13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸਿਵਲ ਡਿਫੈਂਸ ਦੀ ਸਮੱਰਥਾ ਨਿਰਮਾਣ-2026 ਤਹਿਤ ਲਗਾਇਆ ਸਿਖਲਾਈ ਕੈਂਪ

ਸਿਵਲ ਡਿਫੈਂਸ ਜਲੰਧਰ ਦੇ ਚੀਫ਼ ਵਾਰਡਨ ਐਡਵੋਕੇਟ ਪਿ੍ਤਪਾਲ ਸਿੰਘ ਨੌਟੀ ਨੂੰ ਸਨਮਾਨਿਤ ਕਰਦੇ ਹੋਏ ਅਧਿਕਾਰੀ | ਤਸਵੀਰ: ਮੁਨੀਸ਼
ਸਿਵਲ ਡਿਫੈਂਸ ਦੇ ਸਿਖਲਾਈ ਕੈਂਪ ਦੇ ਸਮਾਗਮ 'ਚ ਵਲੰਟੀਅਰ ਤੇ ਹੋਰ |
23-01-2026
ਜਲੰਧਰ, 22 ਜਨਵਰੀ (ਸ਼ਿਵ)- ਸਿਵਲ ਡਿਫੈਂਸ ਜਲੰਧਰ ਦੀ ਟੀਮ ਵੱਲੋਂ ਸਾਲ 2026 ਲਈ ਸਿਵਲ ਡਿਫੈਂਸ ਦੀ ਸਮਰੱਥਾ ਨਿਰਮਾਣ ਬਾਰੇ ਸਿਖਲਾਈ ਕੈਂਪ ਲਗਾਇਆ ਗਿਆ | ਇਸ ਦਾ ਮੁੱਖ ਉਦੇਸ਼ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਆਫ਼ਤਾਂ ਤੇ ਐਮਰਜੰਸੀ ਹਾਲਾਤ ਨਾਲ ਨਜਿੱਠਣ ਲਈ ਤਕਨੀਕੀ ਤੇ ਪ੍ਰਯੋਗਿਕ ਤੌਰ 'ਤੇ ਤਿਆਰ ਕਰਨਾ ਸੀ | ਕੋਰਸ 1 ਦੀ ਸਿਖਲਾਈ 12 ਜਨਵਰੀ ਤੋਂ ਲੈ ਕੇ 20 ਜਨਵਰੀ ਤੱਕ ਚਲਾਈ ਗਈ ਜਿਸ ਵਿਚ ਕੁਲ 180 ਸਿਵਲ ਡਿਫੈਂਸ ਵਲੰਟੀਅਰਾਂ ਨਾ ਹਿੱਸਾ ਲਿਆ ਤੇ ਰੋਜ਼ਾਨਾ ਆਧਾਰ 'ਤੇ ਸਿਖਲਾਈ ਦਿੱਤੀ ਗਈ | ਵਲੰਟੀਅਰਾਂ ਨੂੰ ਅੱਗ ਬੁਝਾਉਣ, ਹੜ੍ਹਾਂ ਦੌਰਾਨ ਬਚਾਅ ਕਾਰਵਾਈ, ਅਚਾਨਕ ਆਉਣ ਵਾਲੀਆਂ ਆਫ਼ਤਾਂ ਸਮੇਂ ਲੋਕਾਂ ਦੀ ਜਾਨ ਬਚਾਉਣ ਬਾਰੇ ਤਕਨੀਕਾਂ ਤੇ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ | ਵਲੰਟੀਅਰਾਂ ਨੂੰ ਉਨ੍ਹਾਂ ਦੀ ਮਿਹਨਤ ਤੇ ਸੇਵਾ ਭਾਵਨਾ ਦੇ ਸਨਮਾਨ ਤਹਿਤ ਸਰਟੀਫਿਕੇਟ ਵੰਡੇ ਗਏ | ਅਧਿਕਾਰੀਆਂ ਨੇ ਦੱਸਿਆ ਕਿ ਕੋਰਸ-2 ਦੀ ਸਿਖਲਾਈ 22 ਜਨਵਰੀ ਤੋਂ 30 ਜਨਵਰੀ ਤੱਕ ਕਰਵਾਈ ਜਾ ਰਹੀ ਹੈ ਜਿਸ ਵਿਚ ਹੋਰ ਵਲੰਟੀਅਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਤੇ ਐਡਵਾਂਸ ਪੱਧਰ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ | ਸ਼ਹਿਰ ਦੇ ਵੱਖ-ਵੱਖ ਵਰਗਾਂ ਵੱਲੋਂ ਸਿਵਲ ਡਿਫੈਂਸ ਜਲੰਧਰ ਦੀ ਇਸ ਪਹਿਲ ਦੀ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ ਤੇ ਇਹ ਕੈਂਪ ਨੌਜਵਾਨਾਂ 'ਚ ਦੇਸ਼ ਸੇਵਾ ਤੇ ਸਮਾਜਿਕ ਜ਼ਿੰਮੇਵਾਰੀਆਂ ਦੀ ਭਾਵਨਾ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋ ਰਿਹਾ ਹੈ | ਇਸ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਕਮਾਡੈਂਟ ਜਸਕਰਨ ਸਿੰਘ, ਚੀਫ਼ ਵਾਰਡਨ ਸਿਵਲ ਡਿਫੈਂਸ ਐਡਵੋਕੇਟ ਪਿ੍ਤਪਾਲ ਸਿੰਘ ਨੌਟੀ, ਪਿ੍ੰਸੀਪਲ ਡਾ. ਜਗਜੀਤ ਕੌਰ ਆਦਿ ਹਾਜਰ ਸਨ |

ਪਿਛਲੀ ਖ਼ਬਰ ਅੰਗੁਰਾਲ, ਸੁਸ਼ੀਲ ਤੇ ਸਰੀਨ ਵਲੋਂ ਨਿਤਿਨ ਨਬੀਨ ਨਾਲ ਮੁਲਾਕਾਤ
ਅਗਲੀ ਖ਼ਬਰ ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।