15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੁਖਵਿੰਦਰ ਸਿੰਘ ਮੱਟੂ ਦੀ ਮਾਤਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 01-01-2026
ਸ਼ਾਹਕੋਟ, 31 ਦਸੰਬਰ (ਦਲਜੀਤ ਸਿੰਘ ਸਚਦੇਵਾ)- ਪਿੰਡ ਬੱਗਾ (ਸ਼ਾਹਕੋਟ) ਤੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਮੱਟੂ ਅਤੇ ਕੋਆਪ੍ਰੇਟਿਵ ਸੁਸਾਇਟੀ ਬੱਗਾ ਦੇ ਸਾਬਕਾ ਪ੍ਰਧਾਨ ਸੁਖਦੀਪ ਸਿੰਘ ਮੱਟੂ ਦੀ ਮਾਤਾ ਬੀਬੀ ਸੁਰਜੀਤ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ ਸੀ | ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਕੇਵਲ ਸਿੰਘ ਰੂਪੇਵਾਲੀ ਸਾਬਕਾ ਐੱਮ.ਡੀ ਕੋਆਪ੍ਰੇਟਿਵ ਬੈਂਕ ਜਲੰਧਰ, ਬਲਵਿੰਦਰ ਸਿੰਘ ਕੰਗ ਸੀਨੀਅਰ ਅਕਾਲੀ ਆਗੂ, ਸੁਖਦੇਵ ਸਿੰਘ ਢੋਟ ਅਕਾਲੀ ਆਗੂ, ਰਜਿੰਦਰ ਸਿੰਘ ਨੰਬਰਦਾਰ ਨਵਾਂ ਕਿਲ੍ਹਾ, ਸੂਬਾ ਸਿੰਘ ਚੱਕ ਚੇਲਾ ਬਲਾਕ ਸੰਮਤੀ ਮੈਂਬਰ, ਰਾਜੂ ਬਾਜਵਾ ਅਕਾਲੀ ਆਗੂ, ਠੇਕੇਦਾਰ ਰਣਧੀਰ ਸਿੰਘ ਰਾਣਾ ਅਕਾਲੀ ਆਗੂ, ਅਮਰੀਕ ਸਿੰਘ ਬਹੁਗੁਣ ਸਾ. ਸਰਪੰਚ ਸ਼ਾਲਾ ਨਗਰ, ਗੁਰਬਚਨ ਸਿੰਘ ਬੋਪਾਰਾਏ ਬਲਾਕ ਸੰਮਤੀ ਮੈਂਬਰ, ਮਨਜੀਤ ਸਿੰਘ ਮਠਾੜੂ ਅਕਾਲੀ ਆਗੂ, ਹਰਵਿੰਦਰ ਸਿੰਘ ਸਿੱਧੂ ਸਰਕਲ ਪ੍ਰਧਾਨ ਦੋਨਾ, ਜਸਵਿੰਦਰ ਸਿੰਘ ਪੋਪਲੀ ਸ਼ਹਿਰੀ ਪ੍ਰਧਾਨ ਸ਼ਾਹਕੋਟ, ਸੁਰਿੰਦਰ ਸਿੰਘ ਕਾਲਾ ਅਕਾਲੀ ਆਗੂ, ਮਲਕੀਤ ਸਿੰਘ ਬਿੱਲੀ ਬੜੈਚ ਸਾਬਕਾ ਸਰਪੰਚ, ਤਲਵੰਤ ਸਿੰਘ ਤਿੱਲਾ ਸਾ. ਬਲਾਕ ਸੰਮਤੀ ਮੈਂਬਰ, ਰਾਮ ਸਿੰਘ ਬੱਗਾ, ਸੁਰਿੰਦਰ ਸਿੰਘ ਨੰਬਰਦਾਰ, ਜਸਵੀਰ ਸਿੰਘ ਸੈਕਟਰੀ 'ਤੇ ਹੋਰਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਨਿਵਾਸ ਅਸਥਾਨ ਪਿੰਡ ਬੱਗਾ (ਸ਼ਾਹਕੋਟ) ਵਿਖੇ 4 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11:30 ਵਜੇ ਪਵੇਗਾ, ਉਪਰੰਤ ਸ਼ਬਦ ਕੀਰਤਨ ਤੇ ਅੰਤਿਮ ਅਰਦਾਸ ਹੋਵੇਗੀ |
ਪਿਛਲੀ ਖ਼ਬਰ ਭੁਪਿੰਦਰ ਸੰਧੂ ਯੂ. ਕੇ. ਵਲੋਂ ਪ੍ਰਾਇਮਰੀ ਸਕੂਲ ਨੰਗਲ ਅੰਬੀਆਂ ਨੂੰ ਨਵਾਂ ਬੈਟਰਾ ਤੇ ਵਾਟਰ ਫਿਲਟਰ ਭੇਟ ਅਗਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮਸ਼ਾਲਾ ਕਾਕੜ ਕਲਾਂ ਵਿਖੇ ਸ਼ਹੀਦੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।