08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਪੋਰਟਸ ਕਾਲਜ ਜਲੰਧਰ ਵਿਖੇ ਸੈਮੀਨਾਰ ਅੱਜ, ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਹੋਣਗੇ ਮੁੱਖ ਮਹਿਮਾਨ

ਅਜੀਤ ਡੈਸਕ 30-03-2026
ਜਲੰਧਰ, 29 ਮਾਰਚ (ਡਾ. ਜਤਿੰਦਰ ਸਾਬੀ)-ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਜਲੰਧਰ ਵਿਖੇ ਹੈਲਥ, ਫਿਟਨੈਸ, ਫਿਜੀਕਲ ਐਕਟੀਵਿਟੀ, ਨੈਵੀਗੇਸ਼ਨ ਕੰਪਲਸਰੀ ਇਸ਼ੂ ਤੇ ਚੈਲਿੰਜ ਵਿਸ਼ੇ 'ਤੇ ਇਕ ਵਿਸ਼ੇਸ਼ ਸੈਮੀਨਾਰ ਇੰਡੀਅਨ ਕੌਂਸਿਲ ਆਫ ਸ਼ੋਸ਼ਲ ਸਾਈਸਿੰਜ ਐਂਡ ਰਿਸਰਸਚ ਨਾਰਥ ਵੈਸਟ ਰਿਜੀਨਲ ਸੈਂਟਰ ਚੰਡੀਗੜ੍ਹ ਦੇ ਸਹਿਯੋਗ ਨਾਲ 30 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਸਪੋਰਟਸ ਕਾਲਜ ਜਲੰਧਰ ਦੇ ਪਿ੍ੰਸੀਪਲ ਡਾ. ਰਣਬੀਰ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਉਦਘਾਟਨ ਮਹਾਰਾਜ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਕਰਨਗੇ | ਸੈਮੀਨਾਰ 'ਚ ਕਰਨਲ ਪਰਮਿੰਦਰ ਸਿੰਘ ਰਜਿਸਟਰਾਰ ਸਪੋਰਟਸ ਯੂਨੀਵਰਸਿਟੀ ਪੈਟਰਨ ਹੋਣਗੇ, ਡਾ. ਜੀ. ਐਲ. ਖੰਨਾ, ਡਾ. ਗੁਰਮੀਤ ਸਿੰਘ, ਸਪੈਸ਼ਲ ਵਕਤਾ ਹੋਣਗੇ | ਡਾ. ਰਣਬੀਰ ਸਿੰਘ ਚੀਫ ਕੋਆਰਡੀਨੇਟਰ, ਡਾ. ਮਨਦੀਪ ਸਿੰਘ ਕਨਵੀਨਰ, ਡਾ. ਕੋਮਲ ਜੈਨ ਕੋ-ਕਨਵੀਨਰ ਹੋਣਗੇ ਤੇ ਪ੍ਰਬੰਧਕੀ ਕਮੇਟੀ 'ਚ ਡਾ. ਅਮਨਦੀਪ ਕੌਰ, ਡਾ. ਚਾਰੂ ਸ਼ਰਮਾ, ਕਵਲ ਕੁਮਾਰ, ਅਮਨਤੀ ਕੌਰ ਭਾਟੀਆ ਤੇ ਡਾ. ਗੁਰਵਿੰਦਰ ਕੌਰ ਨੂੰ ਸ਼ਾਮਿਲ ਕੀਤਾ ਗਿਆ ਹੈ |
ਪਿਛਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ 'ਚ ਮੁੱਲ ਸਿੱਖਿਆ ਤੇ ਸਮਰੱਥਾ ਨਿਰਮਾਣ ਵਿਸ਼ੇ 'ਤੇ ਕਰਵਾਇਆ ਸਮਾਗਮ ਅਗਲੀ ਖ਼ਬਰ ਰਾਜਾ ਗਾਰਡਨ 'ਚ ਮੈਨਹੋਲ ਦੇ ਢੱਕਣ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।