13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਅੰਗੁਰਾਲ, ਸੁਸ਼ੀਲ ਤੇ ਸਰੀਨ ਵਲੋਂ ਨਿਤਿਨ ਨਬੀਨ ਨਾਲ ਮੁਲਾਕਾਤ <br/>

ਦਿੱਲੀ ਵਿਖੇ ਨਿਤਿਨ ਨਬੀਨ ਨਾਲ ਮੁਲਾਕਾਤ ਕਰਦੇ ਹੋਏ ਸ਼ੀਤਲ ਅੰਗੁਰਾਲ, ਸੁਸ਼ੀਲ ਸ਼ਰਮਾ, ਅਸ਼ੋਕ ਸਰੀਨ ਹਿੱਕੀ | ਅਜੀਤ ਤਸਵੀਰਾਂ <br/> 23-01-2026
ਜਲੰਧਰ, 22 ਜਨਵਰੀ (ਸ਼ਿਵ)-ਸਾਬਕਾ ਵਿਧਾਇਕ ਤੇ ਭਾਜਪਾ ਦੇ ਸੀਨੀਅਰ ਆਗੂ ਸ਼ੀਤਲ ਅੰਗੁਰਾਲ, ਜਲੰਧਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਤੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਨੇ ਭਾਜਪਾ ਦੇ ਨਵੇਂ ਬਣੇ ਕੌਮੀ ਪ੍ਰਧਾਨ ਨਿਤਿਨ ਨਬੀਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪ੍ਰਧਾਨ ਬਣਨ ਦੀਆਂ ਵਧਾਈਆਂ ਦਿੱਤੀਆਂ ਹਨ | ਚੇਤੇ ਰਹੇ ਕਿ ਛੋਟੀ ਉਮਰ ਵਿਚ ਆਪਣਾ ਰਾਜਸੀ ਕੈਰੀਅਰ ਸ਼ੁਰੂ ਕਰਨ ਵਾਲੇ ਨਿਤਿਨ ਨਬੀਨ 45 ਸਾਲ ਦੀ ਉਮਰ ਤੱਕ ਪੰਜ ਵਾਰ ਵਿਧਾਇਕ ਚੁਣੇ ਜਾ ਚੁੱਕੇ ਸਨ¢ ਮੁਲਾਕਾਤ ਕਰਨ ਵਾਲੇ ਆਗੂਆਂ ਨੇ ਦੱਸਿਆ ਕਿ ਉਹ ਬਿਹਾਰ ਸਰਕਾਰ ਵਿਚ ਮੰਤਰੀ ਬਣੇ¢ ਹੁਣ ਉਨ੍ਹਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਰਾਜਸੀ ਪਾਰਟੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ¢ਇਸ ਮੌਕੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨੇ ਨÏਜਵਾਨ ਭਾਜਪਾ ਆਗੂਆਂ ਵਿਚ ਕਾਫ਼ੀ ਉਤਸ਼ਾਹ ਪੈਦਾ ਕੀਤਾ ਹੈ¢ ਇਹ ਸਪਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਭਾਜਪਾ ਵਰਕਰ ਦਾ ਸਮਰਪਣ, ਸਖ਼ਤ ਮਿਹਨਤ ਤੇ ਨਿਰਸਵਾਰਥ ਮਿਹਨਤ ਹੀ ਤਰੱਕੀ ਦਾ ਰਸਤਾ ਹੈ¢ ਉਕਤ ਆਗੂਆਂ ਨੇ ਕਿਹਾ ਕਿ ਸ੍ਰੀ ਨਿਤਿਨ ਨਬੀਨ ਦੀ ਯੋਗ ਅਗਵਾਈ ਵਿਚ ਭਾਜਪਾ 2027 ਵਿਚ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ |

ਪਿਛਲੀ ਖ਼ਬਰ ਕਟਾਰੀਆਂ ਵਿਖੇ ਸਾਲਾਨਾ ਮੇਲਾ 26-27 ਨੂੰ <br/> ਅਗਲੀ ਖ਼ਬਰ ਸਿਵਲ ਡਿਫੈਂਸ ਦੀ ਸਮੱਰਥਾ ਨਿਰਮਾਣ-2026 ਤਹਿਤ ਲਗਾਇਆ ਸਿਖਲਾਈ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।