14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮਹਿਲਾ ਮੰਡਲ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਚ ਕੀਤੀ ਸਹਾਇਤਾ

ਅਜੀਤ ਡੈਸਕ 01-01-2026
ਸ਼ਾਹਕੋਟ, 31 ਦਸੰਬਰ (ਦਲਜੀਤ ਸਿੰਘ ਸਚਦੇਵਾ)-ਮਹਿਲਾ ਮੰਡਲ ਸ਼ਾਹਕੋਟ ਵਲੋਂ ਪ੍ਰਧਾਨ ਸੁਖਜੀਤ ਕੌਰ ਤੇ ਚੇਅਰਪਰਸਨ ਅਮਰਜੀਤ ਕੌਰ ਸਚਦੇਵਾ ਦੀ ਅਗਵਾਈ ਹੇਠ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਚ ਮਦਦ ਕੀਤੀ ਗਈ ਹੈ | ਇਸ ਮੌਕੇ ਮੰਡਲ ਦੀਆਂ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸੰਸਥਾ ਦੀ ਜਨਰਲ ਸਕੱਤਰ ਕੁਲਵਿੰਦਰ ਕੌਰ ਸਾਗਰ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਸੈਦਪੁਰ ਝਿੜੀ 'ਚ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਚ ਕੱਪੜੇ, ਨਕਦ ਰਾਸ਼ੀ 'ਤੇ ਹੋਰ ਸਾਮਾਨ ਦਿੱਤਾ ਗਿਆ | ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਪਿੰਕੀ ਅਰੋੜਾ ਨੇ ਕਿਹਾ ਕਿ ਮਹਿਲਾ ਮੰਡਲ ਵਲੋਂ ਲੋਕ ਸੇਵਾ ਨੂੰ ਮੁੱਖ ਤਰਜੀਹ ਦੇ ਕੇ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਰਹੀ ਹੈ | ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵਿਚ ਹਰ ਪੱਖੋਂ ਸਹਾਇਤਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸੰਸਥਾ ਵਲੋਂ ਸਮਾਜਿਕ ਤੇ ਧਾਰਮਿਕ ਕੰਮਾਂ ਵਿਚ ਵਡਮੁੱਲਾ ਯੋਗਦਾਨ ਪਾਇਆ ਜਾਵੇਗਾ | ਇਸ ਮੌਕੇ ਰਾਜਵਿੰਦਰ ਕੌਰ ਘਾਰੂ ਮੀਡੀਆ ਇੰਚਾਰਜ, ਪਿ੍ਅੰਕਾ ਪੁਰੀ, ਨਿਰਮਲ ਕੌਰ, ਰੱਜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮਸ਼ਾਲਾ ਕਾਕੜ ਕਲਾਂ ਵਿਖੇ ਸ਼ਹੀਦੀ ਸਮਾਗਮ ਅਗਲੀ ਖ਼ਬਰ ਸ਼ਾਹਕੋਟ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਵਾਇਆ ਸੁਲਤਾਨਪੁਰ ਲੋਧੀ ਸਰਕਾਰੀ ਬੱਸ ਰੂਟ ਸ਼ੁਰੂ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।