25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਭੇਸ ਬਦਲ ਭੀਖ ਮੰਗਣ ਵਾਲਿਆਂ ਨੇ ਟਰੈਫਿਕ ਪੁਲਿਸ ਨੂੰ ਦਿੱਤੀਆਂ ਗਾਲਾਂ

ਅਜੀਤ ਡੈਸਕ 26-03-2026
ਮਕਸੂਦਾਂ, 25 ਮਾਰਚ (ਸÏਰਵ ਮਹਿਤਾ)- ਸ਼ਹਿਰ ਦੇ ਵਿਅਸਤ ਪਠਾਨਕੋਟ ਚÏਾਕ 'ਚ ਅੱਜ ਉਸ ਵੇਲੇ ਹੰਗਾਮੇ ਹੋ ਗਿਆ, ਜਦੋਂ ਰੈਡ ਲਾਈਟ 'ਤੇ ਖੜੇ ਇਕ ਗੱਡੀ ਚਾਲਕ ਅਤੇ ਭੇਸ ਬਦਲ ਕੇ ਭੀਖ ਮੰਗਣ ਵਾਲਿਆਂ ਵਿਚਾਲੇ ਤਕਰਾਰ ਹੋ ਗਈ ¢ ਜਾਣਕਾਰੀ ਮੁਤਾਬਕ, ਭੀਖ ਮੰਗਣ ਵਾਲਿਆਂ ਵੱਲੋਂ ਗੱਡੀ ਚਾਲਕ ਕੋਲ ਪੈਸਿਆਂ ਦੀ ਮੰਗ ਕੀਤੀ ਗਈ, ਜਿਸ 'ਤੇ ਚਾਲਕ ਨੇ ਖੁੱਲੇ੍ਹ ਪੈਸੇ ਨਾ ਹੋਣ ਦੀ ਗੱਲ ਕਹੀ ¢ ਇਸ ਗੱਲ 'ਤੇ ਭੀਖ ਮੰਗਣ ਵਾਲਿਆਂ ਨੇ ਉਸ ਨਾਲ ਬਦਸਲੂਕੀ ਕਰਦਿਆਂ ਟਿੱਪਣੀਆਂ ਕਰਨੀ ਸ਼ੁਰੂ ਕਰ ਦਿੱਤੀਆਂ ¢ ਤਕਰਾਰ ਇੰਨੀ ਵਧ ਗਈ ਕਿ ਗੱਡੀ ਚਾਲਕ ਨੇ ਲਾਈਟਾਂ ਟੱਪ ਕੇ ਆਪਣੀ ਗੱਡੀ ਸਾਈਡ 'ਤੇ ਲਾ ਲਈ ਅਤੇ ਭੀਖ ਮੰਗਣ ਵਾਲਿਆਂ ਨਾਲ ਸਿੱਧੀ ਬਹਿਸ ਕਰਨ ਲੱਗ ਪਿਆ ¢ ਮÏਕੇ 'ਤੇ ਮਾਹÏਲ ਤਣਾਓਪੂਰਨ ਹੋ ਗਿਆ ਅਤੇ ਹੋਰ ਭੀਖ ਮੰਗਣ ਵਾਲੇ ਵੀ ਇਕੱਠੇ ਹੋ ਗਏ ¢ ਹਾਲਾਤ ਕਾਬੂ ਤੋਂ ਬਾਹਰ ਜਾਂਦੇ ਦੇਖ ਚਾਲਕ ਵਲੋਂ ਪੁਲਿਸ ਨੂੰ ਬੁਲਾਉਣ ਦੀ ਗੱਲ ਕੀਤੀ ਗਈ, ਜਿਸ ਤੋਂ ਬਾਅਦ ਭੀਖ ਮੰਗਣ ਵਾਲਿਆਂ ਦਾ ਰਵੱਈਆ ਤੁਰੰਤ ਬਦਲ ਗਿਆ ਅਤੇ ਉਨ੍ਹਾਂ ਨੇ ਮੁਆਫ਼ੀ ਮੰਗਣੀ ਸ਼ੁਰੂ ਕਰ ਦਿੱਤੀ ¢ ਹੈਰਾਨੀਜਨਕ ਤੱਥ ਉਸ ਵੇਲੇ ਸਾਹਮਣੇ ਆਇਆ ਜਦੋਂ ਮੌਕੇ 'ਤੇ ਮੌਜੂਦ ਟਰੈਫਿਕ ਪੁਲਿਸ ਕਰਮਚਾਰੀਆਂ ਨੇ ਗੱਡੀ ਚਾਲਕ ਨੂੰ 112 ਕੰਟਰੋਲ ਰੂਮ 'ਤੇ ਫੋਨ ਕਰਨ ਦੀ ਸਲਾਹ ਦਿੱਤੀ, ਤਾਂ ਜੋ ਸੰਬੰਧਿਤ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰ ਸਕੇ¢ ਇਸ ਦÏਰਾਨ ਭੇਸ ਬਦਲ ਕੇ ਭੀਖ ਮੰਗਣ ਵਾਲਿਆਂ ਨੇ ਸ਼ਰੇਆਮ ਟਰੈਫਿਕ ਪੁਲਿਸ ਕਰਮਚਾਰੀਆਂ ਨੂੰ ਗਾਲਾਂ ਕੱਢੀਆਂ ¢ਲੋਕਾਂ ਨੇ ਦੱਸਿਆ ਕਿ ਭੀਖ ਮੰਗਣ ਵਾਲਿਆਂ ਵਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਉਹ ਸੜਕ 'ਤੇ ਕੱਪੜੇ ਉਤਾਰ ਕੇ ਹੰਗਾਮਾ ਕਰ ਸਕਦੇ ਹਨ ¢ ਇਸ ਸਬੰਧੀ ਜਦੋਂ ਟਰੈਫਿਕ ਐਸਪੀ ਜਲੰਧਰ ਗੁਰਬਾਜ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਉਠਾਇਆ ਗਿਆ ¢ ਪਠਾਨਕੋਟ ਚੌਂਕ ਦੀ ਇਹ ਘਟਨਾ ਸਿਰਫ਼ ਇਕ ਝਗੜਾ ਨਹੀਂ, ਸਗੋਂ ਸ਼ਹਿਰ ਦੇ ਕਾਨੂੰਨ-ਵਿਵਸਥਾ ਪ੍ਰਣਾਲੀ ਲਈ ਚਿਤਾਵਨੀ ਹੈ ¢ ਜੇਕਰ ਸਮੇਂ 'ਤੇ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਅਜਿਹੀਆਂ ਘਟਨਾਵਾਂ ਭਵਿੱਖ 'ਚ ਹੋਰ ਗੰਭੀਰ ਰੂਪ ਧਾਰ ਸਕਦੀਆਂ ਹਨ ¢
ਪਿਛਲੀ ਖ਼ਬਰ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਤਿੰਨ ਬਰੀ ਅਗਲੀ ਖ਼ਬਰ ਟਰੱਕ ਤੇ ਟੈਂਕਰ ਦੀ ਭਿਆਨਕ ਟੱਕਰ 'ਚ ਦੋਵੇਂ ਡਰਾਈਵਰ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।