14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨੌਜਵਾਨ ਭਾਰਤ ਸਭਾ ਦੇ ਇਜਲਾਸ 'ਚ ਸੋਨੂੰ ਅਰੋੜਾ ਨੂੰ ਪ੍ਰਧਾਨ ਤੇ ਜਸਕਰਨ ਨਿਹਾਲੂਵਾਲ ਨੂੰ ਸਕੱਤਰ ਚੁਣਿਆ

ਅਜੀਤ ਡੈਸਕ 01-01-2026
ਲੋਹੀਆਂ ਖਾਸ, 31 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨੌਜਵਾਨ ਭਾਰਤ ਸਭਾ ਵਲੋਂ ਇਲਾਕਾ ਲੋਹੀਆਂ ਖਾਸ ਦਾ ਇਜਲਾਸ ਕਰਵਾਇਆ ਗਿਆ | ਇਸ ਮÏਕੇ ਝੰਡਾ ਲਹਿਰਾਉਣ ਦੀ ਰਸਮ ਸੋਨੂੰ ਲੋਹੀਆਂ ਨੇ ਕੀਤੀ ਉਪਰੰਤ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮÏਕੇ ਨÏਜਵਾਨ ਭਾਰਤ ਸਭਾ ਵਲੋਂ ਇਲਾਕੇ ਦੀ ਰਿਪੋਰਟ ਪੇਸ਼ ਕੀਤੀ ਗਈ | ਜਿਸ 'ਤੇ ਹਾਜ਼ਰ ਡੈਲੀਗੇਟਾਂ ਵਲੋਂ ਚਰਚਾ ਕਰਨਾ ਉਪਰੰਤ ਪਾਸ ਕੀਤੀ ਗਈ | ਇਸ ਮÏਕੇ ਸੂਬਾਈ ਆਗੂ ਮੰਗਲਜੀਤ ਪੰਡੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਹਾਕਮ ਸਰਕਾਰਾਂ ਨÏਜਵਾਨਾਂ ਨੂੰ ਰੁਜ਼ਗਾਰ ਦੇਣ ਤੋਂ ਭੱਜ ਰਹੀਆਂ ਹਨ ਉੱਥੇ ਜ਼ਵਾਨੀ ਉਸਾਰੂ ਊਰਜਾ ਨੂੰ ਨਸ਼ਿਆਂ ਅਤੇ ਗੈਂਗਵਾਦ ਦੀ ਦਲ ਦਲ 'ਚ ਖਪਾ ਰਹੀ ਹੈ | ਭਰਾਤਰੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕÏਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਗੁਰਚਰਨ ਅਟਵਾਲ, ਸੁੱਖ ਮੰਡਿਆਲਾ ਆਦਿ ਨੇ ਸੰਬੋਧਨ ਕੀਤਾ | ਅੰਤ 'ਚ ਨÏਜਵਾਨ ਭਾਰਤ ਸਭਾ ਦੀ 9 ਮੈਂਬਰੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਇਲਾਕਾ ਪ੍ਰਧਾਨ ਸੋਨੂੰ ਲੋਹੀਆਂ, ਸਕੱਤਰ ਜਸਕਰਨ ਸਿੰਘ, ਮੀਤ ਪ੍ਰਧਾਨ ਸਰੂਪ ਲਾਲ, ਵਿੱਤ ਸਕੱਤਰ ਸੁਨੀਲ, ਪ੍ਰੈੱਸ ਸਕੱਤਰ ਵਿਜੇ ਕੁਮਾਰ, ਜਸਵਿੰਦਰ ਸਿੰਘ, ਸਨੀ, ਅੰਕਿਤ ਕੁਮਾਰ, ਅਜੇ ਲੋਹੀਆਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ¢ਹੈ | ਇਸ ਮੌਕੇ ਨਵੇਂ ਚੁਣੇ ਗਏ ਇਲਾਕਾ ਪ੍ਰਧਾਨ ਸੋਨੂੰ ਲੋਹੀਆਂ ਨੇ ਸਾਰੇ ਡੈਲੀਗੇਟਾਂ ਦਾ ਧੰਨਵਾਦ ਕੀਤਾ ਅਤੇ ਜਥੇਬੰਦੀ ਲਈ ਪਹਿਲਾਂ ਤੋਂ ਵੀ ਵਧੇਰੇ ਜਿੰਮੇਵਾਰੀ ਨਾਲ ਕੰਮ ਕਰਨ ਦਾ ਅਹਿਦ ਕੀਤਾ |
ਪਿਛਲੀ ਖ਼ਬਰ ਸ਼ਾਹਕੋਟ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਵਾਇਆ ਸੁਲਤਾਨਪੁਰ ਲੋਧੀ ਸਰਕਾਰੀ ਬੱਸ ਰੂਟ ਸ਼ੁਰੂ ਕਰਨ ਦੀ ਮੰਗ ਅਗਲੀ ਖ਼ਬਰ ਪਵਨ ਕੁਮਾਰ ਟੀਨੂੰ ਨੇ ਪਿੰਡ ਡਮੁੰਡਾ ਵਿਖੇ 42.49 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।