10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਇਲਾਜ ਦੌਰਾਨ ਅਣਪਛਾਤੇ ਨÏਜਵਾਨ ਦੀ ਮÏਤ

ਅਜੀਤ ਡੈਸਕ 11-04-2026
ਲਾਂਬੜਾ, 10 ਅਪ੍ਰੈਲ (ਗੁਰਮੇਲ ਸਿੰਘ)-ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਗਾਖਲਾਂ 'ਚ ਪਿਛਲੇ ਦਿਨੀਂ ਬੇਹੋਸ਼ੀ ਦੀ ਹਾਲਤ 'ਚ ਬਰਾਮਦ ਹੋਇਆ ਇਕ ਅਣਪਛਾਤਾ ਨÏਜਵਾਨ ਜੋ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਚ ਜ਼ੇਰੇ ਇਲਾਜ ਸੀ, ਦੀ ਮÏਤ ਹੋਣ ਦਾ ਸਮਾਚਾਰ ਹੈ | ਥਾਣਾ ਲਾਂਬੜਾ ਦੇ ਮੁੱਖ ਅਫਸਰ ਗੁਰਮੀਤ ਰਾਮ ਨੇ ਦੱਸਿਆ ਕਿ ਉਸ ਅਣਪਛਾਤੇ ਨÏਜਵਾਨ ਦੀ ਬੀਤੀ ਰਾਤ ਮÏਤ ਹੋ ਗਈ ਹੈ | ਇਸ ਸੰਬੰਧੀ ਤਫਤੀਸ਼ੀ ਏ. ਐਸ. ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਗਾਖਲਾਂ ਦੀ ਨਹਿਰ ਨੇੜੇ ਇਕ ਅਣਪਛਾਤਾ ਨÏਜਵਾਨ ਬੇਹੋਸ਼ੀ ਦੀ ਹਾਲਤ ਵਿਚ ਪਿਆ ਮਿਲਿਆ ਸੀ, ਜਿਸ ਦੀ ਉਮਰ ਕਰੀਬ 28 ਸਾਲ ਸੀ | ਉਨ੍ਹਾਂ ਕਿਹਾ ਕਿ ਇਸ ਅਣਪਛਾਤੇ ਨÏਜਵਾਨ ਪਾਸੋਂ ਸ਼ਨਾਖਤ ਯੋਗ ਕੋਈ ਵੀ ਦਸਤਾਵੇਜ਼ ਬਰਾਮਦ ਨਹੀਂ ਹੋਇਆ | ਸੂਚਨਾ ਮਿਲਣ 'ਤੇ ਲਾਂਬੜਾ ਪੁਲਿਸ ਸਿਵਲ ਹਸਪਤਾਲ ਪਹੁੰਚੀ ਤਾਂ ਡਾਕਟਰਾਂ ਵਲੋਂ ਨÏਜਵਾਨ ਨੂੰ ਜ਼ਖ਼ਮੀ ਦੱਸਿਆ ਗਿਆ | ਉਪਰੰਤ ਨÏਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵਲੋਂ ਨÏਜਵਾਨ ਨੂੰ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ ਜਿਥੇ ਇਲਾਜ ਦÏਰਾਨ ਨÏਜਵਾਨ ਦੀ ਦੇਰ ਰਾਤ ਮÏਤ ਹੋ ਗਈ ਪਰ ਅਜੇ ਤੱਕ ਇਸ ਮਿ੍ਤਕ ਨÏਜਵਾਨ ਦੀ ਸ਼ਨਾਖਤ ਨਹੀਂ ਹੋ ਸਕੀ | ਮਿ੍ਤਕ ਨÏਜਵਾਨ ਦੇ ਦਾੜੀ ਤੇ ਕੇਸ ਰੱਖੇ ਹੋਏ ਸਨ | ਲਾਂਬੜਾ ਪੁਲਿਸ ਵਲੋਂ ਮਿ੍ਤਕ ਨÏਜਵਾਨ ਦੀ ਲਾਸ਼ ਨੂੰ ਸ਼ਨਾਖਤ ਲਈ ਦੇਰ ਰਾਤ 72 ਘੰਟਿਆਂ ਲਈ ਸਿਵਲ ਹਸਪਤਾਲ ਜਲੰਧਰ ਵਿਚ ਰਖਵਾਇਆ ਗਿਆ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਖੇਡ ਅਧਿਆਪਕਾਂ ਤੇ ਸਕੂਲ ਮੁਖੀਆਂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਮਾਡਰਨ ਸਕੂਲ 'ਚ ਵਿਸਾਖੀ ਤੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।