ਜਲੰਧਰ, 29 ਮਾਰਚ (ਸ਼ਿਵ)-ਨਗਰ ਨਿਗਮ ਦੇ ਵਾਰਡ ਨੰਬਰ ਦੋ ਗਦਈਪੁਰ ਰਾਜਾ ਗਾਰਡਨ ਵਿਖੇ ਸੀਵਰੇਜ ਦੇ ਢੱਕਣ ਚੋਰੀ ਹੋਣ ਕਰਕੇ ਇਲਾਕੇ ਵਿਚ ਹਾਦਸਾ ਹੋਣ ਦੀ ਸ਼ੰਕਾ ਜਾਹਿਰ ਕੀਤੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਰਸਤੇ 'ਤੇ ਕਾਫੀ ਹਨੇਰਾ ਹੁੰਦਾ ਹੈ ਤੇ ਕਈ ਬੱਚੇ ਵੀ ਇਸ ਰੋਡ ਦੇ ਆਉਂਦੇ ਜਾਂਦੇ ਹਨ, ਜਿਸ ਕਰਕੇ ਕੋਈ ਖੁੱਲ੍ਹੇ ਮੈਨਹਾਲ 'ਚ ਵੀ ਡਿੱਗ ਸਕਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਵਲੋਂ ਵਿਕਾਸ ਦੇ ਕੰਮਾਂ ਦੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਜਿਹੜੇ ਮੈਨਹੋਲ ਬਿਨਾਂ ਢੱਕਣ ਤੋਂ ਹਨ ਉਨ੍ਹਾਂ 'ਤੇ ਵੀ ਢੱਕਣ ਲਗਾਏ ਜਾਣੇ ਚਾਹੀਦੇ ਹਨ |