15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮਸ਼ਾਲਾ ਕਾਕੜ ਕਲਾਂ ਵਿਖੇ ਸ਼ਹੀਦੀ ਸਮਾਗਮ

ਅਜੀਤ ਡੈਸਕ 01-01-2026
ਸ਼ਾਹਕੋਟ, 31 ਦਸੰਬਰ (ਸੁਖਦੀਪ ਸਿੰਘ)-ਸ਼ਹੀਦ ਬਾਬਾ ਜੀਵਨ ਸਿੰਘ ਜੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਕਾਕੜਾ ਕਲਾਂ (ਸ਼ਾਹਕੋਟ) ਵਲੋਂ ਧਰਮ ਪ੍ਰਚਾਰ ਕਮੇਟੀ ਸ਼ਹੀਦ ਬਾਬਾ ਜੀਵਨ ਸਿੰਘ ਜੀ, ਦੋਆਬਾ ਜ਼ੋਨ ਦੇ ਪ੍ਰਧਾਨ ਭਾਈ ਪਰਮਿੰਦਰ ਸਿੰਘ ਖ਼ਾਲਸਾ ਦੇ ਵਿਸ਼ੇਸ਼ ਸਹਿਯੋਗ ਨਾਲ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦੇ, ਰੰਗਰੇਟੇ ਗੁਰੂ ਕੇ ਬੇਟੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਸਮਾਗਮ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮਸ਼ਾਲਾ ਵਿਖੇ ਕਰਵਾਇਆ ਗਿਆ | ਸ਼ਹੀਦੀ ਸਮਾਗਮ ਦੇ ਸੰਬੰਧ 'ਚ ਆਰੰਭ ਕੀਤੇ ਅਖੰਡ ਪਾਠ ਦੇ ਸਵੇਰ ਸਮੇਂ ਭੋਗ ਪਾਏ ਗਏ, ਉਪਰੰਤ ਸਜਾਏ ਧਾਰਮਿਕ ਦੀਵਾਨ ਮੌਕੇ ਢਾਡੀ ਜੱਥਾ ਭਾਈ ਸਤਪਾਲ ਸਿੰਘ ਤਾਜ ਵਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ. ਬਲਦੇਵ ਸਿੰਘ ਕਲਿਆਣ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਆਪਣੇ ਅਖ਼ਤਿਆਰੀ ਕੋਟੇ 'ਚੋਂ 21 ਹਜ਼ਾਰ ਰੁਪਏ ਧਰਮਸ਼ਾਲਾ ਲਈ ਦੇਣ ਦਾ ਐਲਾਨ ਕੀਤਾ | ਪ੍ਰਬੰਧਕ ਕਮੇਟੀ ਵਲੋਂ ਜਥੇ. ਕਲਿਆਣ, ਢਾਡੀ ਜੱਥੇ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਗੁਰਮੁੱਖ ਸਿੰਘ ਕੋਟਲਾ, ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮਸ਼ਾਲਾ ਦੇ ਪ੍ਰਬੰਧਕ ਗੁਰਚਰਨ ਸਿੰਘ, ਸੁਖਚਰਨ ਸਿੰਘ, ਦਲਵੀਰ ਸਿੰਘ ਸੂਬੇਦਾਰ, ਬਲਵੀਰ ਸਿੰਘ, ਜਸਵੀਰ ਸਿੰਘ ਮੈਂਬਰ, ਤਰਸੇਮ ਸਿੰਘ ਮੈਂਬਰ, ਕਸ਼ਮੀਰ ਮੈਂਬਰ, ਕੁਲਵਿੰਦਰ ਸਿੰਘ, ਅਰਸ਼ ਮੈਂਬਰ, ਦਵਿੰਦਰ ਸਿੰਘ ਫੌਜੀ, ਮਹਿੰਦਰ ਸਿੰਘ, ਪਿਆਰਾ ਲਾਲ, ਮੰਗਾ ਸਾਂਈ, ਬਲਦੇਵ ਸਿੰਘ, ਸਤਨਾਮ ਸਿੰਘ ਨਿੱਝਰ, ਪਲਵਿੰਦਰ ਸਿੰਘ ਆਦਰਾਮਾਨ, ਹਰਦੀਪ ਦੀਪਾ, ਹੈਪੀ, ਸ਼ਮਸ਼ੇਰ ਸਿੰਘ, ਮਨਜੀਤ ਸਿੰਘ ਮੰਨਾ, ਕਮਲਦੀਪ ਸਿੰਘ, ਗੁਰਨਾਮ ਸਿੰਘ ਕੋਟਲਾ, ਜਸਪਾਲ ਸਿੰਘ ਕੋਟਲਾ, ਪ੍ਰਧਾਨ ਦਵਿੰਦਰ ਸਿੰਘ ਰਹੇਲੂ, ਜਗਦੀਸ਼ ਸਿੰਘ ਪ੍ਰਧਾਨ ਨਵਾਂ ਕਿਲਾ, ਬਲਵਿੰਦਰ ਸਿੰਘ, ਲੁਭਾਇਆ ਰਾਮ, ਰਾਜੂ ਪੇਂਟਰ, ਪ੍ਰੀਤ ਪ੍ਰਧਾਨ, ਲਹਿੰਬਰ ਸਿੰਘ, ਮੰਗਾ ਠੇਕੇਦਾਰ ਜਸਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਮੱਟੂ ਦੀ ਮਾਤਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਮਹਿਲਾ ਮੰਡਲ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਚ ਕੀਤੀ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।