25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਟਰੱਕ ਤੇ ਟੈਂਕਰ ਦੀ ਭਿਆਨਕ ਟੱਕਰ 'ਚ ਦੋਵੇਂ ਡਰਾਈਵਰ ਗੰਭੀਰ ਜ਼ਖ਼ਮੀ

ਅਜੀਤ ਡੈਸਕ 26-03-2026
ਨੂਰਮਹਿਲ, 25 ਮਾਰਚ (ਤਜਿੰਦਰ ਕੁਮਾਰ)- ਸਵੇਰੇ ਨਕੋਦਰ ਰੋਡ ਨੂਰਮਹਿਲ ਸੰਘੇ ਜਗੀਰ ਨੇੜੇ ਟਰੱਕ ਤੇ ਟੈਂਕਰ ਦੀ ਜ਼ਬਰਦਸਤ ਟੱਕਰ ਹੋ ਗਈ ¢ ਸਰਬਜੀਤ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਅਲੀ ਪੁਰਾ ਸੀਮਿੰਟ ਦਾ ਟੱਰਕ ਨੰਬਰ ਐਚ ਪੀ 12 ਡੀ 8711 ਨੂਰਮਹਿਲ ਸਾਇਡ ਵਲੋਂ ਆ ਰਿਹਾ ਸੀ ਅਤੇ ਜਗਜੀਤ ਸਿੰਘ ਵਾਸੀ ਦਹੇੜੂ ਫਸਲਾਂ ਦੀ ਦਿਵਾਈ ਵਾਲਾ ਟੈਂਕਰ ਗੱਡੀ ਨੰਬਰ ਪੀ ਬੀ 10 ਈ ਐਸ 2385 ਨਕੋਦਰ ਦੀ ਸਾਇਡ ਵਲੋਂ ਆ ਰਿਹਾ ਸੀ ¢ ਰਾਹਗੀਰਾਂ ਵਲੋਂ 108 ਐਂਬੂਲੈਂਸ ਗੱਡੀ ਨੂੰ ਕਾਲ ਕਰਕੇ ਜ਼ਖਮੀ ਹਾਲਤ ਦÏਰਾਨ ਦੋਵੇਂ ਗੱਡੀ ਦੇ ਡਰਾਈਵਰਾਂ ਨੂੰ ਸਿਵਲ ਹਸਪਤਾਲ ਨੂਰਮਹਿਲ ਪਹੁੰਚਾਇਆ ਗਿਆ, ਜਿੱਥੇ ਦੋਵਾਂ ਦੀ ਹਾਲਤ ਜਿਆਦਾ ਖਰਾਬ ਹੋਣ ਕਰਕੇ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ ¢ ਜਦੋਂ ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੂਰਮਹਿਲ ਨਾਲ ਸੜਕ ਹਾਦਸੇ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੈਂ ਖੁਦ ਮੌਕੇ 'ਤੇ ਜਾ ਰਿਹਾ ਹਾਂ, ਜੋ ਵੀ ਕਸੂਰਵਾਰ ਹੋਇਆ ਤਾਂ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਭੇਸ ਬਦਲ ਭੀਖ ਮੰਗਣ ਵਾਲਿਆਂ ਨੇ ਟਰੈਫਿਕ ਪੁਲਿਸ ਨੂੰ ਦਿੱਤੀਆਂ ਗਾਲਾਂ ਅਗਲੀ ਖ਼ਬਰ ਪਿ੍ੰ: ਸੋਹਲ ਦਾ ਕਹਾਣੀ ਸੰਗ੍ਰਹਿ 'ਯਾਦਾਂ ਦੀਆਂ ਉੱਡਣ ਤਸ਼ਤਰੀਆਂ' ਲੋਕ ਅਰਪਿਤ ਸਮਾਗਮ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।