ਲੋਹੀਆਂ ਖਾਸ, 25 ਮਾਰਚ (ਬਲਵਿੰਦਰ ਸਿੰਘ ਵਿੱਕੀ)-ਬੀ ਕੇ ਇੰਟਰਨੈਸ਼ਨਲ ਕਾਨਵੈਂਟ ਅਤੇ ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਪਿੰਡ ਵਾੜਾ ਜੋਧ ਸਿੰਘ ਵਿਖੇ ਨਵੇਂ ਵਿਦਿਅਕ ਸ਼ੈਸ਼ਨ 2026-27 ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਓਟ ਆਸਰਾ ਲੈ ਕੇ ਕੀਤੀ ਗਈ | ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੱਦਾਮ ਖਾਨ, ਡਿਪਟੀ ਡਾਇਰੈਕਟਰ ਸ਼੍ਰੀਮਤੀ ਸਰਗਮ ਥਿੰਦ, ਪਿ੍ੰਸੀਪਲ ਸ਼੍ਰੀਮਤੀ ਨੀਤੀਮਾ ਪੁਰੀ ਵੱਲੋਂ ਵਿੱਦਿਆਰਥੀਆਂ ਅਤੇ ਸਟਾਫ ਨੂੰ ਚੰਗੇਰੀ ਵਿਦਿਆ ਅਤੇ ਸ਼ੈਸ਼ਨ ਦੀ ਆਰੰਭਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ | ਪ੍ਰਬੰਧਕਾ ਵੱਲੋਂ ਨਵੇਂ ਦਾਖਲੇ ਕਰਵਾਉਣ ਵਾਸਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ਼ ਦਿਵਾਇਆ ਗਿਆ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਆਧੁਨਿਕ ਤਕਨੀਕ ਨਾਲ ਚੰਗੀ ਵਿਦਿਆ, ਅਨੁਸ਼ਾਸ਼ਨਿਕ ਤੇ ਮਿਆਰੀ ਖੇਡਾਂ ਲਈ ਯਤਨ ਕੀਤੇ ਜਾਣਗੇ |