20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੇਵਾ ਮੁਕਤੀ 'ਤੇ ਵਿਸ਼ੇਸ਼-ਮਨਜੀਤ ਸਿੰਘ ਲੈਕਚਰਾਰ ਪੰਜਾਬੀ

ਅਜੀਤ ਡੈਸਕ 31-03-2026
ਚੁਗਿੱਟੀ/ਜੰਡੂਸਿੰਘਾਂ-ਮਨਜੀਤ ਸਿੰਘ ਦਾ ਜਨਮ ਮਿਤੀ 9 ਅਗਸਤ 1967 ਨੂੰ ਸੋਹਨ ਸਿੰਘ ਦੇ ਘਰ ਸਤਪਾਲ ਕੌਰ ਦੀ ਕੁੱਖੋਂ ਜਲੰਧਰ ਸ਼ਹਿਰ ਵਿਖੇ ਹੋਇਆ | ਆਪ ਨੇ ਸਰਕਾਰੀ ਮਿਡਲ ਸਕੂਲ ਸਾਰੋਬਾਦ ਜ਼ਿਲ੍ਹਾ ਜਲੰਧਰ ਤੋਂ ਆਪਣੇ ਕਿੱਤੇ ਦੀ ਸ਼ੁਰੂਆਤ 25-03-1994 ਨੂੰ ਬਤੌਰ ਪੰਜਾਬੀ ਮਾਸਟਰ ਵਜੋਂ ਕੀਤੀ | ਆਪ ਨੇ ਮਿਤੀ 24-01-1996 ਤੱਕ ਇਸ ਸਕੂਲ ਵਿਚ ਸੇਵਾ ਨਿਭਾਈ | ਉਪਰੰਤ ਆਪ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਚੀ ਪਿੰਡ ਜਲੰਧਰ ਵਿਖੇ ਮਿਤੀ 25-01-1996 ਤੋਂ 12-07-2016 ਤੱਕ ਸੇਵਾ ਨਿਭਾਈ | ਆਪ ਨੇ ਬਤੌਰ ਪੰਜਾਬੀ ਲੈਕਚਰਾਰ ਪਦ ਉਨਤ ਹੋਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਥਾਨ ਸਿੰਘ ਜ਼ਿਲ੍ਹਾ ਜਲੰਧਰ ਵਿਖੇ 12-07-2016 ਤੋਂ 17-07-2017 ਤੱਕ ਸੇਵਾ ਨਿਭਾਈ | ਆਪ ਮੌਜੂਦਾ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਚੀ ਪਿੰਡ ਜਲੰਧਰ ਵਿਖੇ 17-07-2017 ਤੋਂ 31-03-2026 ਤੱਕ ਸੇਵਾ ਨਿਭਾਈ | ਆਪ 31-03-2026 ਨੂੰ ਸੇਵਾ ਮੁਕਤ ਹੋ ਰਹੇ ਹਨ | ਜਿਥੇ ਆਪ ਆਪਣੇ ਮਿਹਨਤੀ, ਪਰਉਪਕਾਰੀ ਤੇ ਚੰਗੇ ਸੁਭਾਅ ਕਰਕੇ ਵਿੱਦਿਆਰਥੀਆਂ ਵਿਚ ਹਰਮਨ ਪਿਆਰੇ ਰਹੇ | -ਨਰਿੰਦਰ ਲਾਗੂ
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼-ਮਨਜੀਤ ਸਿੰਘ ਲੈਕਚਰਾਰ ਪੰਜਾਬੀ ਅਗਲੀ ਖ਼ਬਰ ਜੀਵਨ ਆਸਰਾ ਟਰੱਸਟ ਵਲੋਂ ਲਗਾਏ ਡਾਕਟਰੀ ਜਾਂਚ ਤੇ ਅੱਖਾਂ ਦੇ ਆਪ੍ਰੇਸ਼ਨ ਕੈਂਪ ਦਾ 500 ਤੋਂ ਵੱਧ ਮਰੀਜ਼ਾਂ ਨੇ ਉਠਾਇਆ ਲਾਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।