17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਜੈ ਜੈ ਰਾਧਾ ਵੱਲਭ ਸ੍ਰੀ ਹਰੀਵੰਸ਼ ਸੰਸਥਾ ਨੇ ਵਰਿੰਦਾਵਨ ਧਾਮ ਲਈ ਪਹਿਲੀ ਬੱਸ ਯਾਤਰਾ ਕਰਵਾਈ

ਅਜੀਤ ਡੈਸਕ 26-01-2026
ਗੁਰਾਇਆ, 25 ਜਨਵਰੀ (ਬਲਵਿੰਦਰ ਸਿੰਘ)- ਜੈ ਜੈ ਰਾਧਾ ਵੱਲਭ ਸ੍ਰੀ ਹਰੀਵੰਸ਼ ਸੰਸਥਾ ਗੁਰਾਇਆ ਵੱਲੋਂ ਸ੍ਰੀ ਵਰਿੰਦਾਵਨ ਧਾਮ ਲਈ ਬੱਸ ਯਾਤਰਾ ਸ਼ਰਧਾ, ਉਤਸ਼ਾਹ ਤੇ ਧਾਰਮਿਕ ਮਾਹੌਲ 'ਚ ਕਰਵਾਈ ਗਈ | ਇਹ ਪਵਿੱਤਰ ਯਾਤਰਾ ਸ੍ਰੀ ਰਿਸ਼ੀ ਕੁਟੀਆ ਸ੍ਰੀ ਰਾਮ ਮੰਦਰ ਗੁਰਾਇਆ ਤੋਂ ਰਵਾਨਾ ਕੀਤੀ ਗਈ | ਯਾਤਰਾ ਦੀ ਸ਼ੁਰੂਆਤ ਮੰਦਰ ਦੇ ਪੁਜਾਰੀ ਸ੍ਰੀ ਰਾਜਾ ਰਾਮ ਦਾਸ ਵੱਲੋਂ ਵਿਧੀਵਤ ਪੂਜਾ-ਅਰਚਨਾ ਤੇ ਮੰਤਰ ਉਚਾਰਣ ਨਾਲ ਕਰਵਾਈ ਗਈ | ਸੰਸਥਾ ਵੱਲੋਂ ਯਾਤਰੀਆਂ ਲਈ ਖਾਣ-ਪੀਣ, ਰਹਿਣ-ਸਹਿਣ ਤੇ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਇਸ ਧਾਰਮਿਕ ਯਾਤਰਾ ਦੌਰਾਨ ਯਾਤਰੀਆਂ ਨੂੰ ਸ੍ਰੀ ਵਰਿੰਦਾਵਨ ਧਾਮ, ਬਰਸਾਨਾ, ਰਮਣ ਰੇਤੀ, 84 ਖੰਭਾ, ਗੋਵਰਧਨ ਪਰਬਤ ਤੇ ਸ੍ਰੀ ਕਿ੍ਸ਼ਨ ਜਨਮ ਭੂਮੀ ਦੇ ਪਵਿੱਤਰ ਦਰਸ਼ਨ ਕਰਵਾਏ ਗਏ | ਇਹ ਬੱਸ ਸਫਲਤਾ ਪੂਰਵਕ ਯਾਤਰਾ ਕਰਕੇ ਵਾਪਸ ਗੁਰਾਇਆ ਪਰਤ ਆਈ ਹੈ |

ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/> ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਜਾਣਿਆ ਭਾਈ ਹਵਾਰਾ ਦੀ ਮਾਤਾ ਜੀ ਦਾ ਹਾਲ 21 ਫਰਵਰੀ ਨੂੰ ਪਿੰਡ ਹਵਾਰਾ ਵਿਖੇ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।