20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੇਵਾ ਮੁਕਤੀ 'ਤੇ ਵਿਸ਼ੇਸ਼-ਮਨਜੀਤ ਸਿੰਘ ਲੈਕਚਰਾਰ ਪੰਜਾਬੀ

ਅਜੀਤ ਡੈਸਕ 31-03-2026
ਚੁਗਿੱਟੀ/ਜੰਡੂਸਿੰਘਾਂ-ਮਨਜੀਤ ਸਿੰਘ ਦਾ ਜਨਮ ਮਿਤੀ 9 ਅਗਸਤ 1967 ਨੂੰ ਸੋਹਨ ਸਿੰਘ ਦੇ ਘਰ ਸਤਪਾਲ ਕੌਰ ਦੀ ਕੁੱਖੋਂ ਜਲੰਧਰ ਸ਼ਹਿਰ ਵਿਖੇ ਹੋਇਆ | ਆਪ ਨੇ ਸਰਕਾਰੀ ਮਿਡਲ ਸਕੂਲ ਸਾਰੋਬਾਦ ਜ਼ਿਲ੍ਹਾ ਜਲੰਧਰ ਤੋਂ ਆਪਣੇ ਕਿੱਤੇ ਦੀ ਸ਼ੁਰੂਆਤ 25-03-1994 ਨੂੰ ਬਤੌਰ ਪੰਜਾਬੀ ਮਾਸਟਰ ਵਜੋਂ ਕੀਤੀ | ਆਪ ਨੇ ਮਿਤੀ 24-01-1996 ਤੱਕ ਇਸ ਸਕੂਲ ਵਿਚ ਸੇਵਾ ਨਿਭਾਈ | ਉਪਰੰਤ ਆਪ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਚੀ ਪਿੰਡ ਜਲੰਧਰ ਵਿਖੇ ਮਿਤੀ 25-01-1996 ਤੋਂ 12-07-2016 ਤੱਕ ਸੇਵਾ ਨਿਭਾਈ | ਆਪ ਨੇ ਬਤੌਰ ਪੰਜਾਬੀ ਲੈਕਚਰਾਰ ਪਦ ਉਨਤ ਹੋਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਥਾਨ ਸਿੰਘ ਜ਼ਿਲ੍ਹਾ ਜਲੰਧਰ ਵਿਖੇ 12-07-2016 ਤੋਂ 17-07-2017 ਤੱਕ ਸੇਵਾ ਨਿਭਾਈ | ਆਪ ਮੌਜੂਦਾ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਚੀ ਪਿੰਡ ਜਲੰਧਰ ਵਿਖੇ 17-07-2017 ਤੋਂ 31-03-2026 ਤੱਕ ਸੇਵਾ ਨਿਭਾਈ | ਆਪ 31-03-2026 ਨੂੰ ਸੇਵਾ ਮੁਕਤ ਹੋ ਰਹੇ ਹਨ | ਜਿਥੇ ਆਪ ਆਪਣੇ ਮਿਹਨਤੀ, ਪਰਉਪਕਾਰੀ ਤੇ ਚੰਗੇ ਸੁਭਾਅ ਕਰਕੇ ਵਿੱਦਿਆਰਥੀਆਂ ਵਿਚ ਹਰਮਨ ਪਿਆਰੇ ਰਹੇ | -ਨਰਿੰਦਰ ਲਾਗੂ
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼-ਹੈੱਡਮਿਸਟਿ੍ਸ ਸੁਰਿੰਦਰ ਕੌਰ ਅਗਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼-ਮਨਜੀਤ ਸਿੰਘ ਲੈਕਚਰਾਰ ਪੰਜਾਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।