਦੀਪ ਕੌਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।