ਜਮਸ਼ੇਰ ਖਾਸ 22, ਜਨਵਰੀ (ਹਰਵਿੰਦਰ ਕੁਮਾਰ)-ਡੇਰਾ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਖਾਨਦਾਨ ਵੱਲੋਂ ਸਾਲਾਨਾ ਮੇਲਾ ਗੱਦੀ ਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਯੋਗ ਅਗਵਾਈ ਹੇਠ ਅਤੇ ਸਮੂਹ ਸੰਗਤ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ 26 ਤੇ 27 ਜਨਵਰੀ ਨੂੰ ਸ਼ਾਨੋ ਸ਼Ïਕਤ ਨਾਲ ਪਿੰਡ ਕਟਾਰੀਆਂ ਵਿਖੇ ਮਨਾਇਆ ਜਾ ਰਿਹਾ ਹੈ¢ ਸਾਈਾ ਲਖਵੀਰ ਸ਼ਾਹ ਕਾਦਰੀ ਨੇ ਜਾਣਕਾਰੀ ਦੱਸਿਆ ਕਿ 26 ਜਨਵਰੀ ਨੂੰ ਸਵੇਰੇ ਝੰਡੇ ਦੀ ਰਸਮ ਤੋਂ ਬਾਅਦ ਵਿਸ਼ਾਲ ਪੰਡਾਲ ਵਿੱਚ ਵਿਸ਼ਵ ਪ੍ਰਸਿੱਧ ਗਾਇਕ ਕਮਲ ਖਾਨ, ਗÏਤਮ ਜਲੰਧਰੀ, ਸੱਤੀ ਖੋਖੇ ਵਾਲੀਆ, ਗੋਤਮ ਜਲੰਧਰੀ ਅਤੇ ਰਾਤ ਨੂੰ ਕੁਵਾਲ ਵਨੀਤ ਖਾਨ, ਹਰਮੇਸ਼ ਰੰਗੀਲਾ,ਪ੍ਰੇਮ ਕਵਾਲ ਸਲਾਮਤ ਅਲੀ, ਰਾਜਨ ਅਲੀ , ਪਰਵੇਜ਼ ਆਲਮ, ਬੱਟੀ ਕਵਾਲ ਪਾਰਟੀ ਆਪਣੀਆਂ ਹਾਜਰੀਆਂ ਭਰਨਗੇ ਤੇ ਸੋਨੂੰ ਮੋਨੂੰ ਨਕਲਾ ਵਾਲੇ ਨਕਲਾ ਦਾ ਪ੍ਰੋਗਰਾਮ ਕਰਨਗੇ¢ ¢ ਇਸੇ ਤਰ੍ਹਾਂ 27 ਜਨਵਰੀ ਨੂੰ ਵਿਸ਼ਾਲ ਪੰਡਾਲ ਸਜਾਇਆ ਜਾਵੇਗਾ, ਜਿਸ ਵਿਚ ਉੱਘੇ ਗਾਇਕ ਸਰਦਾਰ ਅਲੀ, ਗਾਇਕ ਦੁਰਗਾ ਰੰਗੀਲਾ, ਰੋਬਿਨ ਰਾਜ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਰਾਤ ਨੂੰ ਧਰਮਵੀਰ ਪ੍ਰਦੇਸੀ ਦੀ ਟੀਮ ਡਰਾਮਾ ਪੇਸ਼ ਕਰੇਗੀ¢ ਮੇਲੇ ਦÏਰਾਨ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਏਗਾ¢