13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

9 ਫਰਵਰੀ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਟਾਏ ਜਾਣਗੇ ਲਤੀਫਪੁਰਾ ਦੇ ਕਬਜ਼ੇ <br/>

ਅਜੀਤ ਡੈਸਕ 23-01-2026
ਜਲੰਧਰ, 22 ਜਨਵਰੀ (ਸ਼ਿਵ)-ਲਤੀਫਪੁਰਾ ਦੀ 120 ਫੁੱਟੀ ਰੋਡ ਅਤੇ ਹੋਰ ਕਬਜ਼ੇ ਨਾ ਹਟਾਉਣ 'ਤੇ ਡੀ. ਸੀ. ਖ਼ਿਲਾਫ਼ ਜਿਹੜੀ ਮਾਣਹਾਨੀ ਬਾਰੇ ਪਟੀਸ਼ਨ ਪਾਈ ਗਈ ਸੀ |ਉਸ ਮਾਮਲੇ ਵਿਚ ਹੋਈ ਸੁਣਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰ ਵਲੋਂ ਪੇਸ਼ ਵਧੀਕ ਐਡਵੋਕੇਟ ਜਨਰਲ ਐੱਚ. ਪੀ. ਐੱਸ. ਈਸ਼ਰ ਵਲੋਂ ਹਾਈਕੋਰਟ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਕਤ ਕਬਜ਼ੇ 9 ਫਰਵਰੀ ਤੋਂ ਪਹਿਲਾਂ-ਪਹਿਲਾਂ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਪਹਿਲਾਂ ਇਹ ਸ਼ਿਕਾਇਤਕਰਤਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਬਜ਼ੇ ਹਟਾਉਣ ਲਈ ਪਹੁੰਚ ਕੀਤੀ ਸੀ ਪਰ ਜਦੋਂ ਇਹ ਕਬਜ਼ੇ ਨਹੀਂ ਹਟਾਏ ਗਏ ਸੀ ਤਾਂ ਸ਼ਿਕਾਇਤਕਰਤਾ ਵਲੋਂ ਡੀ. ਸੀ. 'ਤੇ ਮਾਣਹਾਨੀ ਪਟੀਸ਼ਨ ਦਾਖਲ ਕੀਤੀ ਗਈ ਸੀ | ਸ਼ਿਕਾਇਤਕਰਤਾ ਲੰਬੇ ਸਮੇਂ ਤੋਂ 120 ਫੁੱਟੀ ਰੋਡ ਤੋਂ ਵੀ ਕਬਜ਼ੇ ਹਟਾਉਣ ਦੀ ਮੰਗ ਕਰਦੇ ਰਹੇ ਹਨ ਕਿ ਪ੍ਰਸ਼ਾਸਨ ਵਲੋਂ ਤਾਂ ਪਹਿਲਾਂ ਹਟਾਏ ਗਏ ਕਬਜ਼ਿਆਂ ਵਾਲਾ ਮਲਬਾ ਤਾਂ ਹਟਾਇਆ ਨਹੀਂ ਗਿਆ ਸਗੋਂ ਲੋਕਾਂ ਵਲੋਂ ਲੋਕਾਂ ਦੇ ਆਉਣ ਜਾਣ ਵਾਲੀ 120 ਫੁੱਟੀ ਰੋਡ ਵੀ ਬੰਦ ਕਰ ਦਿੱਤੀ ਹੈ ਜਿਸ ਕਰਕੇ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਆਉਣ ਜਾਣ ਲਈ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਇਲਾਕਾ ਵਾਸੀਆਂ ਵਲੋਂ ਵੀ 120 ਫੁੱਟੀ ਰੋਡ ਤੋਂ ਕਬਜ਼ਾ ਹਟਾਉਣ ਲਈ ਮੀਟਿੰਗਾਂ ਕਰਕੇ ਨਗਰ ਸੁਧਾਰ ਟਰੱਸਟ ਦੀ ਸਾਬਕਾ ਚੇਅਰਮੈਨ ਨੂੰ ਮੰਗ ਪੱਤਰ ਦਿੱਤਾ ਗਿਆ ਸੀ | ਜਿੱਥੇ ਲਤੀਫਪੁਰਾ ਤੋਂ ਕਬਜ਼ੇ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਉੱਥੇ ਲਤੀਫਪੁਰਾ ਮੁੜ ਵਸੇਬਾ ਮੋਰਚਾ ਦੀ ਅਗਵਾਈ ਵਿਚ ਲੋਕ ਲੰਬੇ ਸਮੇਂ ਤੋਂ ਉੱਥੇ ਹੀ ਮੌਜੂਦ ਰਹਿ ਕੇ ਸੰਘਰਸ਼ ਕਰ ਰਹੇ ਹਨ ਜਿਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵਲੋਂ ਉਨ੍ਹਾਂ ਦਾ ਪੁਨਰਵਾਸ ਕੀਤਾ ਜਾਵੇ | ਜਿਸ ਤਰਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਸਰਕਾਰ ਵਲੋਂ ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਦਾ ਭਰੋਸਾ ਦਿੱਤਾ ਗਿਆ ਹੈ | ਉਸ ਨਾਲ ਪ੍ਰਸ਼ਾਸਨ ਵਲੋਂ ਫਰਵਰੀ ਦੇ ਪਹਿਲੇ ਹਫ਼ਤੇ ਵਿਚ ਕਾਰਵਾਈ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਚੇਤੇ ਰਹੇ ਕਿ ਲੋਕਾਂ ਵਲੋਂ ਰੋਕੇ ਜਾਣ ਕਰਕੇ ਮੈਂਬਰੋ ਚੌਕ ਤੋਂ ਲਤੀਫਪੁਰਾ ਦੀ 120 ਫੁੱਟੀ ਰੋਡ ਨੂੰ ਜਾਣ ਵਾਲੀ ਨਹਿਰੀ ਪਾਣੀ ਪ੍ਰਾਜੈਕਟ ਦਾ ਪਾਈਪ ਪਾਉਣ ਦਾ ਕੰਮ ਰੁਕ ਗਿਆ ਹੈ ਜਿਸ ਨੂੰ ਲਤੀਫਪੁਰਾ ਦੀ ਸੜਕ ਤੋਂ ਲੰਘਾ ਕੇ ਕੇਵਲ ਵਿਹਾਰ ਤੱਕ ਪਾਈ ਗਈ ਪਾਈਪ ਨਾਲ ਕੁਨੈਕਸ਼ਨ ਕੀਤਾ ਜਾਣਾ ਹੈ |


ਪਿਛਲੀ ਖ਼ਬਰ ਮੇਅਰ ਵਲੋਂ ਬਿਲਡਿੰਗ ਬਰਾਂਚ ਦੀ ਖਿਚਾਈ, ਕਿਹਾ, ਸ਼ਿਕਾਇਤ ਮਿਲੀ ਤਾਂ ਮੰਤਰੀ ਨੂੰ ਸ਼ਿਕਾਇਤ ਅਗਲੀ ਖ਼ਬਰ ਰੇਡ ਕਰਨ ਗਈ ਸਪੈਸ਼ਲ ਸੈੱਲ ਦੀ ਪੁਲਿਸ 'ਤੇ ਚੱਲੇ ਇੱਟਾਂ-ਰੋੜੇ, ਦੋ ਮੁਲਾਜ਼ਮ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।