14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ਼ਾਹਕੋਟ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਵਾਇਆ ਸੁਲਤਾਨਪੁਰ ਲੋਧੀ ਸਰਕਾਰੀ ਬੱਸ ਰੂਟ ਸ਼ੁਰੂ ਕਰਨ ਦੀ ਮੰਗ

ਅਜੀਤ ਡੈਸਕ 01-01-2026
ਸ਼ਾਹਕੋਟ, 31 ਦਸੰਬਰ (ਸੁਖਦੀਪ ਸਿੰਘ)-ਯਾਤਰਾ ਸ੍ਰੀ ਹੇਮਕੁੰਟ ਸਾਹਿਬ ਸੇਵਾ ਸੋਸਾਇਟੀ, ਸ਼ਾਹਕੋਟ ਵਲੋਂ ਪੰਜਾਬ ਸਰਕਾਰ ਤੋਂ ਸ਼ਾਹਕੋਟ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਸਰਕਾਰੀ ਬੱਸ ਦਾ ਰੂਟ ਸ਼ੁਰੂ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਜਥੇਦਾਰ ਹਰਜਿੰਦਰ ਸਿੰਘ ਮਠਾੜੂ, ਪ੍ਰਧਾਨ ਅਮਰੀਕ ਸਿੰਘ ਬਾਂਸਲ, ਸੁਰਜੀਤ ਸਿੰਘ, ਬਲਦੇਵ ਸਿੰਘ ਜੋਸਨ ਨੇ ਦੱਸਿਆ ਕਿ ਸਵੇਰੇ 6 ਵਜੇ ਜੋ ਬੱਸ ਵਾਇਆ ਜਲੰਧਰ ਚੱਲਦੀ ਹੈ, ਉਸ ਦਾ ਰੂਟ ਬਦਲ ਕੇ ਵਾਇਆ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਤਰਨਤਾਰਨ ਸਾਹਿਬ, ਖਡੂਰ ਸਾਹਿਬ ਰਾਹੀਂ ਚਾਲੂ ਕਰਵਾਇਆ ਜਾਵੇ ਤਾਂ ਜੋ ਇਸ ਰਸਤੇ ਰਾਹੀਂ ਸੰਗਤਾਂ ਗੁਰਧਾਮਾਂ ਦੇ ਦਰਸ਼ਨ ਅਸਾਨੀ ਨਾਲ ਕਰ ਸਕਣ |
ਪਿਛਲੀ ਖ਼ਬਰ ਮਹਿਲਾ ਮੰਡਲ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਚ ਕੀਤੀ ਸਹਾਇਤਾ ਅਗਲੀ ਖ਼ਬਰ ਨੌਜਵਾਨ ਭਾਰਤ ਸਭਾ ਦੇ ਇਜਲਾਸ 'ਚ ਸੋਨੂੰ ਅਰੋੜਾ ਨੂੰ ਪ੍ਰਧਾਨ ਤੇ ਜਸਕਰਨ ਨਿਹਾਲੂਵਾਲ ਨੂੰ ਸਕੱਤਰ ਚੁਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।