10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮਾਤਾ ਗੁਜਰੀ ਖ਼ਾਲਸਾ ਮਾਡਰਨ ਸਕੂਲ 'ਚ ਵਿਸਾਖੀ ਤੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 11-04-2026
ਜਲੰਧਰ, 10 ਅਪ੍ਰੈਲ (ਪਵਨ ਖਰਬੰਦਾ)-ਮਾਤਾ ਗੁਜਰੀ ਖਾਲਸਾ ਮਾਡਰਨ ਸਕੂਲ ਨਿਊ ਸ਼ਹੀਦ ਬਾਬੂ ਲਾਬ ਸਿੰਘ ਨਗਰ ਜਲੰਧਰ ਵਿਖੇ ਵਿਸਾਖੀ ਸਮਾਰੋਹ ਮਨਾਇਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ | ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵਿਸਾਖੀ ਤਿਉਹਾਰ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ | ਕੇ. ਜੀ. ਵਿੰਗ ਦੇ ਛੋਟੇ-ਛੋਟੇ ਬੱਚਿਆਂ ਨੇ ਰੰਗ ਬਿਰੰਗੇ ਕੱਪੜਿਆਂ 'ਚ ਵਿਸਾਖੀ ਨਾਚ ਪੇਸ਼ ਕੀਤਾ | ਇਸ ਦੇ ਨਾਲ ਹੀ ਸੰਵਿਧਾਨ ਦੇ ਨਿਰਮਾਤਾ ਤੇ ਦਲਿਤਾਂ ਨੂੰ ਜੀਵਨ ਦਾਨ ਦੇਣ ਵਾਲੇ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਨ ਮਨਾਇਆ | ਸਕੂਲ ਪਿ੍ੰਸੀਪਲ ਤੇ ਸਕੂਲ ਚੇਅਰਮੈਨ ਜਸਪਾਲ ਸਿੰਘ ਨੇ ਸੰਵਿਧਾਨ ਅਤੇ ਦੇਸ਼ ਦੇ ਪ੍ਰਤੀ ਡਾਕਟਰ ਬੀ. ਆਰ. ਅੰਬੇਡਕਰ ਦੇ ਯੋਗਦਾਨ ਤੋਂ ਬੱਚਿਆਂ ਨੂੰ ਜਾਣੂੰ ਕਰਵਾਇਆ | ਸਕੂਲ ਚੇਅਰਮੈਨ ਜਸਪਾਲ ਸਿੰਘ ਨੇ ਮੁੱਖ ਰੂਪ ਵਿਚ ਬੱਚਿਆਂ ਨੂੰ ਇਨਸਾਨੀਅਤ ਦਾ ਮਹੱਤਵ ਸਮਝਾਉਂਦੇ ਸੱਚ ਦੇ ਮਾਰਗ 'ਤੇ ਚੱਲ੍ਹਣ ਦੀ ਪ੍ਰੇਰਨਾ ਦਿੱਤੀ |
ਪਿਛਲੀ ਖ਼ਬਰ ਇਲਾਜ ਦੌਰਾਨ ਅਣਪਛਾਤੇ ਨÏਜਵਾਨ ਦੀ ਮÏਤ ਅਗਲੀ ਖ਼ਬਰ ਡੀ. ਏ. ਤੇ ਬਕਾਇਆ ਦੇਣ ਦੇ ਆਦੇਸ਼ਾਂ ਦਾ ਮੁਲਾਜ਼ਮ ਜਥੇਬੰਦੀ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।