13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰੇਡ ਕਰਨ ਗਈ ਸਪੈਸ਼ਲ ਸੈੱਲ ਦੀ ਪੁਲਿਸ 'ਤੇ ਚੱਲੇ ਇੱਟਾਂ-ਰੋੜੇ, ਦੋ ਮੁਲਾਜ਼ਮ ਜ਼ਖ਼ਮੀ

ਅਜੀਤ ਡੈਸਕ 23-01-2026
ਜਲੰਧਰ ਛਾਉਣੀ, 22 ਜਨਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਦਕੋਹਾ ਖੇਤਰ ਨੇੜੇ ਅਰਮਾਨ ਨਗਰ ਵਿਖੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰਨ ਲਈ ਸਪੈਸ਼ਲ ਸੈੱਲ ਦੀ ਪੁਲਿਸ 'ਤੇ ਦੇਸੀ ਕੱਟੇ ਸਮੇਤ ਕਾਬੂ ਕੀਤੇ ਗਏ ਦੋਸ਼ੀਆਂ ਦੇ ਰਿਸ਼ਤੇਦਾਰਾਂ ਅਤੇ ਕੁਝ ਗੁਆਂਢੀਆਂ ਵਲੋਂ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਦੋ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰੇਟ ਦੇ ਸਪੈਸ਼ਲ ਸੈੱਲ ਦੇ ਏ.ਐੱਸ.ਆਈ,. ਦਲਜਿੰਦਰ ਲਾਲ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਸਮੇਤ ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਅਰਮਾਨ ਨਗਰ ਖੇਤਰ 'ਚ ਤਿੰਨ ਨੌਜਵਾਨਾਂ ਰਾਜਨ ਰਾਜਾ ਪੁੱਤਰ ਵਿਜੇ ਕੁਮਾਰ ਵਾਸੀ ਏਕਤਾ ਨਗਰ ਅੰਮਿ੍ਤਸਰ, ਅਜੇ ਕੁਮਾਰ ਕਾਲੂ ਪੁੱਤਰ ਬਖਸ਼ੀ ਰਾਮ ਵਾਸੀ ਧੰਨੋਵਾਲੀ ਜਲੰਧਰ ਅਤੇ ਪ੍ਰਭਜੀਤ ਸਿੰਘ ਪ੍ਰਭੂ ਪੁੱਤਰ ਬੁੱਧ ਸਿੰਘ ਵਾਸੀ ਲੱਧੇਵਾਲੀ ਨੂੰ ਕਾਬੂ ਨੂੰ ਦੇਸੀ ਕੱਟੇ ਸਮੇਤ ਕਾਬੂ ਕਰ ਲਿਆ ਸੀ ਪ੍ਰੰਤੂ ਇਸ ਦੌਰਾਨ ਉਕਤ ਦੋਸ਼ੀਆਂ ਵਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ | ਜਿਸ ਦੌਰਾਨ ਹੀ ਉਸ ਦੇ ਕਰੀਬੀ ਰਿਸ਼ਤੇਦਾਰ ਅਤੇ ਗੁਆਂਢ 'ਚ ਰਹਿਣ ਵਾਲੇ ਕੁਝ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਬਹਿਸਬਾਜ਼ੀ ਕਰਦੇ ਹੋਏ ਕੁਝ ਵਿਅਕਤੀਆਂ ਨੇ ਪੁਲਿਸ ਪਾਰਟੀ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ | ਜਿਸ ਦੌਰਾਨ ਦੋ ਪੁਲਿਸ ਮੁਲਾਜ਼ਮ ਸੁਖਮਿਲਾਪ ਸਿੰਘ ਅਤੇ ਰਜਿੰਦਰਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਏ | ਮਾਹੌਲ ਬਿਗੜਦਾ ਦੇਖ ਕੇ ਹਮਲਾਵਰਾਂ ਨੂੰ ਭਜਾਉਣ ਲਈ ਪੁਲਿਸ ਅਧਿਕਾਰੀ ਵਲੋਂ ਦੋ ਹਵਾਈ ਫਾਇਰ ਵੀ ਕੀਤੇ ਗਏ, ਜਿਸ ਦੌਰਾਨ ਬਹੁਤ ਹੀ ਮੁਸ਼ਕਿਲ ਨਾਲ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਬਾਕੀ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ | ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦੋਂ ਸਪੈਸ਼ਲ ਸੈੱਲ ਦੀ ਟੀਮ ਕੱਟੇ ਸਮੇਤ ਕਾਬੂ ਕੀਤੇ ਗਏ ਤਿੰਨੇ ਦੋਸ਼ੀਆਂ ਰਾਜਨ ਰਾਜਾ ਪੁੱਤਰ ਵਿਜੇ ਕੁਮਾਰ ਵਾਸੀ ਏਕਤਾ ਨਗਰ ਅੰਮਿ੍ਤਸਰ, ਅਜੇ ਕੁਮਾਰ
ਕਾਲੂ ਪੁੱਤਰ ਬਖਸ਼ੀ ਰਾਮ ਵਾਸੀ ਧੰਨੋਵਾਲੀ ਜਲੰਧਰ ਅਤੇ ਪ੍ਰਭਜੀਤ ਸਿੰਘ ਪ੍ਰਭੂ ਪੁੱਤਰ ਬੁੱਧ ਸਿੰਘ ਵਾਸੀ ਲੱਧੇਵਾਲੀ ਨੂੰ ਕਾਬੂ ਕਰਕੇ ਲਿਜਾਣ ਲੱਗੀ ਸੀ ਤਾਂ ਇਸ ਦੌਰਾਨ ਆਲਟੋ ਕਾਰ ਅਤੇ ਮੋਟਰਸਾਈਕਲਾਂ 'ਤੇ ਆਏ ਕੁਝ ਵਿਅਕਤੀਆਂ ਵਲੋਂ ਆਪਣੀ ਗੱਡੀ ਨੂੰ ਪੁਲਿਸ ਦੀ ਗੱਡੇ ਦੀ ਸਾਹਮਣੇ ਲਾ ਕੇ ਪੁਲਿਸ ਦੀ ਗੱਡੀ ਨੂੰ ਰੋਕ ਦਿੱਤਾ ਗਿਆ ਤੇ ਕੁਝ ਵਿਅਕਤੀਆਂ ਵਲੋਂ ਪੁਲਿਸ ਦੀ ਗੱਡੀ ਦੇ ਸ਼ੀਸ਼ੇ ਆਦਿ ਵੀ ਤੋੜ ਦਿੱਤੇ ਗਏ ਸਨ | ਇਸ ਦੌਰਾਨ ਪੁਲਿਸ ਦੇ ਹੋਰ ਮੁਲਾਜ਼ਮ ਵੀ ਮੌਕੇ 'ਤੇ ਪਹੁੰਚ ਗਏ | ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਮੁਲਾਜ਼ਮਾਂ 'ਤੇ ਕੀਤੇ ਗਏ ਹਮਲੇ ਦੌਰਾਨ ਤਿੰਨੇ ਹੀ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ ਸਨ ਪ੍ਰੰਤੂ ਪੁਲਿਸ ਵਲੋਂ ਦੇਸੀ ਕੱਟੇ ਨੂੰ ਆਪਣੇ ਕਬਜ਼ੇ 'ਚ ਲੈ ਕੇ ਹਮਲਾ ਕਰਨ ਕਰਨ ਆਏ ਕਾਰ ਸਵਾਰ ਵਿਅਕਤੀ ਬਖਸ਼ੀ ਰਾਮ ਪੁੱਤਰ ਭਾਗ ਰਾਮ, ਆਕਾਸ਼ ਪੁੱਤਰ ਬਖਸ਼ੀ ਰਾਮ ਵਾਸੀ ਧਨੋਵਾਲੀ ਨੂੰ ਕਾਰ ਸਮੇਤ ਕਾਬੂ ਕਰ ਲਿਆ | ਪੁਲਿਸ ਵਲੋਂ ਬਾਕੀ ਦੋਸ਼ੀਆਂ ਰਾਹੁਲ ਪੁੱਤਰ ਬਖਸ਼ੀ ਰਾਮ ਵਾਸੀ ਧੰਨੋਵਾਲੀ, ਪ੍ਰੀਤੀ ਵਾਸੀ ਧੰਨੋਵਾਲੀ, ਕਮਲੇਸ਼ ਰਾਣੀ ਵਾਸੀ ਧੰਨੋਵਾਲੀ ਅਤੇ ਵਰਸ਼ਾ ਪਤਨੀ ਰਾਜਨ ਰਾਜਾ ਵਾਸੀ ਆਦਮਪੁਰ ਜਲੰਧਰ ਸਮੇਤ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਵਲੋਂ ਫ਼ਰਾਰ ਹੋਏ ਹਮਲਾਵਰਾਂ ਦੀ ਭਾਲ ਲਈ ਵੱਖ ਵੱਖ ਥਾਵਾਂ 'ਤੇ ਛਾਪਾਮਾਰੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ 9 ਫਰਵਰੀ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਟਾਏ ਜਾਣਗੇ ਲਤੀਫਪੁਰਾ ਦੇ ਕਬਜ਼ੇ <br/> ਅਗਲੀ ਖ਼ਬਰ ਸੜਕ ਸੁਰੱਖਿਆ ਮਹੀਨੇ ਤਹਿਤ ਰਿਜਨਲ ਟਰਾਂਸਪੋਰਟ ਦਫ਼ਤਰ ਵਲੋਂ ਬਾਈਕ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।