13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਭੂਤ ਕਾਲੋਨੀ 'ਚ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਪਰਿਵਾਰ ਨੇ ਪਤੀ-ਪਤਨੀ 'ਤੇ ਲਗਾਏ ਕਤਲ ਦੇ ਦੋਸ਼

ਅਜੀਤ ਡੈਸਕ 01-01-2026
ਮਕਸੂਦਾਂ 31 ਦਸੰਬਰ (ਸੌਰਵ ਮਹਿਤਾ)-ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਇਲਾਕਾ ਭੂਤ ਕਾਲੋਨੀ 'ਚ ਇੱਕ ਨੌਜਵਾਨ ਦੀ ਸ਼ੱਕੀ ਹਾਲਤ 'ਚ ਲਾਸ਼ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ | ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੀ ਪੁਲਿਸ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ | ਜਾਂਚ ਦੌਰਾਨ ਮਿ੍ਤਕ ਨੌਜਵਾਨ ਦੀ ਪਛਾਣ ਅੰਮਿ੍ਤ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਅਸਾਮ ਦਾ ਰਹਿਣ ਵਾਲਾ ਸੀ ਅਤੇ ਹਾਲ ਵਾਸੀ ਭੂਤ ਕਾਲੋਨੀ ਜਲੰਧਰ 'ਚ ਰਹਿ ਰਿਹਾ ਸੀ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਔਰਤ ਅਤੇ ਉਸ ਦੇ ਪਤੀ 'ਤੇ ਅੰਮਿ੍ਤ ਦਾ ਕਤਲ ਕਰਨ ਦੇ ਸਿੱਧੇ ਅਤੇ ਗੰਭੀਰ ਦੋਸ਼ ਲਗਾਏ ਹਨ | ਮਿ੍ਤਕ ਦੇ ਜੀਜਾ ਸੂਰਜ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਅੰਮਿ੍ਤ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦਾ ਸੀ, ਜਦਕਿ ਉਸ ਦੀ ਪਤਨੀ ਦਿੱਲੀ ਵਿੱਚ ਨੌਕਰੀ ਕਰਦੀ ਹੈ | ਉਸ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਡਿਊਟੀ ਤੋਂ ਛੁੱਟੀ ਕਰਨ ਉਪਰੰਤ ਅੰਮਿ੍ਤ ਘਰ ਪਹੁੰਚਿਆ ਹੀ ਸੀ ਕਿ ਭੂਤ ਕਾਲੋਨੀ ਦਾ ਇੱਕ ਨੌਜਵਾਨ ਆਪਣੇ ਇੱਕ ਸਾਥੀ ਸਮੇਤ ਉਸ ਦੇ ਘਰ ਆਇਆ ਅਤੇ ਕਿਸੇ ਕੰਮ ਦਾ ਬਹਾਨਾ ਬਣਾ ਕੇ ਉਸ ਨੂੰ ਘਰੋਂ ਨਾਲ ਲੈ ਗਿਆ | ਦੱਸਿਆ ਗਿਆ ਹੈ ਕਿ ਤਿੰਨੇ ਐਕਟਿਵਾ 'ਤੇ ਸਵਾਰ ਹੋ ਕੇ ਨਿਕਲੇ ਪਰ ਰਸਤੇ 'ਚ ਉਨਾਂ ਦੀ ਐਕਟੀਵਾ ਖਰਾਬ ਹੋ ਗਈ | ਇਸ ਦੌਰਾਨ ਉਕਤ ਨੌਜਵਾਨ ਵਲੋਂ ਮਕੈਨਿਕ ਨੂੰ ਫੋਨ ਕਰਕੇ 500 ਰੁਪਏ ਦੀ ਮੰਗ ਕੀਤੀ ਗਈ | ਕੁਝ ਸਮੇਂ ਬਾਅਦ ਦੋਵੇਂ ਭੂਤ ਕਾਲੋਨੀ ਵੱਲ ਮੁੜ ਗਏ, ਪਰ ਅੰਮਿ੍ਤ ਘਰ ਵਾਪਸ ਨਹੀਂ ਆਇਆ | ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਬਾਈਲ ਫੋਨ ਬੰਦ ਮਿਲਿਆ | ਪਰਿਵਾਰ ਵਲੋਂ ਮਕੈਨਿਕ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਅੰਮਿ੍ਤ ਇੱਕ ਦੋਸਤ ਨਾਲ ਐਕਟਿਵਾ ਦੀ ਮੁਰੰਮਤ ਕਰਵਾਉਣ ਆਇਆ ਸੀ | ਇਸੇ ਦੌਰਾਨ ਇਲਾਕੇ ਦੇ ਕੁਝ ਲੋਕਾਂ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਭੂਤ ਕਾਲੋਨੀ 'ਚ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਹੈ | ਮੌਕੇ 'ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਜਦੋਂ ਲਾਸ਼ ਅੰਮਿ੍ਤ ਦੀ ਹੀ ਨਿਕਲੀ | ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਕਤ ਨੌਜਵਾਨ ਪਹਿਲਾਂ ਅੰਮਿ੍ਤ ਨੂੰ ਆਪਣੇ ਘਰ ਲੈ ਕੇ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ | ਇਸ ਸੰਬੰਧੀ ਪਰਿਵਾਰ ਵਲੋਂ ਥਾਣਾ ਮਕਸੂਦਾਂ 'ਚ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਤੇ ਉੱਥੇ ਹੀ ਇਸ ਮਾਮਲੇ 'ਚ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ 'ਤੇ ਦੋਸ਼ ਲਗਾਏ ਗਏ ਹਨ, ਉਹ ਘਟਨਾ ਤੋਂ ਬਾਅਦ ਤੋਂ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਤੇ ਤੱਥਾਂ ਦੇ ਆਧਾਰ 'ਤੇ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ | ਉੱਥੇ ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ, ਮਿ੍ਤਕ ਨੌਜਵਾਨ ਅੰਮਿ੍ਤ ਨਸ਼ਾ ਕਰਨ ਦਾ ਆਦੀ ਸੀ ਅਤੇ ਉਸ ਖਿਲਾਫ ਪਹਿਲਾਂ ਵੀ ਅਪਰਾਧਕ ਮੁਕੱਦਮੇ ਦਰਜ ਹਨ | ਸੂਤਰ ਇਹ ਵੀ ਦੱਸਦੇ ਹਨ ਕਿ ਨੌਜਵਾਨ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ ਵੀ ਹੋ ਸਕਦਾ ਹੈ | ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ |
ਪਿਛਲੀ ਖ਼ਬਰ ਠੰਢ ਵਧਣ ਨਾਲ ਜਨਜੀਵਨ ਰਿਹਾ ਪ੍ਰਭਾਵਿਤ ਅਗਲੀ ਖ਼ਬਰ ਮੇਨ ਜੀ.ਟੀ. ਰੋਡ ਤੋਂ ਕਰਾਸਿੰਗ ਨਾ ਹੋਣ ਕਰਕੇ ਸਰਕਾਰੀ ਬੱਸ, ਟੈਂਪੂ ਤੇ ਆਟੋ ਰਿਕਸ਼ਾ ਦੀ ਸਹੂਲਤ ਤੋਂ ਸੱਖਣਾ ਹੈ ਪਿੰਡ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।