13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੜਕ ਸੁਰੱਖਿਆ ਮਹੀਨੇ ਤਹਿਤ ਰਿਜਨਲ ਟਰਾਂਸਪੋਰਟ ਦਫ਼ਤਰ ਵਲੋਂ ਬਾਈਕ ਰੈਲੀ <br/>

ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਅਮਨਪਾਲ ਸਿੰਘ ਤੇ ਨਾਲ ਐਮ. ਐੱਸ. ਭੁੱਲਰ, ਹਰਮਿੰਦਰ ਸਿੰਘ ਗਿੱਲ, ਨਵਦੀਪ ਸਿੰਘ, ਰੋਹਿਤ ਜਿੰਦਲ ਤੇ ਹੋਰ | ਤਸਵੀਰ: ਮੁਨੀਸ਼ <br/> 23-01-2026
ਜਲੰਧਰ, 22 ਜਨਵਰੀ (ਸ਼ਿਵ)- ਆਮ ਲੋਕਾਂ ਵਿਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨਾ-2026 ਤਹਿਤ ਅੱਜ ਰਿਜਨਲ ਟਰਾਂਸਪੋਰਟ ਦਫ਼ਤਰ ਵੱਲੋਂ ਬਾਈਕ ਰੈਲੀ ਕੱਢੀ ਗਈ, ਜਿਸ ਨੂੰ ਰਿਜਨਲ ਟਰਾਂਸਪੋਰਟ ਅਫ਼ਸਰ ਅਮਨਪਾਲ ਸਿੰਘ, ਰਿਟਾਇਰਡ ਐੱਸ.ਐੱਸ.ਪੀ. ਐਮ.ਐੱਸ. ਭੁੱਲਰ ਜੁਆਇੰਟ ਡਾਇਰੈਕਟਰ ਲੀਡ ਏਜੰਸੀ ਆਨ ਰੋਡ ਸੇਫ਼ਟੀ, ਏ.ਡੀ.ਸੀ.ਪੀ. ਹਰਮਿੰਦਰ ਸਿੰਘ ਗਿੱਲ, ਸੀ.ਐਮ.ਐਫ.ਓ. ਨਵਦੀਪ ਸਿੰਘ ਅਤੇ ਸਹਾਇਕ ਕਮਿਸ਼ਨਰ (ਜ) ਰੋਹਿਤ ਜਿੰਦਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ¢ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋਈ ਇਹ ਬਾਈਕ ਰੈਲੀ ਚੁਨਮੁਨ ਮਾਲ ਤੋਂ ਏ.ਪੀ.ਜੇ. ਸਕੂਲ, ਬੀ.ਐੱਸ.ਐਫ. ਚÏਕ ਹੁੰਦੇ ਹੋਏ ਮੁੜ ਸਟੇਡੀਅਮ ਵਿਖੇ ਸਮਾਪਤ ਹੋਈ¢ ਇਹ ਰੈਲੀ ਮਹਿਲਾਵਾਂ ਦੇ ਰਾਈਡਰਜ਼ ਗਰੁੱਪ 'ਪੰਜਾਬ ਰਾਈਡਰਜ਼É' ਦੇ ਸਹਿਯੋਗ ਨਾਲ ਕੱਢੀ ਗਈ, ਜਿਸ ਵਿਚ 15 ਮਹਿਲਾ ਬਾਈਕਰਜ਼ ਨੇ ਹਿੱਸਾ ਲਿਆ¢ ਇਸ ਮÏਕੇ ਰਿਜਨਲ ਟਰਾਂਸਪੋਰਟ ਅਫ਼ਸਰ ਅਮਨਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਤਹਿਤ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਵੁਮੈਨ ਬਾਈਕ ਰੈਲੀ ਕੱਢੀ ਗਈ ਹੈ¢ ਉਨ੍ਹਾਂ ਕਿਹਾ ਕਿ ਇਸ ਬਾਈਕ ਰੈਲੀ ਦਾ ਉਦੇਸ਼ ਲੋਕਾਂ ਨੂੰ ਜ਼ਿੰਮੇਵਾਰ ਡਰਾਈਵਿੰਗ ਅਤੇ ਸੜਕ ਸੁਰੱਖਿਆ ਪ੍ਰਤੀ ਸੁਚੇਤ ਕਰਨਾ ਸੀ¢ ਇਸ ਮÏਕੇ ਸਹਾਇਕ ਰਿਜਨਲ ਟਰਾਂਸਪੋਰਟ ਅਫ਼ਸਰ ਵਿਸ਼ਾਲ ਗੋਇਲ, ਰਿਟਾਇਰਡ ਐੱਸ.ਐੱਸ.ਪੀ. ਐਮ.ਐੱਸ. ਭੁੱਲਰ ਅਤੇ ਰਿਜਨਲ ਟਰਾਂਸਪੋਰਟ ਦਫਤਰ ਦਾ ਸਟਾਫ਼ ਵੀ ਮÏਜੂਦ ਸੀ¢

ਪਿਛਲੀ ਖ਼ਬਰ ਰੇਡ ਕਰਨ ਗਈ ਸਪੈਸ਼ਲ ਸੈੱਲ ਦੀ ਪੁਲਿਸ 'ਤੇ ਚੱਲੇ ਇੱਟਾਂ-ਰੋੜੇ, ਦੋ ਮੁਲਾਜ਼ਮ ਜ਼ਖ਼ਮੀ ਅਗਲੀ ਖ਼ਬਰ ਸੀ. ਟੀ. ਗਰੁੱਪ ਸ਼ਾਹਪੁਰ ਵਿਖੇ ਰਾਣਾ ਰਣਬੀਰ ਦੇ ਨਾਟਕ 'ਬੰਦੇ ਬਣੋ ਬੰਦੇ' ਦਾ ਸਫਲ ਮੰਚਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।